Begin typing your search above and press return to search.

ਈਰਾਨ ਦੇ ਰਾਸ਼ਟਰਪਤੀ ਰਾਏਸੀ ਦੇ ਹੈਲੀਕਾਪਟਰ ਦਾ ਮਲਬਾ ਮਿਲਿਆ

ਤਹਿਰਾਨ, 20 ਮਈ, ਨਿਰਮਲ : ਈਰਾਨ ਦੇ ਰਾਸ਼ਟਰਪਤੀ ਰਾਏਸੀ ਦੇ ਹੈਲੀਕਾਪਟਰ ਦਾ ਮਲਬਾ ਮਿਲ ਗਿਆ ਹੈ।ਕਾਫੀ ਜੱਦੋ ਜਹਿਦ ਤੋਂ ਬਾਅਦ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਏਸੀ ਦੇ ਹੈਲੀਕਾਪਟਰ ਦਾ ਮਲਬਾ ਮਿਲ ਗਿਆ ਹੈ। ਇਹ ਪ੍ਰਗਟਾਵਾ ਈਰਾਨ ਦੀ ਖਬਰ ਏਜੰਸੀ ਨਿਊਜ਼ ਨੈਟਵਰਕ ਪ੍ਰੈਸ ਟੀ ਵੀ ਨੇ ਕੀਤਾ ਹੈ। ਰਾਏਸੀ ਦਾ ਹੈਲੀਕਾਪਟਰ ਦਾ ਮਲਬਾ ਅਜ਼ਰਬੈਜਾਨ ਦੀ ਪਹਾੜੀਆਂ ’ਤੇ […]

ਈਰਾਨ ਦੇ ਰਾਸ਼ਟਰਪਤੀ ਰਾਏਸੀ ਦੇ ਹੈਲੀਕਾਪਟਰ ਦਾ ਮਲਬਾ ਮਿਲਿਆ
X

Editor EditorBy : Editor Editor

  |  20 May 2024 4:07 AM IST

  • whatsapp
  • Telegram


ਤਹਿਰਾਨ, 20 ਮਈ, ਨਿਰਮਲ : ਈਰਾਨ ਦੇ ਰਾਸ਼ਟਰਪਤੀ ਰਾਏਸੀ ਦੇ ਹੈਲੀਕਾਪਟਰ ਦਾ ਮਲਬਾ ਮਿਲ ਗਿਆ ਹੈ।ਕਾਫੀ ਜੱਦੋ ਜਹਿਦ ਤੋਂ ਬਾਅਦ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਏਸੀ ਦੇ ਹੈਲੀਕਾਪਟਰ ਦਾ ਮਲਬਾ ਮਿਲ ਗਿਆ ਹੈ। ਇਹ ਪ੍ਰਗਟਾਵਾ ਈਰਾਨ ਦੀ ਖਬਰ ਏਜੰਸੀ ਨਿਊਜ਼ ਨੈਟਵਰਕ ਪ੍ਰੈਸ ਟੀ ਵੀ ਨੇ ਕੀਤਾ ਹੈ। ਰਾਏਸੀ ਦਾ ਹੈਲੀਕਾਪਟਰ ਦਾ ਮਲਬਾ ਅਜ਼ਰਬੈਜਾਨ ਦੀ ਪਹਾੜੀਆਂ ’ਤੇ ਮਿਲਿਆ ਹੈ। ਇਸ ਵਿਚ ਸਵਾਰ ਰਾਸ਼ਟਰਪਤੀ ਰਾਏਸੀ ਅਤੇ ਈਰਾਨ ਦੇ ਵਿਦੇਸ਼ ਮੰਤਰੀ ਹੋਸੈਨ ਅਮੀਰਾਬਦੁੱਲਾ ਸਮੇਤ 9 ਲੋਕ ਨਹੀਂ ਮਿਲੇ ਹਨ। ਅਜਿਹੇ ਵਿਚ ਇਨ੍ਹਾਂ ਦੇ ਜ਼ਿੰਦਾ ਬਚੇ ਹੋਣ ਦੀ ਕੋਈ ਉਮੀਦ ਨਹੀਂ। ਲੱਭਣ ਵਿਚ ਲੱਗੀਆਂ ਟੀਮਾਂ ਨੇ ਕਿਹਾ ਕਿ ਕਿਸੇ ਦੇ ਜ਼ਿੰਦਾ ਹੋਣ ਦੇ ਕੋਈ ਸੰਕੇਤ ਨਹੀਂ ਹਨ। ਹੈਲੀਕਾਪਟਰ ਐਤਵਾਰ ਸ਼ਾਮ 7.30 ਵਜੇ ਅਜ਼ਰਬੈਜਾਨ ਦੇ ਕੋਲ ਲਾਪਤਾ ਹੋ ਗਿਆ ਸੀ। ਰਾਤ ਭਰ ਇਸ ਦੀ ਭਾਲ ਕੀਤੀ ਜਾ ਰਹੀ ਸੀ। ਇਲਾਕੇ ਵਿਚ ਭਾਰੀ ਵਰਖਾ, ਕੋਹਰਾ ਅਤੇ ਠੰਡ ਦੇ ਕਾਰਨ ਲੱਭਣ ਵਿਚ ਕਾਫੀ ਦਿੱਕਤਾਂ ਆਈਆਂ। ਇਸ ਦੌਰਾਨ 3 ਬਚਾਅ ਕਰਮੀ ਵੀ ਗਇਬ ਹੋ ਗਏ।

Next Story
ਤਾਜ਼ਾ ਖਬਰਾਂ
Share it