ਇਜ਼ਰਾਇਲੀ ਫੌਜ ਨੇ ਗਾਜ਼ਾ ਨੂੰ 2 ਹਿੱਸਿਆਂ ਵਿਚ ਵੰਡਿਆ
ਯੇਰੂਸ਼ਲਮ, 4 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਇਲੀ ਫੌਜ ਨੇ ਗਾਜ਼ਾ ਨੂੰ ਦੋ ਹਿੱਸਿਆਂ ਵਿਚ ਵੰਡਣ ਦਾ ਦਾਅਵਾ ਕਰਦਿਆਂ ਕਿਹਾ ਕਿ ਦੱਖਣੀ ਹਿੱਸੇ ਵਿਚ ਮਨੁੱਖੀ ਸਹਾਇਤਾ ਪਹੁੰਚ ਰਹੀ ਹੈ ਜਦਕਿ ਉਤਰ ਵੱਲ ਜੰਗ ਹੋਰ ਤੇਜ਼ ਹੋ ਚੁੱਕੀ ਹੈ। ਉਤਰੀ ਗਾਜ਼ਾ ਵਿਚ ਮੌਜੂਦ ਫਲਸਤੀਨੀਆਂ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਨਿਊ ਯਾਰਕ ਟਾਈਮਜ਼ ਦੀ ਰਿਪੋਰਟ […]
By : Editor Editor
ਯੇਰੂਸ਼ਲਮ, 4 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਇਲੀ ਫੌਜ ਨੇ ਗਾਜ਼ਾ ਨੂੰ ਦੋ ਹਿੱਸਿਆਂ ਵਿਚ ਵੰਡਣ ਦਾ ਦਾਅਵਾ ਕਰਦਿਆਂ ਕਿਹਾ ਕਿ ਦੱਖਣੀ ਹਿੱਸੇ ਵਿਚ ਮਨੁੱਖੀ ਸਹਾਇਤਾ ਪਹੁੰਚ ਰਹੀ ਹੈ ਜਦਕਿ ਉਤਰ ਵੱਲ ਜੰਗ ਹੋਰ ਤੇਜ਼ ਹੋ ਚੁੱਕੀ ਹੈ। ਉਤਰੀ ਗਾਜ਼ਾ ਵਿਚ ਮੌਜੂਦ ਫਲਸਤੀਨੀਆਂ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਸ਼ੁੱਕਰਵਾਰ ਰਾਤ ਇਜ਼ਰਾਇਲੀ ਫੌਜ ਨੇ ਇਕ ਐਂਬੁਲੈਂਸ ਨੂੰ ਨਿਸ਼ਾਨਾ ਬਣਾਇਆ ਜਿਸ ਦੌਰਾਨ 15 ਜਣਿਆਂ ਦੀ ਮੌਤ ਹੋ ਗਈ।
ਦੱਖਣ ਵੱਲ ਮਦਦ ਪਹੁੰਚ ਰਹੀ ਪਰ ਉਤਰ ਵੱਲ ਜੰਗ ਤੇਜ਼
ਇਸੇ ਦੌਰਾਨ ਵਾਈਟ ਹਾਊਸ ਨੇ ਦਾਅਵਾ ਕੀਤਾ ਹੈ ਕਿ ਹਮਾਸ ਵੱਲੋਂ ਗਾਜ਼ਾ ਵਿਚੋਂ ਨਿਕਲ ਰਹੇ ਵਿਦੇਸ਼ੀ ਨਾਗਰਿਕਾਂ ਦੀ ਸੂਚੀ ਵਿਚ ਆਪਣੇ ਲੜਾਕਿਆਂ ਦੇ ਨਾਂ ਵੀ ਸ਼ਾਮਲ ਕਰਵਾਏ ਜਾ ਰਹੇ ਹਨ। ਇਸ ਤਰੀਕੇ ਨਾਲ ਹਮਾਸ ਆਪਣੇ ਲੜਾਕਿਆਂ ਨੂੰ ਮਿਸਰ ਭੇਜਣ ਦੇ ਯਤਨ ਕਰ ਰਿਹਾ ਹੈ।