Begin typing your search above and press return to search.

ਅੰਮ੍ਰਿਤਸਰ ਵਿਚ ਏਅਰ ਇੰਡੀਆ ਦੇ ਬਾਈਕਾਟ ਬਾਰੇ ਲਿਖੇ ਨਾਅਰੇ

ਅੰਮ੍ਰਿਤਸਰ, 28 ਨਵੰਬਰ, ਨਿਰਮਲ : ਅੰਮ੍ਰਿਤਸਰ ਵਿੱਚ ਮੁੜ ਤੋਂ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ। ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ ਏਅਰਪੋਰਟ ਰੋਡ ’ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ ਅਤੇ ਉਥੇ ਖਾਲਿਸਤਾਨ ਜ਼ਿੰਦਾਬਾਦ ਦੇ ਝੰਡੇ ਲਹਿਰਾਏ ਗਏ ਹਨ, ਪਰ ਇਹ ਨਾਅਰੇ ਅੰਮ੍ਰਿਤਸਰ ਭੰਡਾਰੀ ਪੁਲ ਨੇੜੇ ਐਕਸਟੈਂਸ਼ਨ ਕੋਲ ਲਿਖੇ ਗਏ ਹਨ। […]

ਅੰਮ੍ਰਿਤਸਰ ਵਿਚ ਏਅਰ ਇੰਡੀਆ ਦੇ ਬਾਈਕਾਟ ਬਾਰੇ ਲਿਖੇ ਨਾਅਰੇ

Editor EditorBy : Editor Editor

  |  28 Nov 2023 12:24 AM GMT

  • whatsapp
  • Telegram
  • koo


ਅੰਮ੍ਰਿਤਸਰ, 28 ਨਵੰਬਰ, ਨਿਰਮਲ : ਅੰਮ੍ਰਿਤਸਰ ਵਿੱਚ ਮੁੜ ਤੋਂ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ। ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ ਏਅਰਪੋਰਟ ਰੋਡ ’ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ ਅਤੇ ਉਥੇ ਖਾਲਿਸਤਾਨ ਜ਼ਿੰਦਾਬਾਦ ਦੇ ਝੰਡੇ ਲਹਿਰਾਏ ਗਏ ਹਨ, ਪਰ ਇਹ ਨਾਅਰੇ ਅੰਮ੍ਰਿਤਸਰ ਭੰਡਾਰੀ ਪੁਲ ਨੇੜੇ ਐਕਸਟੈਂਸ਼ਨ ਕੋਲ ਲਿਖੇ ਗਏ ਹਨ। ਪੰਨੂ ਨੇ ਫਿਰ ਸਿੱਖਾਂ ਨੂੰ ਏਅਰ ਇੰਡੀਆ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

ਇਸ ਤੋਂ ਪਹਿਲਾਂ ਕੈਨੇਡਾ ਦੇ ਕਮਿਸ਼ਨਰ ਸੰਜੇ ਕੁਮਾਰ ਵਰਮਾ ਦਾ ਅਮਰੀਕਾ ਅਤੇ ਕੈਨੇਡਾ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਸੀ। ਵਰਮਾ ਨੇ ਕਿਹਾ ਕਿ ਅਮਰੀਕਾ ਨੇ ਹਰਦੀਪ ਸਿੰਘ ਨਿੱਝਰ ਦੀ ਕਥਿਤ ਤੌਰ ’ਤੇ ਹੱਤਿਆ ਦੀ ਸਾਜ਼ਿਸ਼ ਵਿਚ ਭਾਰਤੀ ਸਬੰਧਾਂ ਬਾਰੇ ਕੁਝ ‘ਕਾਨੂੰਨੀ ਸਬੂਤ’ ਮੁਹੱਈਆ ਕਰਵਾਏ ਹਨ, ਪਰ ਕੈਨੇਡਾ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸਬੰਧਤ ਸਿਰਫ ਇਲਜ਼ਾਮ ਸਾਂਝੇ ਕੀਤੇ ਸਨ।

ਅਮਰੀਕਾ ਨੇ ਜਿਸ ਭਾਰਤੀ ਕੁਨੈਕਸ਼ਨ ਦੀ ਗੱਲ ਕੀਤੀ ਹੈ, ਉਸ ਦਾ ਮਤਲਬ ਭਾਰਤ ਸਰਕਾਰ ਨਾਲ ਸਬੰਧ ਨਹੀਂ ਹੈ, ਸਗੋਂ ਇਹ ਭਾਰਤ ਵਿਚ ਰਹਿੰਦੇ ਕੁਝ ਲੋਕਾਂ ਨਾਲ ਜੁੜਿਆ ਹੋਇਆ ਹੈ। ਕਮਿਸ਼ਨਰ ਦੇ ਇਸ ਬਿਆਨ ਤੋਂ ਬਾਅਦ ਪੰਨੂ ਨੇ ਫਿਰ ਤੋਂ ਖਾਲਿਸਤਾਨੀ ਨਾਅਰੇ ਲਿਖਵਾਏ ਹਨ।

ਪੰਨੂ ਨੇ ਕਿਹਾ ਕਿ ਏਅਰ ਇੰਡੀਆ ’ਚ ਯਾਤਰਾ ਨਹੀਂ ਕਰਨੀ ਚਾਹੀਦੀ। 1984 ਤੋਂ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਕਿਸੇ ਵੀ ਸਿੱਖ ਨੂੰ ਇਸ ਏਅਰ ਇੰਡੀਆ ਵਿੱਚ ਯਾਤਰਾ ਨਹੀਂ ਕਰਨੀ ਚਾਹੀਦੀ।

ਨਵੰਬਰ ਦੀ ਸ਼ੁਰੂਆਤ ’ਚ ਪੰਨੂ ਨੇ 19 ਨਵੰਬਰ ਤੋਂ ਇਸ ਫਲਾਈਟ ’ਚ ਸਫਰ ਨਾ ਕਰਨ ਦੀ ਧਮਕੀ ਦਿੱਤੀ ਸੀ। ਇੰਨਾ ਹੀ ਨਹੀਂ ਫਲਾਈਟ ’ਚ ਸਵਾਰ ਹੋਣ ਵਾਲਿਆਂ ਨੂੰ ਵੀ ਕਿਹਾ ਗਿਆ ਕਿ ਉਹ ਆਪਣੇ ਜੋਖਮ ’ਤੇ ਫਲਾਈਟ ’ਚ ਸਵਾਰ ਹੋਣ। ਇਸ ਤੋਂ ਬਾਅਦ ਉਨ੍ਹਾਂ 18 ਨਵੰਬਰ ਨੂੰ ਸਿੱਖਾਂ ਨੂੰ ਏਅਰ ਇੰਡੀਆ ਦਾ ਬਾਈਕਾਟ ਕਰਨ ਲਈ ਕਿਹਾ।

Next Story
ਤਾਜ਼ਾ ਖਬਰਾਂ
Share it