ਇਟਲੀ ਵਿਚ ਏਅਰਲਾਈਨ ਕਰਮਚਾਰੀਆਂ ਦੀ ਹੜਤਾਲ ਕਾਰਨ ਸੈਂਕੜੇ ਉਡਾਣਾਂ ਰੱਦ, ਭਾਰਤੀ ਸੈਲਾਨੀ ਪ੍ਰੇਸ਼ਾਨ
ਰੋਮ, 17 ਜੁਲਾਈ, ਹ.ਬ. : ਯੂਰਪੀ ਦੇਸ਼ ਇਟਲੀ ਵਿਚ ਹਵਾਈ ਅੱਡੇ ਅਤੇ ਏਅਰਲਾਈਨ ਕਰਮਚਾਰੀਆਂ ਦੀ ਹੜਤਾਲ ਕਾਰਨ ਸੈਂਕੜੇ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ। ਇਕੱਲੇ ਇਟਲੀ ਵਿਚ ਘਰੇਲੂ ਅਤੇ ਕੌਮਾਂਤਰੀ ਦੋਵੇਂ, ਲਗਭਗ ਹਜ਼ਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਿਰਫ ਰੋਮ ਵਿਚ ਹਵਾਈ ਅੱਡੇ ’ਤੇ 200 ਤੋਂ ਜ਼ਿਆਦਾ ਉਡਾਣਾਂ ਰੋਕੀਆਂ ਗਈਆਂ ਹਨ। ਅਜਿਹੇ ਵਿਚ ਲੱਖਾਂ ਯਾਤਰੀ […]
By : Editor (BS)
ਰੋਮ, 17 ਜੁਲਾਈ, ਹ.ਬ. : ਯੂਰਪੀ ਦੇਸ਼ ਇਟਲੀ ਵਿਚ ਹਵਾਈ ਅੱਡੇ ਅਤੇ ਏਅਰਲਾਈਨ ਕਰਮਚਾਰੀਆਂ ਦੀ ਹੜਤਾਲ ਕਾਰਨ ਸੈਂਕੜੇ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ। ਇਕੱਲੇ ਇਟਲੀ ਵਿਚ ਘਰੇਲੂ ਅਤੇ ਕੌਮਾਂਤਰੀ ਦੋਵੇਂ, ਲਗਭਗ ਹਜ਼ਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਿਰਫ ਰੋਮ ਵਿਚ ਹਵਾਈ ਅੱਡੇ ’ਤੇ 200 ਤੋਂ ਜ਼ਿਆਦਾ ਉਡਾਣਾਂ ਰੋਕੀਆਂ ਗਈਆਂ ਹਨ। ਅਜਿਹੇ ਵਿਚ ਲੱਖਾਂ ਯਾਤਰੀ ਤੇਜ਼ ਗਰਮੀ ਦੇ ਕਾਰਨ ਯੂਰਪ ਵਿਚ ਫਸੇ ਹੋਏ ਹਨ। ਇਟਲੀ ਵਿਚ ਕਰਮਚਾਰੀਆਂ ਦੇ ਹੜਤਾਲ ਦਾ ਪ੍ਰਭਾਵ ਬਾਕੀ ਥਾਵਾਂ ’ਤੇ ਪੈ ਰਿਹਾ ਹੈ। ਇਸ ਹੜਤਾਲ ਕਾਰਨ ਇਟਲੀ ਦੇ ਅਲੱਗ ਅਲੱਗ ਏਅਰਪੋਰਟ ਤੋਂ ਦਿੱਲੀ ਆਉਣ ਵਾਲੀ ਉਡਾਣਾਂ ਸਮੇਤ ਫਰੈਂਕਫਰਟ ਹੋ ਕੇ ਦਿੱਲੀ ਆਉਣ ਵਾਲੀ ਉਡਾਣਾਂ ਰੱਦ ਹੋ ਗਈਆਂ। ਦਿੱਲੀ ਸਮੇਤ ਦੇਸ਼ ਦੇ ਅਲੱਗ ਅਲੱਗ ਸ਼ਹਿਰਾਂ ਨੂੰ ਆਉਣ ਵਾਲੇ ਲੋਕਾਂ ਨੂੰ ਏਅਰਪੋਰਟ ’ਤੇ ਹੀ ਰਾਤਾਂ ਬਿਤਾਉਣੀ ਪੈ ਰਹੀਆਂ ਹਨ।