Begin typing your search above and press return to search.

‘ਇੰਮੀਗ੍ਰੇਸ਼ਨ ਰਾਹੀਂ ਕੈਨੇਡਾ ਵਿਚ ਸਸਤੇ ਮਕਾਨ ਬਣਾਉਣੇ ਸੰਭਵ’

ਔਟਵਾ, 27 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਆਰਥਿਕ ਮਾਹਰਾਂ ਵੱਲੋਂ ਮਹਿੰਗਾਈ ਅਤੇ ਘਰਾਂ ਦੀਆਂ ਅਸਮਾਨ ਚੜ੍ਹੀਆਂ ਕੀਮਤਾਂ ਵਾਸਤੇ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੇ ਉਲਟ ਨਵੇਂ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਹੈ ਕਿ ਇੰਮੀਗ੍ਰੇਸ਼ਨ ਰਾਹੀਂ ਕਿਫਾਇਤੀ ਦਰਾਂ ’ਤੇ ਰਿਹਾਇਸ਼ ਮੁਹੱਈਆ ਕਰਵਾਈ ਜਾ ਸਕਦੀ ਹੈ। ਇੰਮੀਗ੍ਰੇਸ਼ਨ ਮੰਤਰੀ ਰਹਿ ਚੁੱਕੇ ਸ਼ੌਨ ਫਰੇਜ਼ਰ ਨੇ ਨਵੀਂ ਜ਼ਿੰਮੇਵਾਰੀ ਮਿਲਣ […]

‘ਇੰਮੀਗ੍ਰੇਸ਼ਨ ਰਾਹੀਂ ਕੈਨੇਡਾ ਵਿਚ ਸਸਤੇ ਮਕਾਨ ਬਣਾਉਣੇ ਸੰਭਵ’
X

Editor (BS)By : Editor (BS)

  |  27 July 2023 7:32 AM GMT

  • whatsapp
  • Telegram

ਔਟਵਾ, 27 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਆਰਥਿਕ ਮਾਹਰਾਂ ਵੱਲੋਂ ਮਹਿੰਗਾਈ ਅਤੇ ਘਰਾਂ ਦੀਆਂ ਅਸਮਾਨ ਚੜ੍ਹੀਆਂ ਕੀਮਤਾਂ ਵਾਸਤੇ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੇ ਉਲਟ ਨਵੇਂ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਹੈ ਕਿ ਇੰਮੀਗ੍ਰੇਸ਼ਨ ਰਾਹੀਂ ਕਿਫਾਇਤੀ ਦਰਾਂ ’ਤੇ ਰਿਹਾਇਸ਼ ਮੁਹੱਈਆ ਕਰਵਾਈ ਜਾ ਸਕਦੀ ਹੈ। ਇੰਮੀਗ੍ਰੇਸ਼ਨ ਮੰਤਰੀ ਰਹਿ ਚੁੱਕੇ ਸ਼ੌਨ ਫਰੇਜ਼ਰ ਨੇ ਨਵੀਂ ਜ਼ਿੰਮੇਵਾਰੀ ਮਿਲਣ ਮਗਰੋਂ ਪਹਿਲੀ ਇੰਟਰਵਿਊ ਦੌਰਾਨ ਕਿਹਾ ਕਿ ਨਵੇਂ ਪ੍ਰਵਾਸੀਆਂ ਵਾਸਤੇ ਦਰਵਾਜ਼ੇ ਬੰਦ ਕਰਨਾ, ਸਮੱਸਿਆ ਦਾ ਹੱਲ ਨਹੀਂ ਅਤੇ ਇਸ ਦੀ ਬਜਾਏ ਨਵੇਂ ਮਕਾਨਾਂ ਦੀ ਵੱਧ ਤੋਂ ਵੱਧ ਉਸਾਰੀ ’ਤੇ ਜ਼ੋਰ ਦੇਣਾ ਹੋਵੇਗਾ। ਸ਼ੌਨ ਫਰੇਜ਼ਰ ਨੂੰ ਅਜਿਹੇ ਸਮੇਂ ਹਾਊਸਿੰਗ ਮੰਤਰਾਲੇ ਦੀ ਜ਼ਿੰਮੇਵਾਰੀ ਮਿਲੀ ਹੈ ਜਦੋਂ ਮੁਲਕ ਸਸਤੇ ਮਕਾਨਾਂ ਦੀ ਉਪਲਬਧਤਾ ਵਾਸਤੇ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਬਤੌਰ ਇੰਮੀਗ੍ਰੇਸ਼ਨ ਮੰਤਰੀ ਜਦੋਂ ਉਹ ਡਿਵੈਲਪਰਾਂ ਨਾਲ ਗੱਲ ਕਰਦੇ ਸਨ ਤਾਂ ਇਕੋ ਜਵਾਬ ਮਿਲਦਾ ਸੀ ਕਿ ਲੇਬਰ ਦੀ ਕਮੀ ਕਾਰਨ ਪ੍ਰੌਜੈਕਟ ਪੂਰੇ ਕਰਨੇ ਮੁਸ਼ਕਲ ਹੋ ਰਹੇ ਹਨ। ਨਵੇਂ ਕਿਰਤੀਆਂ ਦੀ ਆਮਦ ਨਾਲ ਨਵੇਂ ਮਕਾਨਾਂ ਦੀ ਤੇਜ਼ੀ ਨਾਲ ਉਸਾਰੀ ਸੰਭਵ ਹੋ ਸਕੇਗੀ ਅਤੇ ਰਿਹਾਇਸ਼ ਦਾ ਸੰਕਟ ਦੂਰ ਕੀਤਾ ਜਾ ਸਕੇਗਾ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਸੜਕਾਂ ਅਤੇ ਹੋਰ ਸਹੂਲਤਾਂ ਪਹਿਲਾਂ ਹੀ ਮੌਜੂਦ ਹਨ ਅਤੇ ਸਿਰਫ ਮਕਾਨ ਉਸਾਰੇ ਜਾਣ ਦੀ ਜ਼ਰੂਰਤ ਹੈ ਜਿਸ ਰਾਹੀਂ ਸਰਕਾਰ ਵੱਲੋਂ ਖਰਚ ਹਰ ਡਾਲਰ ਦਾ ਮੁੱਲ ਮੁੜੇਗਾ। ਇਥੇ ਦਸਣਾ ਬਣਦਾ ਹੈ ਕਿ 2021 ਤੋਂ ਹਾਊਸਿੰਗ ਮੰਤਰਾਲਾ ਅਹਿਮਦ ਹੁਸੈਨ ਕੋਲ ਸੀ ਪਰ ਰਿਹਾਇਸ਼ ਦੇ ਸੰਕਟ ਨਾਲ ਨਜਿੱਠਣ ਵਾਸਤੇ ਉਨ੍ਹਾਂ ਵੱਲੋਂ ਅਸਰਦਾਰ ਕਦਮ ਨਹੀਂ ਉਠਾਏ ਗਏ। ਸੰਭਾਵਤ ਤੌਰ ’ਤੇ ਇਸੇ ਕਰ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਮੰਤਰਾਲਾ ਸ਼ੌਨ ਫਰੇਜ਼ਰ ਦੇ ਸਪੁਰਦ ਕੀਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it