ਇਟਲੀ ’ਚ ਨਵਨੀਤ ਕੌਰ ਨੇ ਚਮਕਾਇਆ ਪੰਜਾਬੀਆਂ ਦਾ ਨਾਮ
ਡਾਕਟਰੀ ਦੀ ਡਿਗਰੀ ’ਚ ਹਾਸਲ ਕੀਤੇ ਪੂਰੇ ਬਟਾ ਪੂਰੇ ਨੰਬਰ ਰੋਮ, 19 ਜੂਨ (ਗੁਰਸ਼ਰਨ ਸਿੰਘ ਸੋਨੀ) : ਹੁਸ਼ਿਆਰਪੁਰ ਦੀ ਨਵਨੀਤ ਕੌਰ ਨੇ ਇਟਲੀ ’ਚ ਪੰਜਾਬੀਆਂ ਦਾ ਸਿਰ ਮਾਣ ਨਾਲ ਹੋਰ ਉੱਚਾ ਕਰ ਦਿੱਤਾ। ਉਸ ਨੇ ਡਾਕਟਰੀ ਦੀ ਡਿਗਰੀ ’ਚ ਪੂਰੇ ਬਟਾ ਪੂਰੇ ਨੰਬਰ ਹਾਸਲ ਕੀਤੇ। ਇਹ ਮੱਲ੍ਹ ਮਾਰਨ ਵਾਲੀ ਡਾ. ਨਵਨੀਤ ਕੌਰ ਲਾਤੀਨਾ ਜ਼ਿਲ੍ਹੇ ਦੀ […]
By : Editor (BS)
ਡਾਕਟਰੀ ਦੀ ਡਿਗਰੀ ’ਚ ਹਾਸਲ ਕੀਤੇ ਪੂਰੇ ਬਟਾ ਪੂਰੇ ਨੰਬਰ
ਰੋਮ, 19 ਜੂਨ (ਗੁਰਸ਼ਰਨ ਸਿੰਘ ਸੋਨੀ) : ਹੁਸ਼ਿਆਰਪੁਰ ਦੀ ਨਵਨੀਤ ਕੌਰ ਨੇ ਇਟਲੀ ’ਚ ਪੰਜਾਬੀਆਂ ਦਾ ਸਿਰ ਮਾਣ ਨਾਲ ਹੋਰ ਉੱਚਾ ਕਰ ਦਿੱਤਾ। ਉਸ ਨੇ ਡਾਕਟਰੀ ਦੀ ਡਿਗਰੀ ’ਚ ਪੂਰੇ ਬਟਾ ਪੂਰੇ ਨੰਬਰ ਹਾਸਲ ਕੀਤੇ। ਇਹ ਮੱਲ੍ਹ ਮਾਰਨ ਵਾਲੀ ਡਾ. ਨਵਨੀਤ ਕੌਰ ਲਾਤੀਨਾ ਜ਼ਿਲ੍ਹੇ ਦੀ ਪਹਿਲੀ ਪੰਜਾਬਣ ਬਣ ਗਈ ਹੈ।
‘ਧੀਆਂ ਮਾਪਿਆਂ ਲਈ ਤਾਜ ਬਣ ਸਕਦੀਆਂ ਹਨ’ ਨਵਨੀਤ ਕੌਰ ਨੇ ਇਸ ਗੱਲ ਨੂੰ ਸਿੱਧ ਕਰ ਦਿੱਤਾ ਹੈ। ਉਸ ਦੇ ਮਾਪੇ ਸੁਖਜਿੰਦਰ ਸਿੰਘ ਤੇ ਸਰਬਜੀਤ ਕੌਰ ਅੱਜ ਤੋਂ 20 ਸਾਲ ਪਹਿਲਾਂ ਚੰਗੇ ਭਵਿੱਖ ਲਈ ਪੰਜਾਬ ਦੇ ਪਿੰਡ ਟਾਂਡਾ ਰਾਮ ਸਹਾਏ ਮੁਕੇਰੀਆ (ਹੁਸ਼ਿਆਰਪੁਰ) ਤੋਂ ਇਟਲੀ ਆਏ ਸੀ। ਉਨ੍ਹਾਂ ਦੀ ਲਾਡਲੀ ਧੀ 24 ਸਾਲਾ ਡਾ. ਨਵਨੀਤ ਕੌਰ ਸਪੀਆਨਸਾ ਯੂਨੀਵਰਸਿਟੀ ਰੋਮ ਬਰਾਂਚ ਲਾਤੀਨਾ ਤੋਂ 6 ਸਾਲ ਦਾ ਡਾਕਟਰੀ ਕੋਰਸ ‘ਮੈਡੀਸਨ ਅਤੇ ਸਰਜਰੀ’ (ਜਿਸ ਨੂੰ ਸਰਲ ਭਾਸ਼ਾ ਵਿੱਚ ਐਮ ਬੀ ਬੀ ਐਸ ਦੀ ਡਿਗਰੀ ਕਿਹਾ ਜਾ ਸਕਦਾ ਹੈ) ਪਹਿਲੇ ਦਰਜੇ ਵਿੱਚ ਪਾਸ ਕਰ ਲਿਆ। ਇਸ ਬੈੱਚ ਦੇ 120 ਵਿਦਿਆਰਥੀਆਂ ਵਿੱਚੋਂ ਨਵਨੀਤ ਨੇ 110 ’ਚੋਂ 110 ਨੰਬਰ ਹਾਸਲ ਕੀਤੇ।