ਅੰਮ੍ਰਿਤਸਰ : ਠੇਕੇ ’ਤੇ ਦਾਰੂ ਮੰਗਣ ਗਿਆ ਪੁਲਿਸ ਮੁਲਾਜ਼ਮ ਏਡੀਸੀਪੀ ਨੇ ਲਾਈਨ ਹਾਜ਼ਰ ਕੀਤਾ
ਅੰਮ੍ਰਿਤਸਰ, 12 ਜੁਲਾਈ, ਹ.ਬ. : ਪੰਜਾਬ ਦੇ ਅੰਮ੍ਰਿਤਸਰ ਵਿਚ ਪੰਜਾਬ ਪੁਲਿਸ ਦਾ ਸ਼ਰਮਸਾਰ ਕਰਦਾ ਵੀਡੀਓ ਸਾਹਮਣੇ ਆਇਆ ਹੈ। ਠੇਕੇ ’ਤੇ ਜਾ ਕੇ ਅੰਮ੍ਰਿਤਸਰ ਦਾ ਇੱਕ ਪੁਲਿਸ ਮੁਲਾਜ਼ਮ ਸ਼ਰਾਬ ਦੀਆਂ ਬੋਤਲਾਂ ਦੀ ਮੰਗ ਕਰ ਰਿਹਾ ਹੈ। ਲੇਕਿਨ 4 ਦੀ ਜਗ੍ਹਾ 6 ਬੋਤਲਾਂ ਦੀ ਮੰਗ ’ਤੇ ਰੇੜਕਾ ਪਿਆ ਰਿਹਾ। ਵੀਡੀਓ ਵਿਚ ਠੇਕੇ ਦੇ ਮਾਲਕ ਨੇ ਪੁਲਿਸ ’ਤੇ […]
By : Hamdard Tv Admin
ਅੰਮ੍ਰਿਤਸਰ, 12 ਜੁਲਾਈ, ਹ.ਬ. : ਪੰਜਾਬ ਦੇ ਅੰਮ੍ਰਿਤਸਰ ਵਿਚ ਪੰਜਾਬ ਪੁਲਿਸ ਦਾ ਸ਼ਰਮਸਾਰ ਕਰਦਾ ਵੀਡੀਓ ਸਾਹਮਣੇ ਆਇਆ ਹੈ। ਠੇਕੇ ’ਤੇ ਜਾ ਕੇ ਅੰਮ੍ਰਿਤਸਰ ਦਾ ਇੱਕ ਪੁਲਿਸ ਮੁਲਾਜ਼ਮ ਸ਼ਰਾਬ ਦੀਆਂ ਬੋਤਲਾਂ ਦੀ ਮੰਗ ਕਰ ਰਿਹਾ ਹੈ। ਲੇਕਿਨ 4 ਦੀ ਜਗ੍ਹਾ 6 ਬੋਤਲਾਂ ਦੀ ਮੰਗ ’ਤੇ ਰੇੜਕਾ ਪਿਆ ਰਿਹਾ। ਵੀਡੀਓ ਵਿਚ ਠੇਕੇ ਦੇ ਮਾਲਕ ਨੇ ਪੁਲਿਸ ’ਤੇ ਬਗੈਰ ਕਿਸੇ ਕਾਰਨ ਨਿਯਮਾਂ ਤੋਂ ਉਲਟ ਜਾ ਕੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਵੀਡੀਓ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਇੱਕ ਮੁਨਸ਼ੀ ਦੀ ਹੈ। ਇਸ ਦੇ ਨਾਲ ਹੀ ਇਹ ਠੇਕਾ ਅੰਮ੍ਰਿਤਸਰ ਦੇ ਰਾਮ ਤਲਾਈ ਚੌਕ ਨੇੜੇ ਦੱਸਿਆ ਜਾ ਰਿਹਾ ਹੈ। ਠੇਕੇ ਦੇ ਮਾਲਕ ਅਨੁਸਾਰ ਮਹੀਨੇ ਦੇ ਸ਼ੁਰੂ ਵਿੱਚ 4 ਬੋਤਲਾਂ ਚੌਕੀ ਵਿੱਚ ਪਹੁੰਚਾਈਆਂ ਗਈਆਂ ਸਨ। ਇਸ ਤੋਂ ਬਾਅਦ ਠੇਕੇ ’ਤੇ ਪੁੱਜੇ ਚੌਕੀ ਦੇ ਮੁਣਸ਼ੀ ਨੇ 6 ਬੋਤਲਾਂ ਦੀ ਗੱਲ ਕਹਿੰਦੇ ਹੋਏ ਦੋ ਹੋਰ ਬੋਤਲਾਂ ਦੇਣ ਦੀ ਗੱਲ ਕਰ ਰਿਹਾ ਹੈ। ਪੁਲਸ ਦੀ ਵਧਦੀ ਮੰਗ ਨੂੰ ਦੇਖ ਕੇ ਠੇਕਾ ਮਾਲਕ ਵੀ ਭੜਕ ਗਿਆ। ਜਿਸ ਤੋਂ ਬਾਅਦ ਉਹ ਪੁਲਿਸ ਨੂੰ ਉਸ ’ਤੇ ਹਰ ਜੁਲਮ ਕਰਨ ਦੀ ਗੱਲ ਕਹਿੰਦਾ ਹੈ।