ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੀਤਾ ਵੱਡਾ ਐਲਾਨ
ਜੰਗ ਖ਼ਤਮ ਹੋਣ ਤੱਕ ਯੂਕਰੇਨ ਨੂੰ ਫ਼ੌਜੀ-ਵਿੱਤੀ ਮਦਦ ਦੇਵੇਗਾ ਅਮਰੀਕਾ ਵਾਸ਼ਿੰਗਟਨ, 9 ਜੂਨ (ਹਮਦਰਦ ਨਿਊਜ਼ ਸਰਵਿਸ) : ਲਗਭਗ ਡੇਢ ਸਾਲ ਤੋਂ ਚੱਲ ਰਹੀ ਜੰਗ ਦੌਰਾਨ ਰੂਸ ਤੇ ਯੂਕਰੇਨ ਦਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ, ਪਰ ਫਿਰ ਵੀ ਇਹ ਦੋਵੇਂ ਮੁਲਕ ਜੰਗ ਤੋਂ ਪਿੱਛੇ ਨਹੀਂ ਹੱਟ ਰਹੇ। ਅਮਰੀਕਾ ਸਣੇ ਹੋਰ ਕਈ ਦੇਸ਼ ਇਸ […]
By : Editor (BS)
ਜੰਗ ਖ਼ਤਮ ਹੋਣ ਤੱਕ ਯੂਕਰੇਨ ਨੂੰ ਫ਼ੌਜੀ-ਵਿੱਤੀ ਮਦਦ ਦੇਵੇਗਾ ਅਮਰੀਕਾ
ਵਾਸ਼ਿੰਗਟਨ, 9 ਜੂਨ (ਹਮਦਰਦ ਨਿਊਜ਼ ਸਰਵਿਸ) : ਲਗਭਗ ਡੇਢ ਸਾਲ ਤੋਂ ਚੱਲ ਰਹੀ ਜੰਗ ਦੌਰਾਨ ਰੂਸ ਤੇ ਯੂਕਰੇਨ ਦਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ, ਪਰ ਫਿਰ ਵੀ ਇਹ ਦੋਵੇਂ ਮੁਲਕ ਜੰਗ ਤੋਂ ਪਿੱਛੇ ਨਹੀਂ ਹੱਟ ਰਹੇ। ਅਮਰੀਕਾ ਸਣੇ ਹੋਰ ਕਈ ਦੇਸ਼ ਇਸ ਜੰਗ ਵਿੱਚ ਯੂਕਰੇਨ ਦੀ ਵਿੱਤੀ ਮਦਦ ਕਰ ਰਹੇ ਨੇ। ਇਸੇ ਦਰਮਿਆਨ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਤੱਕ ਜੰਗ ਖਤਮ ਨਹੀਂ ਹੁੰਦੀ, ਉਦੋਂ ਤੱਕ ਅਮਰੀਕਾ ਯੂਕਰੇਨ ਦੀ ਫੌਜੀ ਤੇ ਵਿੱਤੀ ਸਹਾਇਤਾ ਕਰਦਾ ਰਹੇਗਾ।
ਜੋਅ ਬਾਇਡਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਵਿਰੋਧੀ ਰਿਪਬਲਿਕਨ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਨੂੰ ਇਸ ’ਤੇ ਇਤਰਾਜ਼ ਹੈ ਤਾਂ ਵੀ ਉਹ ਯੂਕਰੇਨ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਣਗੇ।