ਇਜ਼ਰਾਈਲ ਦੇ ਮੁੱਦੇ ’ਤੇ ਰਾਮਾਸਵਾਮੀ ਨਾਲ ਭਿੜੇ ਪਾਕਿਸਤਾਨੀ ਸੰਸਦ ਮੈਂਬਰ
ਵਾਸ਼ਿੰਗਟਨ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਅਤੇ ਹਮਾਸ ਦਰਮਿਆਨ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਚੋਣ ਲੜਨ ਦੇ ਇੱਛਕ ਵਿਵੇਕ ਰਾਮਾਸਵਾਮੀ ਅਤੇ ਪਾਕਿਸਤਾਨ ਦੇ ਐਮ.ਪੀ. ਅਫਨਾਨ ਉਲ੍ਹਾ ਖਾਨ ਭਿੜਦੇ ਨਜ਼ਰ ਆਏ। ਅਫਨਾਨ ਉਲ੍ਹਾ ਖਾਨ ਨੇ ਟਵਿਟਰ ’ਤੇ ਲਿਖਿਆ ਕਿ ਹੁਣ ਦੁਨੀਆਂ ਚੰਗੀ ਤਰ੍ਹਾਂ ਸਮਝ ਗਈ ਹੈ ਕਿ ਹਿਟਲਰ ਨੇ ਯਹੂਦੀਆਂ ਨੂੰ ਕਿਉਂ ਮਾਰਿਆ ਸੀ। ਇਸ […]
By : Hamdard Tv Admin
ਵਾਸ਼ਿੰਗਟਨ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਅਤੇ ਹਮਾਸ ਦਰਮਿਆਨ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਚੋਣ ਲੜਨ ਦੇ ਇੱਛਕ ਵਿਵੇਕ ਰਾਮਾਸਵਾਮੀ ਅਤੇ ਪਾਕਿਸਤਾਨ ਦੇ ਐਮ.ਪੀ. ਅਫਨਾਨ ਉਲ੍ਹਾ ਖਾਨ ਭਿੜਦੇ ਨਜ਼ਰ ਆਏ। ਅਫਨਾਨ ਉਲ੍ਹਾ ਖਾਨ ਨੇ ਟਵਿਟਰ ’ਤੇ ਲਿਖਿਆ ਕਿ ਹੁਣ ਦੁਨੀਆਂ ਚੰਗੀ ਤਰ੍ਹਾਂ ਸਮਝ ਗਈ ਹੈ ਕਿ ਹਿਟਲਰ ਨੇ ਯਹੂਦੀਆਂ ਨੂੰ ਕਿਉਂ ਮਾਰਿਆ ਸੀ। ਇਸ ਤੋਂ ਪਹਿਲਾਂ ਵਿਵੇਕ ਰਾਮਾਸਵਾਮੀ ਨੇ ਕਿਹਾ ਸੀ ਕਿ ਹਮਾਸ ਕਮਾਂਡਰਾਂ ਦੇ ਸਿਰ ਵੱਢ ਕੇ ਬਾਰਡਰ ’ਤੇ ਟੰਗ ਦਿਤੇ ਜਾਣ। ਅਫਨਾਨ ਉਲ੍ਹਾ ਖਾਨ ਨੇ ਅਮਰੀਕਾ ਦੀ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੇ ਇੱਛਕ ਵਿਵੇਕ ਰਾਮਾਸਵਾਮੀ ਬਾਰੇ ਵੀ ਟਿੱਪਣੀਆਂ ਕਤੀਆਂ।
ਕਿਹਾ, ਦੁਨੀਆਂ ਜਾਣ ਗਈ ਹਿਟਲਰ ਨੇ ਯਹੂਦੀਆਂ ਨੂੰ ਕਿਉਂ ਮਾਰਿਆ
ਉਨ੍ਹਾਂ ਕਿਹਾ, ‘‘ਤੇਰੀਆਂ ਜੜਾਂ ਕਾਰਨ ਤੂੰ ਬਹੁਤ ਜ਼ਿਆਦਾ ਚਾਪਲੂਸ ਹੈ ਪਰ ਤੂੰ ਜਿੰਨੀ ਮਰਜ਼ੀ ਚਾਪਲੂਸੀ ਕਰ ਲੈ, ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕੇਂਗਾ। ਇਜ਼ਰਾਇਲੀਆਂ ਵਾਸਤੇ ਤੁਸੀਂ ਗੈਰਜ਼ਰੂਰੀ ਸ਼ਖਸ ਹੀ ਰਹੋਗੇ। ਇਥੇ ਦਸਣਾ ਬਣਦਾ ਹੈ ਕਿ ਅਫਨਾਨ ਉਲ੍ਹਾ ਖਾਨ ਪਾਕਿਸਤਾਨੀ ਸੰਸਦ ਵਿਚ ਸਭ ਤੋਂ ਛੋਟੀ ਉਮਰ ਦੇ ਐਮ.ਪੀ. ਹਨ ਜਿਨ੍ਹਾਂ ਨੇ ਯੂ.ਕੇ. ਤੋਂ ਸਿੱਖਿਆ ਹਾਸਲ ਕੀਤੀ। ਚੇਤੇ ਰਹੇ ਕਿ ਰਾਮਾਸਵਾਮੀ ਨੇ ਕਲ ਕਿਹਾ ਸੀ ਕਿ ਹਮਾਸ ਦੇ 100 ਆਗੂਆਂ ਦੇ ਸਿਰ ਵੱਢ ਕੇ ਗਾਜ਼ਾ ਬਾਰਡਰ ’ਤੇ ਟੰਗੇ ਜਾਣ। ਇਸ ਨਾਲ ਇਹ ਤੈਅ ਹੋ ਜਾਵੇਗਾ ਕਿ ਇਜ਼ਰਾਇਲ ’ਤੇ 7 ਅਕਤੂਬਰ ਵਰਗਾ ਹਮਲਾ ਦੁਬਾਰਾ ਨਹੀਂ ਹੋ ਸਕਦਾ।