Begin typing your search above and press return to search.

ਆਸਟ੍ਰੇਲੀਆ ਦੇ ਸ਼ੌਪਿੰਗ ਮਾਲ ਵਿਚ ਕਤਲੇਆਮ, 5 ਹਲਾਕ

ਸਿਡਨੀ, 13 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਇਕ ਸਿਰਫਿਰੇ ਨੇ ਭੀੜ-ਭਾੜ ਵਾਲੇ ਸ਼ੌਪਿੰਗ ਮਾਲ ਵਿਚ ਦਾਖਲ ਹੁੰਦਿਆਂ ਕਤਲੇਆਮ ਸ਼ੁਰੂ ਕਰ ਦਿਤਾ। ਹਮਲਾਵਰ ਤੇਜ਼ਧਾਰ ਹਥਿਆਰ ਨਾਲ ਲੈਸ ਦੱਸਿਆ ਗਿਆ ਜਿਸ ਨੂੰ ਪੁਲਿਸ ਨੇ ਮਾਰ ਮੁਕਾਇਆ। ਹੁਣ ਤੱਕ 5 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਦਰਜਨਾਂ ਜ਼ਖਮੀ ਦੱਸੇ ਜਾ ਰਹੇ ਹਨ। ਕਤਲੇਆਮ […]

ਆਸਟ੍ਰੇਲੀਆ ਦੇ ਸ਼ੌਪਿੰਗ ਮਾਲ ਵਿਚ ਕਤਲੇਆਮ, 5 ਹਲਾਕ
X

Editor EditorBy : Editor Editor

  |  13 April 2024 9:12 AM IST

  • whatsapp
  • Telegram

ਸਿਡਨੀ, 13 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਇਕ ਸਿਰਫਿਰੇ ਨੇ ਭੀੜ-ਭਾੜ ਵਾਲੇ ਸ਼ੌਪਿੰਗ ਮਾਲ ਵਿਚ ਦਾਖਲ ਹੁੰਦਿਆਂ ਕਤਲੇਆਮ ਸ਼ੁਰੂ ਕਰ ਦਿਤਾ। ਹਮਲਾਵਰ ਤੇਜ਼ਧਾਰ ਹਥਿਆਰ ਨਾਲ ਲੈਸ ਦੱਸਿਆ ਗਿਆ ਜਿਸ ਨੂੰ ਪੁਲਿਸ ਨੇ ਮਾਰ ਮੁਕਾਇਆ। ਹੁਣ ਤੱਕ 5 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਦਰਜਨਾਂ ਜ਼ਖਮੀ ਦੱਸੇ ਜਾ ਰਹੇ ਹਨ। ਕਤਲੇਆਮ ਦੇ ਮਕਸਦ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਅਤਿਵਾਦੀ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੀ।

ਸਿਡਨੀ ਪੁਲਿਸ ਨੇ ਮਾਰ ਮੁਕਾਇਆ ਹਮਲਾਵਰ

ਸਹਾਇਕ ਪੁਲਿਸ ਕਮਿਸ਼ਨਰ ਐਂਥਨੀ ਕੁਕ ਨੇ ਦੱਸਿਆ ਕਿ ਸ਼ੌਪਿੰਗ ਮਾਲ ਦੇ ਨੇੜੇ ਮੌਜੂਦ ਮਹਿਲਾ ਪੁਲਿਸ ਮੁਲਾਜ਼ਮ ਤੁਰਤ ਮੌਕਾ ਏ ਵਾਰਦਾਤ ’ਤੇ ਪੁੱਜੀ ਅਤੇ ਹਮਲਾਵਰ ਨੂੰ ਹਥਿਆਰ ਸੁੱਟਣ ਲਈ ਆਖਿਆ ਪਰ ਉਹ ਵਾਰ ਕਰਨ ਦੇ ਇਰਾਦੇ ਨਾਲ ਛੁਰਾ ਲੈ ਕੇ ਪੁਲਿਸ ਅਫਸਰ ਵੱਲ ਵਧਿਆ ਤਾਂ ਉਸ ਨੇ ਗੋਲੀ ਚਲਾ ਦਿਤੀ। ਜ਼ਖਮੀਆਂ ਦੇ ਅਸਲ ਗਿਣਤੀ ਦੱਸਣ ਤੋਂ ਅਸਮਰੱਥ ਸਹਾਇਕ ਪੁਲਿਸ ਕਮਿਸ਼ਨ ਨੇ ਆਖਿਆ ਕਿ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੁਢਲੀ ਪੜਤਾਲ ਦੌਰਾਨ ਸਪੱਸ਼ਟ ਹੋ ਗਿਆ ਕਿ ਹਮਲਾਵਰ ਇਕੱਲਾ ਸੀ ਅਤੇ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਹੁਣ ਕੋਈ ਖਤਰਾ ਪੈਦਾ ਨਹੀਂ ਹੁੰਦਾ।

ਦਰਜਨਾਂ ਜ਼ਖਮੀਆਂ ਵਿਚੋਂ ਕਈ ਦੀ ਹਾਲਤ ਨਾਜ਼ੁਕ

Next Story
ਤਾਜ਼ਾ ਖਬਰਾਂ
Share it