ਇਜ਼ਰਾਈਲ-ਫਲਸਤੀਨ ਜੰਗ ਵਿਚ ਮੌਤਾਂ ਦਾ ਅੰਕੜਾ 3 ਹਜ਼ਾਰ ਤੋਂ ਟੱਪਿਆ
ਯੇਰੂਸ਼ਲਮ, 10 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜੰਗ ਦੌਰਾਨ ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਤੋਂ ਟੱਪ ਗਈ ਜਦੋਂ ਇਜ਼ਰਾਈਲੀ ਫੌਜ ਨੇ 200 ਟਿਕਾਣਿਆਂ ’ਤੇ ਹਮਲਿਆਂ ਕਰਦਿਆਂ ਹਮਾਸ ਦੇ 1500 ਲੜਾਕੇ ਮਾਰਨ ਦਾ ਦਾਅਵਾ ਕੀਤਾ। ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਵਿਚ ਫੌਜ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਕ ਡਿਪਟੀ ਕਮਾਂਡਰ […]
By : Hamdard Tv Admin
ਯੇਰੂਸ਼ਲਮ, 10 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜੰਗ ਦੌਰਾਨ ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਤੋਂ ਟੱਪ ਗਈ ਜਦੋਂ ਇਜ਼ਰਾਈਲੀ ਫੌਜ ਨੇ 200 ਟਿਕਾਣਿਆਂ ’ਤੇ ਹਮਲਿਆਂ ਕਰਦਿਆਂ ਹਮਾਸ ਦੇ 1500 ਲੜਾਕੇ ਮਾਰਨ ਦਾ ਦਾਅਵਾ ਕੀਤਾ। ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਵਿਚ ਫੌਜ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਕ ਡਿਪਟੀ ਕਮਾਂਡਰ ਸਣੇ ਉਸ ਦੇ 123 ਫੌਜੀਆਂ ਦੀ ਮੌਤ ਹੋ ਚੁੱਕੀ ਹੈ ਪਰ ਗਾਜ਼ਾ ਬਾਰਡਰ ’ਤੇ ਹੁਣ ਪੂਰੀ ਤਰ੍ਹਾਂ ਇਜ਼ਰਾਈਲੀ ਫੌਜ ਦਾ ਕੰਟਰੋਲ ਹੈ।
ਆਮ ਲੋਕਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਹੁਣ ਤੱਕ 1600 ਮੌਤਾਂ ਹੋਣ ਦੀ ਰਿਪੋਰਟ ਹੈ ਜਿਨ੍ਹਾਂ ਵਿਚੋਂ 900 ਜਣਿਆਂ ਦੀ ਮੌਤ ਇਜ਼ਰਾਈਲ ਵਿਚ ਹੋਈ ਜਦਕਿ ਢਾਈ ਹਜ਼ਾਰ ਜ਼ਖਮੀ ਹੋਏ। ਉਧਰ ਗਾਜ਼ਾ ਪੱਟੀ ਵਿਚ 140 ਬੱਚਿਆਂ ਸਣੇ 687 ਫਲਸਤੀਨੀ ਮਾਰੇ ਗਏ ਅਤੇ ਤਕਰੀਬਨ ਚਾਰ ਹਜ਼ਾਰ ਜ਼ਖ਼ਮੀ ਦੱਸੇ ਜਾ ਰਹੇ ਹਨ। ਇਜ਼ਰਾਈਲ ਜੰਗ ਸ਼ੁਰੂ ਹੋਣ ਮਗਰੋਂ 1700 ਤੋਂ ਵੱਧ ਟਿਕਾਣਿਆਂ ’ਤੇ ਹਮਲਾ ਕਰ ਚੁੱਕਾ ਹੈ ਜਿਸ ਦੌਰਾਨ 475 ਰੌਕਟ ਸੈਂਟਰ, 23 ਸਟ੍ਰੈਟੇਜਿਕ ਸਾਈਟਸ ਅਤੇ 22 ਅੰਡਰਗ੍ਰਾਊਂਡ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਸੋਮਵਾਰ ਦੇਰ ਰਾਤ ਇਜ਼ਰਾਈਲੀ ਫੌਜ ਨੇ ਆਪਣੇ ਡਿਪਟੀ ਕਮਾਂਡਰ ਦੀ ਮੌਤ ਹੋਣ ਦੀ ਤਸਦੀਕ ਕੀਤੀ। ਉਹ ਲੈਬਨਾਨ ਦੀ ਸਰਹੱਦ ’ਤੇ ਮਾਰਿਆ ਗਿਆ ਪਰ ਇਜ਼ਰਾਈਲੀ ਫੌਜ ਇਸ ਗੱਲ ਦੀ ਤਸਦੀਕ ਕਰਨ ਤੋਂ ਇਨਕਾਰ ਰਹੀ।