ਇਜ਼ਰਾਈਲ ਤੋਂ ਪਹਿਲਾ ਜਹਾਜ਼ ਟੋਰਾਂਟੋ ਪੁੱਜਾ
ਟੋਰਾਂਟੋ, 14 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਵਿਚੋਂ ਸੁਰੱਖਿਅਤ ਕੱਢੇ ਕੈਨੇਡੀਅਨਜ਼ ਦਾ ਪਹਿਲਾ ਜਹਾਜ਼ ਸ਼ੁੱਕਰਵਾਰ ਰਾਤ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਪੁੱਜ ਗਿਆ। ਚਾਰੇ ਪਾਸੇ ਚਲਦੇ ਬੰਬ ਗੋਲਿਆਂ ਵਿਚੋਂ ਨਿਕਲ ਕੇ ਆਏ ਲੋਕਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਪ੍ਰਮਾਤਮਾ ਦਾ ਸ਼ੁਕਰੀਆ ਵੀ ਅਦਾ ਕੀਤਾ। ਕੇ. ਬਟਰਫੀਲਡ ਮੌਰੀਸਨ ਨੇ ਹੌਲਨਾਕ ਤਜਰਬਾ ਸਾਂਝਾ ਕਰਦਿਆਂ ਦੱਸਿਆ […]
By : Hamdard Tv Admin
ਟੋਰਾਂਟੋ, 14 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਵਿਚੋਂ ਸੁਰੱਖਿਅਤ ਕੱਢੇ ਕੈਨੇਡੀਅਨਜ਼ ਦਾ ਪਹਿਲਾ ਜਹਾਜ਼ ਸ਼ੁੱਕਰਵਾਰ ਰਾਤ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਪੁੱਜ ਗਿਆ। ਚਾਰੇ ਪਾਸੇ ਚਲਦੇ ਬੰਬ ਗੋਲਿਆਂ ਵਿਚੋਂ ਨਿਕਲ ਕੇ ਆਏ ਲੋਕਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਪ੍ਰਮਾਤਮਾ ਦਾ ਸ਼ੁਕਰੀਆ ਵੀ ਅਦਾ ਕੀਤਾ। ਕੇ. ਬਟਰਫੀਲਡ ਮੌਰੀਸਨ ਨੇ ਹੌਲਨਾਕ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਹਰ ਪਾਸੇ ਰੌਕਟ ਚੱਲ ਰਹੇ ਸਨ ਅਤੇ ਬੱਚਿਆਂ ਨੂੰ ਬਚਾਉਣਾ ਸਭ ਤੋਂ ਮੁਸ਼ਕਲ ਕੰਮ ਸਾਬਤ ਹੋਇਆ।
281 ਕੈਨੇਡੀਅਨਜ਼ ਨੇ ਸਾਂਝੇ ਕੀਤੇ ਹੌਲਨਾਕ ਤਜਰਬੇ
ਇਹ ਬਹੁਤ ਹੀ ਮੁਸ਼ਕਲ ਸਮਾਂ ਸੀ ਅਤੇ ਨਾਲ ਹੀ ਜ਼ਿੰਦਗੀ ਨੂੰ ਉਦਾਸ ਕਰ ਗਿਆ। ਬਟਰਫੀਲਡ ਉਨ੍ਹਾਂ 281 ਕੈਨੇਡਾ ਵਾਸੀਆਂ ਵਿਚੋਂ ਇਕ ਹੈ ਜੋ ਕੈਨੇਡੀਅਨ ਹਥਿਆਰਬੰਦ ਫੌਜਾਂ ਦੇ ਪਹਿਲੇ ਜਹਾਜ਼ ਰਾਹੀਂ ਮੁਲਕ ਪਰਤੇ। ਹਰ ਵੇਲੇ ਸਾਇਰਨ ਵੱਜਣ ਦਾ ਜ਼ਿਕਰ ਕਰਦਿਆਂ ਟੋਰਾਂਟੋ ਦੀ ਵਸਨੀਕ ਬਟਰਫੀਲਡ ਨੇ ਦੱਸਿਆ ਕਿ ਅੱਖ ਲੱਗਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਆਪਣੇ ਅਪਾਰਟਮੈਂਟ ਤੋਂ ਤੈਲ ਅਵੀਵ ਹਵਾਈ ਅੱਡੇ ਤੱਕ ਦਾ ਸਫਰ ਵੀ ਡਰ ਡਰ ਕੇ ਪੂਰਾ ਕੀਤਾ ਕਿ ਕਿਤੇ ਕੋਈ ਬੰਬ ਆ ਕੇ ਹੀ ਨਾ ਡਿੱਗ ਪਵੇ।