ਇੰਮੀਗ੍ਰੇਸ਼ਨ ਮੰਤਰੀ ਨੇ ਮੁੜ ਵਧਾਈਆਂ ਪੰਜਾਬੀ ਵਿਦਿਆਰਥੀਆਂ ਦੀਆਂ ਧੜਕਣਾਂ
ਕਿਹਾ, ਬੇਕਸੂਰਾਂ ਨੂੰ ਪੱਕਾ ਕਰਾਂਗੇ ਪਰ ਕਸੂਰਵਾਰ ਬਖ਼ਸ਼ੇ ਨਹੀਂ ਜਾਣਗੇ ਔਟਵਾ, 13 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦੇ ਤਾਜ਼ਾ ਬਿਆਨ ਮਗਰੋਂ ਪੰਜਾਬੀ ਵਿਦਿਆਰਥੀਆਂ ਦੀਆਂ ਧੜਕਣਾਂ ਮੁੜ ਵਧ ਗਈਆਂ ਜਦੋਂ ਉਨ੍ਹਾਂ ਕਿਹਾ ਕਿ ਬੇਕਸੂਰ ਵਿਦਿਆਰਥੀਆਂ ਨੂੰ ਮੁਲਕ ਵਿਚ ਰਹਿਣ ਦਾ ਮੌਕਾ ਦੇਣ ਵਾਸਤੇ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਪਰ ਜਾਣ-ਬੁੱਝ […]
By : Editor (BS)
ਕਿਹਾ, ਬੇਕਸੂਰਾਂ ਨੂੰ ਪੱਕਾ ਕਰਾਂਗੇ ਪਰ ਕਸੂਰਵਾਰ ਬਖ਼ਸ਼ੇ ਨਹੀਂ ਜਾਣਗੇ
ਔਟਵਾ, 13 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦੇ ਤਾਜ਼ਾ ਬਿਆਨ ਮਗਰੋਂ ਪੰਜਾਬੀ ਵਿਦਿਆਰਥੀਆਂ ਦੀਆਂ ਧੜਕਣਾਂ ਮੁੜ ਵਧ ਗਈਆਂ ਜਦੋਂ ਉਨ੍ਹਾਂ ਕਿਹਾ ਕਿ ਬੇਕਸੂਰ ਵਿਦਿਆਰਥੀਆਂ ਨੂੰ ਮੁਲਕ ਵਿਚ ਰਹਿਣ ਦਾ ਮੌਕਾ ਦੇਣ ਵਾਸਤੇ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਪਰ ਜਾਣ-ਬੁੱਝ ਕੇ ਕੈਨੇਡੀਅਨ ਕਾਨੂੰਨ ਨਾਲ ਖੇਡਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਹਾਊਸ ਆਫ਼ ਕਾਮਨਜ਼ ਵਿਚ ਐਨ.ਡੀ.ਪੀ. ਦੀ ਐਮ.ਪੀ. ਜੈਨੀ ਕਵੈਨ ਵੱਲੋਂ ਉਠਾਏ ਸਵਾਲ ਦਾ ਜਵਾਬ ਦਿੰਦਿਆਂ ਇੰਮੀਗ੍ਰੇਸ਼ਨ ਮੰਤਰੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਬੇਕਸੂਰ ਅਤੇ ਕਸੂਰਵਾਰ ਠਹਿਰਾਉਣ ਦਾ ਆਧਾਰ ਕੀ ਹੋਵੇਗਾ। ਦੂਜੇ ਪਾਸੇ ਪੰਜਾਬੀ ਮੂਲ ਦੇ ਐਮ.ਪੀ. ਸੁਖ ਧਾਲੀਵਾਲ ਨੇ ਕਿਹਾ ਕਿ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦੀ ਗਿਣਤੀ ਸਿਰਫ 200 ਦੇ ਨੇੜੇ-ਤੇੜੇ ਹੈ ਜਿਨ੍ਹਾਂ ਵਿਚੋਂ 50 ਮਾਮਲੇ ਵਿਚਾਰ ਅਧੀਨ ਹਨ ਅਤੇ ਕਈਆਂ ਨੂੰ ਪਹਿਲਾਂ ਹੀ ਡਿਪੋਰਟ ਕੀਤਾ ਜਾ ਚੁਕਾ ਹੈ।