Begin typing your search above and press return to search.

 ਆਪ ਨੇ ਕੀਤੀ ਨਵੇਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ

ਚੰਡੀਗੜ੍ਹ, 16 ਅਕਤੂਬਰ (ਪ੍ਰਵੀਨ ਕੁਮਾਰ) :ਪੰਜਾਬ ਸਰਕਾਰ ਨੇ ਚੋਣਾਂ ਨੂੰ ਨਜ਼ਦੀਕ ਆਉਂਦਿਆ ਦੇਖ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪੱਧਰ ’ਤੇ ਨਵੇਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕਰਨ ਲਈ ਕਹਿ ਦਿੱਤਾ ਹੈ। ਸੂਬਾਈ ਕਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਬਲਾਕ ਅਤੇ ਸਰਕਲਕ ਦੇ ਪੁਰਾਣੇ  ਪ੍ਰਧਾਨਾਂ ਨੂੰ ਅਹੁਦਿਆਂ ਤੋਂ ਹਟਾਉਣ ਦਾ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਨਿਯੁਕਤੀਆਂ ਨਾਲ […]

 ਆਪ ਨੇ ਕੀਤੀ ਨਵੇਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ
X

Editor (BS)By : Editor (BS)

  |  16 Oct 2023 10:58 AM IST

  • whatsapp
  • Telegram

ਚੰਡੀਗੜ੍ਹ, 16 ਅਕਤੂਬਰ (ਪ੍ਰਵੀਨ ਕੁਮਾਰ) :ਪੰਜਾਬ ਸਰਕਾਰ ਨੇ ਚੋਣਾਂ ਨੂੰ ਨਜ਼ਦੀਕ ਆਉਂਦਿਆ ਦੇਖ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪੱਧਰ ’ਤੇ ਨਵੇਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕਰਨ ਲਈ ਕਹਿ ਦਿੱਤਾ ਹੈ। ਸੂਬਾਈ ਕਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਬਲਾਕ ਅਤੇ ਸਰਕਲਕ ਦੇ ਪੁਰਾਣੇ ਪ੍ਰਧਾਨਾਂ ਨੂੰ ਅਹੁਦਿਆਂ ਤੋਂ ਹਟਾਉਣ ਦਾ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਨਿਯੁਕਤੀਆਂ ਨਾਲ ਆਉਂਣ ਵਾਲੀਆਂ ਨਗਰ ਨਿਗਮ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੱਖਦਿਆਂ ਬਦਲਾਅ ਕੀਤੇ ਹਨ। ਪਾਰਟੀ ਦੇ ਸੀਨੀਅਰ ਆਗੂ ਪਿਛਲੇ ਲਗਭਗ ਤਿੰਨ ਮਹਿਨਿਆਂ ਤੋਂ ਸੂਚੀ ਤਿਆਰ ਕਰ ਰਹੇ ਸਨ।

ਸੂਬੇ ਦੇ ਕਾਰਜਕਾਰੀ ਪ੍ਰਧਾਨ ਬੁੱਧ ਰਾਮ ਨੇ ਕਿਹਾ ਕਿ ਪਾਰਟੀ ਨੂੰ ਮਜਬੂਤ ਕਰਨ ਲਈ ਫ਼ੇਰਬਦਲ ਕਰਨਾ ਜ਼ਰੂਰੀ ਸੀ। ਇਹ ਫੈਸਲਾ ਅੰਦਰੂਨੀ ਰਿਪੋਰਟਾਂ ਮਿਲਣ ਤੋਂ ਬਾਅਦ ਲਿਆ ਗਿਆ ਹੈ। ਇਸ ਨਾਲ ਨਵੇਂ ਅਹੁਦੇਦਾਰ ਸਖ਼ਤ ਮਿਹਨਤ ਕਰ ਪਾਰਟੀ ਨੂੰ ਆਉਂਣ ਵਾਲੀਆਂ ਚੋਣਾਂ ਲਈ ਪੰਜਾਬ ’ਚ ਮਜ਼ਬੂਤੀ ਪ੍ਰਦਾਨ ਕਰਨਗੇ

ਬਲਾਕ ਪ੍ਰਧਾਨਾਂ ਦੀ ਨਵੀਂ ਸੂਚੀ ਵਿੱਚ ਕਾਲਾ ਸਿੰਘ ਖੜਕ ਸਿੰਘ ਵਾਲਾ, ਕੁਲਦੀਪ ਸਿੰਘ ਟੀਟੂ, ਰਾਜਵਿੰਦਰ ਸਿੰਘ ਖੀਵਾ ਕਲਾਂ, ਬੀਰਬਲ ਸਿੰਘ, ਗੁਰਪ੍ਰੀਤ ਸਿੰਘ ਚੁਕੇਰੀਆਂ, ਰਣਜੀਤ ਸਿੰਘ ਰੱਲਾ, ਸਿਕੰਦਰ ਸਿੰਘ ਭੀਖੀ, ਜਗਸੀਰ ਸਿੰਘ ਹੀਰੇਵਾਲਾ, ਭੀਮ ਕੁਮਾਰ ਕਾਕਾ ਸਿੰਘ, ਜਸਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਖਿਆਲਾ ਕਲਾਂ ਨੁੰ ਬਲਾਕ ਪ੍ਰਧਾਨ ਬਣਾਇਆ ਗਿਆ ਹੈ।

ਨਵੇਂ ਬਣੇ ਅਹੁਦੇਦਾਰਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ’ਤੇ ਉਨ੍ਹਾਂ ਨੂੰ ਵਿਸ਼ਵਾਸ਼ ਹੈ ਕਿ ਅਸੀ ਪਾਰਟੀ ਦੇ ਵਿਸ਼ਵਾਸ ਤੇ ਖਰੇ ਉਤਾਰਾਂਗੇ।

Next Story
ਤਾਜ਼ਾ ਖਬਰਾਂ
Share it