ਉਨਟਾਰੀਓ ਅਤੇ ਕਿਊਬੈਕ ’ਚੋਂ 2 ਲੱਖ ਡਾਲਰ ਦੇ ਨਸ਼ੇ ਬਰਾਮਦ
ਔਟਵਾ, 14 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਉਨਟਾਰੀਓ ਅਤੇ ਕਿਊਬੈਕ ਦੇ ਵੱਖ ਵੱਖ ਸ਼ਹਿਰਾਂ ਤੋਂ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਘੱਟੋ ਘੱਟੋ 2 ਲੱਖ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਹੋਏ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਇਹ ਕਾਰਵਾਈ ਔਟਵਾ, ਥੰਡਰ ਬੇਅ, ਕਾਰਲਟਨ ਪਲੇਸ ਅਤੇ ਗੈਟੀਨੋ […]
By : Editor Editor
ਔਟਵਾ, 14 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਉਨਟਾਰੀਓ ਅਤੇ ਕਿਊਬੈਕ ਦੇ ਵੱਖ ਵੱਖ ਸ਼ਹਿਰਾਂ ਤੋਂ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਘੱਟੋ ਘੱਟੋ 2 ਲੱਖ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਹੋਏ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਇਹ ਕਾਰਵਾਈ ਔਟਵਾ, ਥੰਡਰ ਬੇਅ, ਕਾਰਲਟਨ ਪਲੇਸ ਅਤੇ ਗੈਟੀਨੋ ਵਿਖੇ ਕੀਤੀ ਗਈ। ਪੁਲਿਸ ਵੱਲੋਂ ਬਰਾਮਦ ਨਸ਼ਿਆਂ ਅਤੇ ਹਥਿਆਰਾਂ ਵਿਚ ਤਕਰੀਬਨ ਢਾਈ ਕਿਲੋ ਕੋਕੀਨ, 6,898 ਮੈਥਮਫੈਟਾਮਿਨ ਦੀਆਂ ਗੋਲੀਆਂ, ਚਾਰ ਰਾਈਫਲਾਂ, ਇਕ ਸ਼ੌਟਗੰਨ, ਅੱਠ ਹੈਂਡਗੰਨਜ਼, ਇਕ ਕਰੌਸਬੋਅ ਅਤੇ ਇਕ ਬਰਾਸ ਨੱਕਲ ਸ਼ਾਮਲ ਹੈ। ਇਸ ਤੋਂ ਇਲਾਵਾ ਅਮਰੀਕੀ ਅਤੇ ਕੈਨੇਡੀਅਨ ਕਰੰਸੀ ਵਿਚ ਨਕਦੀ ਅਤੇ ਦੋ ਮਹਿੰਗੀਆਂ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ।
ਚਾਰ ਸ਼ਹਿਰਾਂ ਵਿਚ ਕਾਰਵਾਈ ਦੌਰਾਨ 6 ਜਣੇ ਗ੍ਰਿਫ਼ਤਾਰ
ਔਟਵਾ ਨਾਲ ਸਬੰਧਤ ਚਾਰ ਜਣਿਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਜਦਕਿ ਗੈਟੀਨੋ ਅਤੇ ਕਾਰਲਟਨ ਪੈਲੇਸ ਦੇ ਇਕ ਸ਼ੱਕੀ ਵਿਰੁੱਧ ਦੋਸ਼ ਆਇਦ ਕੀਤੇ ਜਾਣ ਦੀ ਰਿਪੋਰਟ ਹੈ। ਇਨ੍ਹਾਂ ਸਭਨਾਂ ਦੀ ਅਦਾਲਤ ਵਿਚ ਪੇਸ਼ੀ 14 ਨਵੰਬਰ ਅਤੇ ਦਸੰਬਰ ਨੂੰ ਹੋਵੇਗੀ। ਓ.ਪੀ.ਪੀ. ਦੇ ਡਿਟੈਕਟਿਵ ਇੰਸਪੈਕਟਰ ਲੀ ਫੋਲਫੋਰਡ ਨੇ ਕਿਹਾ ਕਿ ਨਸ਼ਿਆਂ ਕਾਰਨ ਵੱਡੀ ਗਿਣਤੀ ਵਿਚ ਜਾਨੀ ਨੁਕਸਾਨ ਹੋ ਰਿਹਾ ਹੈ ਅਤੇ ਇਨ੍ਹਾਂ ਛੇ ਸ਼ੱਕੀਆਂ ਵੱਲੋਂ ਕਮਜ਼ੋਰ ਅਤੇ ਬੇਵੱਸ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ।