ਆਨਲਾਈਨ ਨਿਊਜ਼ ਐਕਟ ’ਤੇ ਕੈਨੇਡਾ ਸਰਕਾਰ ਅਤੇ ਗੂਗਲ ਦਰਮਿਆਨ ਸਮਝੌਤਾ
ਔਟਵਾ, 30 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਆਨਲਾਈਨ ਨਿਊਜ਼ ਐਕਟ ਬਾਰੇ ਚੱਲ ਰਹੇ ਵਿਵਾਦ ਬਾਰੇ ਕੈਨੇਡਾ ਸਰਕਾਰ ਅਤੇ ਗੂਗਲ ਦਰਮਿਆਨ ਸਮਝੌਤਾ ਹੋ ਗਿਆ ਹੈ। ਸੀ.ਬੀ.ਸੀ. ਨਿਊਜ਼ ਦੀ ਰਿਪੋਰਟ ਮੁਤਾਬਕ ਕੈਨੇਡੀਅਨ ਨਿਊਜ਼ ਕੰਪਨੀਆਂ ਨੂੰ 10 ਕਰੋੜ ਡਾਲਰ ਦੀ ਅਦਾਇਗੀ ਕਰ ਕੇ ਗੂਗਲ ਆਪਣੇ ਪਲੈਟਫਾਰਮ ’ਤੇ ਖਬਰਾਂ ਸਾਂਝੀਆਂ ਕਰਨ ਦੀ ਪ੍ਰਕਿਰਿਆ ਜਾਰੀ ਰੱਖੇਗਾ। ਫੈਡਰਲ ਸਰਕਾਰ ਅਤੇ ਗੂਗਲ ਇਸ […]
By : Editor Editor
ਔਟਵਾ, 30 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਆਨਲਾਈਨ ਨਿਊਜ਼ ਐਕਟ ਬਾਰੇ ਚੱਲ ਰਹੇ ਵਿਵਾਦ ਬਾਰੇ ਕੈਨੇਡਾ ਸਰਕਾਰ ਅਤੇ ਗੂਗਲ ਦਰਮਿਆਨ ਸਮਝੌਤਾ ਹੋ ਗਿਆ ਹੈ। ਸੀ.ਬੀ.ਸੀ. ਨਿਊਜ਼ ਦੀ ਰਿਪੋਰਟ ਮੁਤਾਬਕ ਕੈਨੇਡੀਅਨ ਨਿਊਜ਼ ਕੰਪਨੀਆਂ ਨੂੰ 10 ਕਰੋੜ ਡਾਲਰ ਦੀ ਅਦਾਇਗੀ ਕਰ ਕੇ ਗੂਗਲ ਆਪਣੇ ਪਲੈਟਫਾਰਮ ’ਤੇ ਖਬਰਾਂ ਸਾਂਝੀਆਂ ਕਰਨ ਦੀ ਪ੍ਰਕਿਰਿਆ ਜਾਰੀ ਰੱਖੇਗਾ। ਫੈਡਰਲ ਸਰਕਾਰ ਅਤੇ ਗੂਗਲ ਇਸ ਹਫਤੇ ਦੇ ਆਰੰਭ ਵਿਚ ਸਮਝੌਤੇ ਵਾਸਤੇ ਸਹਿਮਤ ਹੋਏ।
ਕੈਨੇਡੀਅਨ ਨਿਊਜ਼ ਕੰਪਨੀਆਂ 10 ਕਰੋੜ ਡਾਲਰ ਦੇਵਾਗਾ ਗੂਗਲ
ਫੈਡਰਲ ਸਰਕਾਰ ਦਾ ਮੰਨਣਾ ਸੀ ਕਿ ਗੂਗਲ ਵੱਲੋਂ ਅਦਾ ਕੀਤੀ ਜਾਣ ਵਾਲੀ ਰਕਮ 17 ਕਰੋੜ 20 ਲੱਖ ਡਾਲਰ ਹੋਣੀ ਚਾਹੀਦੀ ਹੈ ਕਿ ਗੂਗਲ ਵੱਲੋਂ 10 ਕਰੋੜ ਡਾਲਰ ਦੀ ਅਦਾਇਗੀ ਵਾਸਤੇ ਸਹਿਮਤੀ ਪ੍ਰਗਟਾਈ ਗਈ। ਦੂਜੇ ਪਾਸੇ ਆਰਥਿਕ ਮੋਰਚੇ ਨੂੰ ਛੱਡ ਕੇ ਗੂਗਲ ਵੱਲੋਂ ਆਨਲਾਈਨ ਨਿਊਜ਼ ਐਕਟ ਵਿਚਲੇ ਕਈ ਮਸਲਿਆਂ ’ਤੇ ਚਿੰਤਾ ਜ਼ਾਹਰ ਕੀਤੀ ਗਈ। ਕੰਪਨੀ ਦਾ ਕਹਿਣਾ ਹੈ ਕਿ ਕੈਨੇਡੀਅਨ ਮੀਡੀਆ ਅਦਾਰਿਆਂ ਨਾਲ ਗੱਲਬਾਤ ਵਾਸਤੇ ਕੋਈ ਖਾਸ ਮਾਡਲ ਨਹੀਂ ਬਣਾਇਆ ਜਾਵੇਗਾ ਅਤੇ ਕਿਸੇ ਖਾਸ ਅਦਾਰੇ ਨੂੰ ਤਰਜੀਹ ਨਹੀਂ ਦਿਤੀ ਗਈ। ਨਵੇਂ ਨਿਯਮਾਂ ਤਹਿਤ ਗੂਗਲ ਨੂੰ ਇਕਹਿਰੇ ਸਮੂਹ ਨਾਲ ਗੱਲਬਾਤ ਕਰਨ ਦੀ ਖੁੱਲ੍ਹ ਹੋਵੇਗੀ ਜੋ ਸਮੁੱਚੇ ਮੀਡੀਆ ਦੀ ਨੁਮਾਇੰਦਗੀ ਕਰਦਾ ਹੋਵੇ। ਇਨ੍ਹਾਂ ਨੂੰ ਨਿਯਮਾਂ ਨੂੰ ਬਿਲ ਸੀ-18 ਵਿਚ ਜੋੜਿਆ ਜਾਵੇਗਾ ਜੋ ਦਸੰਬਰ ਦੇ ਅੱਧ ਤੋਂ ਜਨਤਕ ਕੀਤੇ ਜਾਣੇ ਹਨ। ਗੂਗਲ ਨੂੰ ਹਾਲੇ ਵੀ ਮੀਡੀਆ ਨਾਲ ਗੱਲਬਾਤ ਕਰਨ ਅਤੇ ਇਕਰਾਰਨਾਮੇ ’ਤੇ ਦਸਤਖਤ ਕਰਨ ਦੀ ਜ਼ਰੂਰ ਹੋਵੇਗੀ।