ਅਮਰੀਕਾ ਸਣੇ ਕਈ ਦੇਸ਼ਾਂ ’ਚ ਵੱਡਾ ਸਾਈਬਰ ਹਮਲਾ
ਕਈ ਸਰਕਾਰੀ ਏਜੰਸੀਆਂ ਦਾ ਡਾਟਾ ਹੋਇਆ ਹੈਕ ਵਾਸ਼ਿੰਗਟਨ, 16 ਜੂਨ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਸਣੇ ਕਈ ਦੇਸ਼ਾਂ ’ਚ ਵੱਡਾ ਸਾਈਬਰ ਹਮਲਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਹੈਕਰਾਂ ਨੇ ਇੱਕ ਸਾਫ਼ਟਵੇਅਰ ਦੀ ਕਮਜ਼ੋਰੀ ਦਾ ਲਾਹਾ ਲੈਂਦਿਆਂ ਕਈ ਸਰਕਾਰੀ ਏਜੰਸੀਆਂ ਦਾ ਡਾਟਾ ਹੈਕ ਕਰ ਲਿਆ। ਕਿਵੇਂ ਤੇ ਕਿਹੜੇ ਸਾਫ਼ਟਵੇਅਰ ਦੀ ਢਿੱਲ ਕਾਰਨ ਹੋਇਆ ਇਹ […]
By : Editor (BS)
ਕਈ ਸਰਕਾਰੀ ਏਜੰਸੀਆਂ ਦਾ ਡਾਟਾ ਹੋਇਆ ਹੈਕ
ਵਾਸ਼ਿੰਗਟਨ, 16 ਜੂਨ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਸਣੇ ਕਈ ਦੇਸ਼ਾਂ ’ਚ ਵੱਡਾ ਸਾਈਬਰ ਹਮਲਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਹੈਕਰਾਂ ਨੇ ਇੱਕ ਸਾਫ਼ਟਵੇਅਰ ਦੀ ਕਮਜ਼ੋਰੀ ਦਾ ਲਾਹਾ ਲੈਂਦਿਆਂ ਕਈ ਸਰਕਾਰੀ ਏਜੰਸੀਆਂ ਦਾ ਡਾਟਾ ਹੈਕ ਕਰ ਲਿਆ। ਕਿਵੇਂ ਤੇ ਕਿਹੜੇ ਸਾਫ਼ਟਵੇਅਰ ਦੀ ਢਿੱਲ ਕਾਰਨ ਹੋਇਆ ਇਹ ਹਮਲਾ? ਆਓ ਤੁਹਾਨੂੰ ਵੀ ਜਾਣੂ ਕਰਾਉਨੇ ਆਂ..
ਅਮਰੀਕਾ ਦੀ ਸਾਈਬਰ ਵਾਚਡੌਗ ਏਜੰਸੀ ‘ਸਾਈਬਰ ਸਕਿਉਰਿਟੀ ਐਂਡ ਇਨਫਰਾਸਟਰੱਕਚਰ ਸਕਿਉਰਿਟੀ ਏਜੰਸੀ’ ਨੇ ਇਹ ਖੁਲਾਸਾ ਕੀਤਾ। ਏਜੰਸੀ ਨੇ ਦੱਸਿਆ ਕਿ ਹੈਕਰਾਂ ਨੇ ਫਾਈਲ ਟਰਾਂਸਫਰ ਸਾਫ਼ਟਵੇਅਰ ਦੀ ਕਮਜ਼ੋਰੀ ਦਾ ਲਾਭ ਲੈਂਦੇ ਹੋਏ ਇਸ ਘਟਨਾ ਨੂੰ ਅੰਜਾਮ ਦਿੱਤਾ। ਅਮਰੀਕਾ ਦੇ ਨਾਲ ਹੀ ਬਰਤਾਨੀਆ ਅਤੇ ਕਈ ਹੋਰ ਦੇਸ਼ਾਂ ਦੇ ਸਿਸਟਮ ਵੀ ‘ਮੂਵਇਟ ਟਰਾਂਸਫਰ’ ਸਾਫ਼ਟਵੇਅਰ ਵਿੱਚ ਲਾਈ ਗਈ ਸੰਨ ਕਾਰਨ ਪ੍ਰਭਾਵਿਤ ਹੋਏ। ਦਰਅਸਲ, ਮੂਵ ਇਟ ਟਰਾਂਸਫਰ ਦੇ ਡਿਵੈਲਪਰਸ ਪ੍ਰੋਗਰਾਮ ਸਾਫ਼ਟਵੇਅਰ ਨੇ ਬੀਤੇ ਮਹੀਨੇ ਹੀ ਸੁਰੱਖਿਆ ਵਿੱਚ ਗੜਬੜੀ ਦਾ ਖੁਲਾਸਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹੈਕਿੰਗ ਦੀਆਂ ਘਟਨਾਵਾਂ ਵਧ ਗਈਆਂ।