ਇਟਲੀ ਅਤੇ ਪੁਰਤਗਾਲ ਵਿਚ 2 ਪੰਜਾਬੀ ਨੌਜਵਾਨਾਂ ਦੀ ਮੌਤ
ਲਾਤੀਨਾ, 23 ਨਵੰਬਰ (ਗੁਰਸ਼ਰਨ ਸਿੰਘ ਸੋਨੀ) : ਇਟਲੀ ਅਤੇ ਪੁਰਤਗਾਲ ਵਿਚ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਪੁਰਤਗਾਲ ਵਿਚ ਸਾਬਕਾ ਕੌਮੀ ਹਾਕੀ ਖਿਡਾਰੀ ਗੁਰਪ੍ਰੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਦਕਿ ਇਟਲੀ ਦੇ ਲਾਸੀਓ ਸੂਬੇ ਵਿਚ ਸੜਕ ਹਾਦਸੇ ਦੌਰਾਨ 21 ਸਾਲ ਦਾ ਕਮਲ ਸਿੰਘ ਦਮ ਤੋੜ […]
By : Editor Editor
ਲਾਤੀਨਾ, 23 ਨਵੰਬਰ (ਗੁਰਸ਼ਰਨ ਸਿੰਘ ਸੋਨੀ) : ਇਟਲੀ ਅਤੇ ਪੁਰਤਗਾਲ ਵਿਚ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਪੁਰਤਗਾਲ ਵਿਚ ਸਾਬਕਾ ਕੌਮੀ ਹਾਕੀ ਖਿਡਾਰੀ ਗੁਰਪ੍ਰੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਦਕਿ ਇਟਲੀ ਦੇ ਲਾਸੀਓ ਸੂਬੇ ਵਿਚ ਸੜਕ ਹਾਦਸੇ ਦੌਰਾਨ 21 ਸਾਲ ਦਾ ਕਮਲ ਸਿੰਘ ਦਮ ਤੋੜ ਗਿਆ। ਇਥੇ ਦਸਣਾ ਬਣਦਾ ਹੈ ਕਿ ਇਟਲੀ ਵਿਚ ਪਿਛਲੇ 10 ਦਿਨ ਦੌਰਾਨ ਤਿੰਨ ਪੰਜਾਬੀਆਂ ਦੀ ਬੇਵਕਤੀ ਮੌਤ ਹੋ ਚੁੱਕੀ ਹੈ। ਦੀਵਾਲੀ ਵਾਲੀ ਰਾਤ ਉਜਾਗਰ ਸਿੰਘ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਜਦਕਿ 16 ਨਵੰਬਰ ਨੂੰ ਰਾਕੇਸ਼ ਕੁਮਾਰ ਨੇ ਸੜਕ ਹਾਦਸੇ ਦੌਰਾਨ ਦਮ ਤੋੜ ਦਿਤਾ।
ਹਾਕੀ ਖਿਡਾਰੀ ਗੁਰਪ੍ਰੀਤ ਸਿੰਘ ਨੂੰ ਪੁਰਤਗਾਲ ਵਿਚ ਗੋਲੀਆਂ ਮਾਰੀਆਂ
ਪ੍ਰਾਪਤ ਜਾਣਕਾਰੀ ਮੁਤਾਬਕ ਲਾਤੀਨਾ ਜ਼ਿਲ੍ਹੇ ਵਿਚ ਰਹਿੰਦਾ ਕਮਲ ਸਿੰਘ ਆਪਣੇ ਦੋਸਤ ਨਾਲ ਪੁਨਤੀਨੀਆ ਨੇੜੇ ਕੰਮ ’ਤੇ ਜਾ ਰਿਹਾ ਸੀ ਜਦੋਂ ਉਸ ਦੀ ਗੱਡੀ ਬੇਕਾਬੂ ਹੋ ਗਈ ਅਤੇ ਇਕ ਦਰੱਖਤ ਵਿਚ ਜਾ ਵੱਜੀ। ਟੱਕਰ ਐਨੀ ਜ਼ੋਰਦਾਰ ਸੀ ਕਿ ਕਮਲ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਲਾਤੀਨਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਕਮਲ ਸਿੰਘ ਪਰਵਾਰ ਸਮੇਤ ਇਟਲੀ ਵਿਚ ਰਹਿ ਰਿਹਾ ਸੀ ਅਤੇ ਉਸ ਦੀ ਬੇਵਕਤੀ ਮੌਤ ਨਾਲ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ। ਉਧਰ ਇਟਲੀ ਪੁਲਿਸ ਹਾਦਸੇ ਦੇ ਕਾਰਨਾਂ ਦੀ ਪੜਤਾਲ ਕਰ ਰਹੀ ਹੈ।
ਕਮਲ ਸਿੰਘ ਦੀ ਇਟਲੀ ਵਿਚ ਸੜਕ ਹਾਦਸੇ ਦੌਰਾਨ ਮੌਤ
ਦੂਜੇ ਪਾਸੇ ਬਚਪਨ ਵਿਚ ਹੀ ਆਪਣੇ ਮਾਂ-ਬਾਪ ਗੁਆ ਚੁੱਕਾ ਗੁਰਪ੍ਰੀਤ ਸਿੰਘ ਸਖਤ ਮਿਹਨਤ ਨਾਲ ਕੌਮੀ ਪੱਧਰ ਦਾ ਹਾਕੀ ਖਿਡਾਰੀ ਬਣਿਆ ਅਤੇ ਫਿਰ ਰੋਜ਼ੀ ਰੋਟੀ ਦੀ ਭਾਲ ਵਿਚ ਪੁਰਤਗਾਲ ਆ ਗਿਆ। ਇਥੇ ਉਹ ਇਕ ਅਪਾਰਟਮੈਂਟ ਵਿਚ ਕਈ ਜਣਿਆਂ ਨਾਲ ਰਹਿ ਰਿਹਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਅਣਪਛਾਤੇ ਬੰਦੂਕਧਾਰੀਆਂ ਨੇ ਅਪਾਰਟਮੈਂਟ ਦੀ ਬਾਰੀ ਵਿਚੋਂ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿਤੀ। ਪੁਲਿਸ ਵੱਲੋਂ ਵਾਰਦਾਤ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ 25 ਸਾਲਾ ਗੁਰਪ੍ਰੀਤ ਸਿੰਘ ਦੇ ਸਾਥੀਆਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ।