ਇਜ਼ਰਾਈਲ-ਹਮਾਸ ਜੰਗ ਦੌਰਾਨ 5ਵੇਂ ਕੈਨੇਡੀਅਨ ਦੀ ਮੌਤ
ਤੈਲ ਅਵੀਵ, 16 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਵਰ੍ਹਦੇ ਗੋਲਿਆਂ ਵਿਚ ਰੋਟੀ-ਪਾਣੀ ਲਈ ਜੂਝ ਰਹੇ ਗਾਜ਼ਾ ਦੇ 23 ਲੱਖ ਲੋਕਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਅਤੇ ਸੰਯੁਕਤ ਰਾਸ਼ਟਰ ਮੁਤਾਬਕ ਹਸਪਤਾਲਾਂ ਵਿਚ ਬਿਜਲੀ ਸਿਰਫ 24 ਘੰਟੇ ਦੀ ਮਹਿਮਾਨ ਹੈ। ਇਸ ਮਗਰੋਂ ਬਿਜਲੀ ਬੰਦ ਅਤੇ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਦੀਆਂ ਮੌਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਡਾਕਟਰਾਂ […]
By : Hamdard Tv Admin
ਤੈਲ ਅਵੀਵ, 16 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਵਰ੍ਹਦੇ ਗੋਲਿਆਂ ਵਿਚ ਰੋਟੀ-ਪਾਣੀ ਲਈ ਜੂਝ ਰਹੇ ਗਾਜ਼ਾ ਦੇ 23 ਲੱਖ ਲੋਕਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਅਤੇ ਸੰਯੁਕਤ ਰਾਸ਼ਟਰ ਮੁਤਾਬਕ ਹਸਪਤਾਲਾਂ ਵਿਚ ਬਿਜਲੀ ਸਿਰਫ 24 ਘੰਟੇ ਦੀ ਮਹਿਮਾਨ ਹੈ। ਇਸ ਮਗਰੋਂ ਬਿਜਲੀ ਬੰਦ ਅਤੇ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਦੀਆਂ ਮੌਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਡਾਕਟਰਾਂ ਨੇ ਹਸਪਤਾਲ ਛੱਡਣ ਤੋਂ ਨਾਂਹ ਕਰ ਦਿਤੀ ਹੈ ਪਰ ਇਜ਼ਰਾਈਲੀ ਫੌਜ ਪੂਰਾ ਇਲਾਕਾ ਖਾਲੀ ਕਰਵਾਉਣਾ ਚਾਹੁੰਦੀ ਹੈ।
ਗਾਜ਼ਾ ਦੇ ਹਪਸਤਾਲਾਂ ਅਤੇ ਸਕੂਲਾਂ ਵਿਚ ਹਾਲਾਤ ਬਦਤਰ
ਇਸੇ ਦੌਰਾਨ ਪੰਜਵੇਂ ਕੈਨੇਡੀਅਨ ਦੀ ਮੌਤ ਦੀ ਦੁਖਦ ਖਬਰ ਵੀ ਆ ਗਈ। ਦੁਨੀਆਂ ਦੇ ਇਤਿਹਾਸ ਵਿਚ ਮਨੁੱਖੀ ਪ੍ਰਵਾਸ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ਵਿਚੋਂ ਇਕ ਮੰਨੇ ਜਾ ਰਹੇ ਫਲਸਤੀਨੀਆਂ ਦੇ ਉਜਾੜੇ ਤੋਂ ਸੰਯੁਕਤ ਰਾਸ਼ਟਰ ਅਤੇ ਡਬਲਿਊ.ਐਚ.ਓ. ਬੇਹੱਦ ਮਾਯੂਸ ਹਨ। ਇਜ਼ਰਾੲਲੀ ਫੌਜ ਦੀਆਂ ਹਦਾਇਤਾਂ ਦੇ ਉਲਟ ਗਾਜ਼ਾ ਦੇ ਹਪਸਤਾਲਾਂ ਵਿਚ ਤੈਨਾਤ ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਨਵੀਆਂ ਥਾਵਾਂ ’ਤੇ ਲਿਜਾਣਾ ਸੰਭਵ ਨਹੀਂ। ਗਾਜ਼ਾ ਵਿਚ 22 ਹਸਪਤਾਲ ਦੱਸੇ ਜਾ ਰਹੇ ਹਨ ਅਤੇ ਇਥੇ 2 ਹਜ਼ਾਰ ਤੋਂ ਜ਼ਿਆਦਾ ਮਰੀਜ਼ ਭਰਤੀ ਹਨ। ਸਭ ਤੋਂ ਵੱਡਾ ਅਲ ਸ਼ਫਾ ਹਸਪਤਾਲ ਵਿਚ 70 ਮਰੀਜ਼ ਵੈਂਟੀਲੇਟਰ ’ਤੇ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਬੰਬਾਰੀ ਵਿਚ ਸਭ ਕੁਝ ਤਬਾਹ ਹੋ ਚੁੱਕਾ ਹੈ। ਬਗੈਰ ਰੋਟੀ ਪਾਣੀ ਤੋਂ ਕਿੰਨੇ ਲੋਕ ਬਚ ਸਕਣਗੇ, ਇਸ ਵੱਡਾ ਅਤੇ ਡੂੰਘੇ ਸਵਾਲ ਦਾ ਜਵਾਬ ਕਿਸੇ ਕੋਲ ਨਹੀਂ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ 3 ਹਜ਼ਾਰ ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਦੂ