ਇੰਗਲੈਂਡ ਵਿਚ ਹੱਤਿਆ ਦੇ ਮੁਲਜ਼ਮ ਭਾਰਤੀ ਨੂੰ 16 ਸਾਲ ਕੈਦ
ਲੰਡਨ, 29 ਅਪ੍ਰੈਲ, ਨਿਰਮਲ : ਇੰਗਲੈਂਡ ’ਚ ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਕਰਨ ਵਾਲੇ ਭਾਰਤੀ ਨੂੰ 16 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹੈਦਰਾਬਾਦ ਦੇ ਰਹਿਣ ਵਾਲੇ 25 ਸਾਲਾ ਸ਼੍ਰੀਰਾਮ ਅੰਬਰਲਾ ਨੇ ਦੋ ਸਾਲ ਪਹਿਲਾਂ ਆਪਣੀ ਸਾਬਕਾ ਪ੍ਰੇਮਿਕਾ ਸੋਨਾ ਬੀਜੂ ਦਾ ਕਤਲ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅਪਰਾਧ ਕਰਨ ਤੋਂ ਪਹਿਲਾਂ ਉਸ ਨੇ ਗੂਗਲ […]
By : Editor Editor
ਲੰਡਨ, 29 ਅਪ੍ਰੈਲ, ਨਿਰਮਲ : ਇੰਗਲੈਂਡ ’ਚ ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਕਰਨ ਵਾਲੇ ਭਾਰਤੀ ਨੂੰ 16 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹੈਦਰਾਬਾਦ ਦੇ ਰਹਿਣ ਵਾਲੇ 25 ਸਾਲਾ ਸ਼੍ਰੀਰਾਮ ਅੰਬਰਲਾ ਨੇ ਦੋ ਸਾਲ ਪਹਿਲਾਂ ਆਪਣੀ ਸਾਬਕਾ ਪ੍ਰੇਮਿਕਾ ਸੋਨਾ ਬੀਜੂ ਦਾ ਕਤਲ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅਪਰਾਧ ਕਰਨ ਤੋਂ ਪਹਿਲਾਂ ਉਸ ਨੇ ਗੂਗਲ ’ਤੇ ਸਰਚ ਕੀਤਾ ਸੀ ਕਿ ਕਿਵੇਂ ਕਿਸੇ ਵਿਅਕਤੀ ਨੂੰ ਚਾਕੂ ਨਾਲ ਤੁਰੰਤ ਮਾਰਿਆ ਜਾ ਸਕਦਾ ਹੈ।
ਦਰਅਸਲ ਅੰਬਰਲਾ, ਸੋਨਾ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਸੋਨਾ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਇੱਕ ਦਿਨ ਅੰਬਰਲਾ ਉਸ ਰੈਸਟੋਰੈਂਟ ਵਿੱਚ ਪਹੁੰਚ ਗਿਆ ਜਿੱਥੇ ਸੋਨਾ ਕੰਮ ਕਰਦੀ ਸੀ। ਉੱਥੇ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਨਾਲ ਵਿਆਹ ਨਹੀਂ ਕਰਵਾਇਆ ਤਾਂ ਉਹ ਉਸ ਨੂੰ ਮਾਰ ਦੇਵੇਗਾ। ਹਾਲਾਂਕਿ ਉਹ ਫਿਰ ਵੀ ਵਿਆਹ ਲਈ ਰਾਜ਼ੀ ਨਹੀਂ ਸੀ।
ਸੋਨਾ ਨੇ ਅੰਬਰਲਾ ਨੂੰ ਕਿਹਾ ਸੀ ਕਿ ਉਹ ਉਸ ਦੇ ਮੁਤਾਬਕ ਨਹੀਂ ਰਹਿ ਸਕਦੀ। ਇਸ ਤੋਂ ਬਾਅਦ ਅੰਬਰਲਾ ਨੇ ਉਸ ਦੀ ਗਰਦਨ ਫੜੀ ਅਤੇ ਚਾਕੂ ਨਾਲ ਕਈ ਵਾਰ ਕੀਤੇ। ਸੋਨਾ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਕਰੀਬ ਇੱਕ ਮਹੀਨੇ ਤੱਕ ਚੱਲੇ ਇਲਾਜ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਅਦਾਲਤ ’ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਸੋਨਾ ’ਤੇ ਹਮਲਾ ਕਰਨ ਤੋਂ ਪਹਿਲਾਂ ਅੰਬਰਲਾ ਨੇ ਗੂਗਲ ’ਤੇ ਸਰਚ ਕੀਤਾ ਸੀ ਕਿ ਕਿਸੇ ਵਿਅਕਤੀ ਨੂੰ ਚਾਕੂ ਨਾਲ ਆਸਾਨੀ ਨਾਲ ਕਿਵੇਂ ਮਾਰਿਆ ਜਾ ਸਕਦਾ ਹੈ? ਕਿਵੇਂ ਮਾਰਨ ’ਤੇ ਵਿਅਕਤੀ ਦੀ ਤੁਰੰਤ ਮੌਤ ਹੋ ਜਾਵੇਗੀ? ਜੇਕਰ ਕੋਈ ਬ੍ਰਿਟੇਨ ਵਿਚ ਕਿਸੇ ਦੀ ਹੱਤਿਆ ਕਰ ਦੇਵੇ ਤਾਂ ਕੀ ਹੁੰਦਾ ਹੈ?
ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਅੰਬਰਲਾ ਅਤੇ ਸੋਨਾ 2017 ਵਿੱਚ ਇੱਕ ਦੂਜੇ ਦੇ ਨਾਲ ਰਿਸ਼ਤੇ ਵਿੱਚ ਸਨ। ਉਨ੍ਹਾਂ ਦੀ ਮੁਲਾਕਾਤ ਹੈਦਰਾਬਾਦ ਦੇ ਇੱਕ ਕਾਲਜ ਵਿੱਚ ਹੋਈ ਸੀ। ਰਿਸ਼ਤੇ ਦੌਰਾਨ ਅੰਬਰਲਾ ਸੋਨਾ ਨੂੰ ਗਾਲ੍ਹਾਂ ਕੱਢਦਾ ਸੀ। ਉਹ ਆਪਣੀ ਗੱਲ ਪੂਰੀ ਕਰਨ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਅੰਬਰਲਾ ਕਈ ਵਾਰ ਸੋਨਾ ਦੇ ਘਰ ਪਹੁੰਚਦਾ ਸੀ ਅਤੇ ਉਸ ਨੂੰ ਵਿਆਹ ਲਈ ਬਲੈਕਮੇਲ ਕਰਦਾ ਸੀ।
ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਸੋਨਾ ਸਾਲ 2019 ’ਚ ਉਸ ਤੋਂ ਵੱਖ ਹੋ ਗਈ। 2022 ’ਚ 3 ਸਾਲ ਬਾਅਦ ਦੋਵੇਂ ਪੜ੍ਹਾਈ ਲਈ ਲੰਡਨ ਆਏ ਸਨ। ਇਸ ਦੌਰਾਨ ਵੀ ਅੰਬਰਲਾ ਨੇ ਸੋਨਾ ਦਾ ਪਿੱਛਾ ਕਰਨਾ ਬੰਦ ਨਹੀਂ ਕੀਤਾ। ਉਹ ਅਕਸਰ ਉਸ ਰੈਸਟੋਰੈਂਟ ਨਾਲ ਸੰਪਰਕ ਕਰਦਾ ਸੀ ਜਿੱਥੇ ਸੋਨਾ ਕੰਮ ਕਰਦੀ ਸੀ। ਅੰਬਰਲਾ ਉਥੋਂ ਖਾਣਾ ਮੰਗਵਾਉਂਦਾ ਸੀ, ਤਾਂ ਜੋ ਸੋਨਾ ਉਸ ਦੇ ਘਰ ਡਿਲੀਵਰੀ ਕਰ ਸਕੇ।
ਕੁਝ ਹਫ਼ਤਿਆਂ ਬਾਅਦ ਅੰਬਰਲਾ ਨੇ ਰੈਸਟੋਰੈਂਟ ਵਿੱਚ ਸੋਨਾ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਉਸ ਨੇ ਪੁਲਸ ਨੂੰ ਦੱਸਿਆ ਕਿ ਸੋਨਾ ਰੈਸਟੋਰੈਂਟ ’ਚ ਕਿਸੇ ਨੂੰ ਕਹਿ ਰਹੀ ਸੀ ਕਿ ਉਹ ਅੰਬਰਲਾ ਨਾਲ ਬ੍ਰੇਕਅੱਪ ਹੋਣ ਤੇ ਪਾਰਟੀ ਕਰਨਾ ਚਾਹੁੰਦੀ ਹੈ। ਇਹ ਸੁਣ ਕੇ ਉਸ ਨੇ ਗੁੱਸੇ ’ਚ ਆ ਕੇ ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ
ਰੋਜ਼ਾਨਾ ਹੀ ਕੋਈ ਨਾ ਕੋਈ ਮੰਦਭਾਗੀ ਖ਼ਬਰ ਸੁਣਨ ਨੂੰ ਮਿਲ ਹੀ ਜਾਂਦੀ ਹੈ। ਇਸੇ ਤਰ੍ਹਾਂ ਹੁਣ ਛੱਤੀਸਗੜ੍ਹ ਵਿਚ ਵੱਡਾ ਸੜਕ ਹਾਦਸਾ ਵਾਪਰ ਗਿਆ। ਦੱਸਦੇ ਚਲੀਏ ਕਿ ਛੱਤੀਸਗੜ੍ਹ ਦੇ ਬੇਮੇਤਾਰਾ ਵਿੱਚ ਦੇਰ ਰਾਤ ਇੱਕ ਪਿਕਅੱਪ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ 9 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਨ੍ਹਾਂ ਵਿੱਚ 5 ਔਰਤਾਂ ਅਤੇ 3 ਬੱਚੇ ਸ਼ਾਮਲ ਹਨ ਅਤੇ 23 ਤੋਂ ਜ਼ਿਆਦਾ ਲੋਕ ਜ਼ਖਮੀ ਹਨ, ਜਿਨ੍ਹਾਂ ਵਿਚੋਂ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਰਾਏਪੁਰ ਏਮਜ਼ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਬੇਮੇਤਰਾ ਥਾਣਾ ਖੇਤਰ ਦੇ ਕਠੀਆ ਪਿੰਡ ਵਿਚ ਹੋਇਆ।
ਜਾਣਕਾਰੀ ਅਨੁਸਾਰ ਸਿਮਗਾ ਨੇੜੇ ਪਿੰਡ ਤਿਰਾਈਆਂ ਵਿਖੇ 35 ਤੋਂ ਵੱਧ ਵਿਅਕਤੀ ਇੱਕ ਪਿਕਅੱਪ ਵਿੱਚ ਬੈਠ ਕੇ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਵਾਪਸ ਪਰਤਦੇ ਸਮੇਂ ਰਾਤ ਕਰੀਬ 2.30 ਵਜੇ ਇਹ ਹਾਦਸਾ ਵਾਪਰਿਆ। ਸਾਰੇ ਪਥਰਾ ਪਿੰਡ ਦੇ ਰਹਿਣ ਵਾਲੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਬੇਮੇਤਾਰਾ ਕਲੈਕਟਰ ਰਣਵੀਰ ਸ਼ਰਮਾ, ਐਸਪੀ ਰਾਮਕ੍ਰਿਸ਼ਨ ਸਾਹੂ ਅਤੇ ਵਿਧਾਇਕ ਦੀਪੇਸ਼ ਸਾਹੂ ਜ਼ਿਲ੍ਹਾ ਹਸਪਤਾਲ ਪੁੱਜੇ। ਉਨ੍ਹਾਂ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਗੰਭੀਰ ਜ਼ਖ਼ਮੀਆਂ ਨੂੰ ਰਾਏਪੁਰ ਏਮਜ਼ ਭੇਜਣ ਦਾ ਪ੍ਰਬੰਧ ਕੀਤਾ।
ਜਿਨ੍ਹਾਂ 9 ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚ ਭੂਰੀ ਨਿਸ਼ਾਦ (50) ਨੀਰਾ ਸਾਹੂ (55) ਗੀਤਾ ਸਾਹੂ (60) ਅਗਨੀਆ ਸਾਹੂ (60) ਖੁਸ਼ਬੂ ਸਾਹੂ (39) ਮਧੂ ਸਾਹੂ (5) ਰਿਕੇਸ਼ ਨਿਸ਼ਾਦ (6) ਟਵਿੰਕਲ ਨਿਸ਼ਾਦ (6) ਸ਼ਾਮਿਲ ਹਨ ਅਤੇ ਨੌਵੇਂ ਮ੍ਰਿਤਕ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ।