ਇਜ਼ਰਾਈਲ ’ਚ ਫਸੇ ਕੈਨੇਡੀਅਨਜ਼ ਵਾਸਤੇ ਫੌਜੀ ਜਹਾਜ਼ ਭੇਜੇਗੀ ਟਰੂਡੋ ਸਰਕਾਰ
ਔਟਵਾ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਕੈਨੇਡਾ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਫੌਜੀ ਜਹਾਜ਼ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਮੈਲਨੀ ਜੌਲੀ ਨੇ ਟਵੀਟ ਕਰਦਿਆਂ ਕਿਹਾ ਕਿ ਇਜ਼ਰਾਈਲ ਵਿਚ ਫਸੇ ਕੈਨੇਡੀਅਨ ਨਾਗਰਿਕਾਂ, ਪਰਮਾਨੈਂਟ ਰੈਜ਼ੀਡੈਂਟਸ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਵਾਸਤੇ ਫੌਜੀ ਜਹਾਜ਼ […]
By : Hamdard Tv Admin
ਔਟਵਾ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਕੈਨੇਡਾ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਫੌਜੀ ਜਹਾਜ਼ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਮੈਲਨੀ ਜੌਲੀ ਨੇ ਟਵੀਟ ਕਰਦਿਆਂ ਕਿਹਾ ਕਿ ਇਜ਼ਰਾਈਲ ਵਿਚ ਫਸੇ ਕੈਨੇਡੀਅਨ ਨਾਗਰਿਕਾਂ, ਪਰਮਾਨੈਂਟ ਰੈਜ਼ੀਡੈਂਟਸ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਵਾਸਤੇ ਫੌਜੀ ਜਹਾਜ਼ ਉਡਾਣਾਂ ਭਰਨਗੇ।
ਤੈਲ ਅਵੀਵ ਹਵਾਈ ਅੱਡੇ ਤੱਕ ਪਹੁੰਚਣ ਤੋਂ ਅਸਮਰੱਥ ਲੋਕਾਂ ਵਾਸਤੇ ਵੱਖਰੇ ਪ੍ਰਬੰਧਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਧਰ ਜੰਗ ਦੇ ਪੰਜਵੇਂ ਦਿਨ ਇਜ਼ਰਾਈਲ ਫੌਜ ਹਮਾਸ ਕਮਾਂਡਰ ਮੁਹੰਮਦ ਦੀਫ ਦੇ ਘਰ ’ਤੇ ਹਮਲੇ ਦੌਰਾਨ ਉਸ ਦੇ ਭਰਾ ਅਤੇ ਹੋਰ ਕਈ ਪਰਵਾਰਕ ਮੈਂਬਰਾਂ ਦੀ ਮੌਤ ਹੋ ਗਈ। ਮੁਹੰਮਦ ਦੀਫ ਨੂੰ ਮਾਰਨ ਵਾਸਤੇ ਇਜ਼ਰਾਈਲੀ ਖੁਫੀਆ ਏਜੰਸੀ ਇਸ ਤੋਂ ਪਹਿਲਾਂ ਵੀ ਕਈ ਯਤਨ ਕਰ ਚੁੱਕੀ ਹੈ ਪਰ ਉਹ ਹਰ ਵਾਰ ਬਚ ਜਾਂਦਾ ਹੈ। ਵ੍ਹੀਲ ਚੇਅਰ ਦੇ ਮੁਥਾਜ ਮੁਹੰਮਦ ਦੀਫ ਨੇ 2002 ਵਿਚ ਹਮਾਸ ਦੀ ਕਮਾਨ ਸੰਭਾਲੀ ਸੀ ਅਤੇ ਹੁਣ ਤੱਕ ਦਬਦਬਾ ਕਾਇਮ ਹੈ।