ਅਮਰੀਕਾ ਵੱਲੋਂ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ
ਵਾਸ਼ਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ ਦਿੰਦਿਆਂ ਕਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਨੌਕਰੀ ਗਵਾਉਣ ਵਾਲੇ ਐਚ-1ਬੀ ਵੀਜ਼ਾ ਧਾਰਕ ਨਾ ਸਿਰਫ 60 ਦਿਨ ਤੋਂ ਵੱਧ ਅਮਰੀਕਾ ਵਿਚ ਰਹਿ ਸਕਦੇ ਹਨ ਬਲਕਿ ਉਨ੍ਹਾਂ ਕੋਲ ਆਪਣੇ ਵੀਜ਼ਾ ਸਟੇਟਸ ਵਿਚ ਤਬਦੀਲੀ ਕਰਵਾਉਣ ਦਾ ਹੱਕ ਵੀ ਮੌਜੂਦ ਹੈ। ਸਿਟੀਜ਼ਨਸ਼ਿਪ […]
By : Editor Editor
ਵਾਸ਼ਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ ਦਿੰਦਿਆਂ ਕਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਨੌਕਰੀ ਗਵਾਉਣ ਵਾਲੇ ਐਚ-1ਬੀ ਵੀਜ਼ਾ ਧਾਰਕ ਨਾ ਸਿਰਫ 60 ਦਿਨ ਤੋਂ ਵੱਧ ਅਮਰੀਕਾ ਵਿਚ ਰਹਿ ਸਕਦੇ ਹਨ ਬਲਕਿ ਉਨ੍ਹਾਂ ਕੋਲ ਆਪਣੇ ਵੀਜ਼ਾ ਸਟੇਟਸ ਵਿਚ ਤਬਦੀਲੀ ਕਰਵਾਉਣ ਦਾ ਹੱਕ ਵੀ ਮੌਜੂਦ ਹੈ। ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਦੇ ਤਾਜ਼ਾ ਐਲਾਨ ਮਗਰੋਂ ਨੌਨ-ਇੰਮੀਗ੍ਰੈਂਟ ਵੀਜ਼ਾ ’ਤੇ ਅਮਰੀਕਾ ਆਏ ਵਿਦੇਸ਼ੀ ਨਾਗਰਿਕਾਂ ਨੂੰ ਬੇਹੱਦ ਫਾਇਦਾ ਹੋਵੇਗਾ।
ਨੌਕਰੀ ਖੁੱਸਣ ਤੋਂ 60 ਦਿਨ ਬਾਅਦ ਵੀ ਰਹਿ ਸਕਣਗੇ ਐਚ-1ਬੀ ਵੀਜ਼ਾ ਧਾਰਕ
ਨੌਕਰੀ ਗਵਾਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਅਧਿਕਾਰਤ ਤੌਰ ’ਤੇ ਅਮਰੀਕਾ ਵਿਚ ਰਹਿਣ ਵਾਸਤੇ ਉਹ ਚਾਰ ਕਦਮਾਂ ਵਿਚੋਂ ਕੋਈ ਵੀ ਰਾਹ ਚੁਣ ਸਕਦੇ ਹਨ। ਪਹਿਲੇ ਕਦਮ ਵਜੋਂ ਨੌਨ ਇੰਮੀਗ੍ਰੈਂਟ ਸਟੇਟਸ ਵਿਚ ਤਬਦੀਲੀ ਵਾਸਤੇ ਅਰਜ਼ੀ ਦਾਇਰ ਕੀਤੀ ਜਾ ਸਕਦੀ ਹੈ ਜਦਕਿ ਦੂਜੇ ਕਦਮ ਤਹਿਤ ਸਟੇਟਸ ਵਿਚ ਐਡਜਸਟਮੈਂਟ ਵਾਸਤੇ ਅਰਜ਼ੀ ਦਾਖਲ ਕੀਤੀ ਜਾ ਸਕਦੀ ਹੈ। ਨੌਨ ਇੰਮੀਗ੍ਰੈਂਟ ਵੀਜ਼ਾ ਵਾਲੇ ਵਿਜ਼ਟਰ ਵੀਜ਼ਾ ਵਾਸਤੇ ਅਰਜ਼ੀ ਦਾਖਲ ਕਰ ਸਕਦੇ ਹਨ। ਇਸ ਤੋਂ ਇਲਾਵਾ ਮਜਬੂਰੀ ਵਾਲੇ ਹਾਲਾਤ ਨਾਲ ਸਬੰਧਤ ਅਰਜ਼ੀ ਦਾ ਬਦਲ ਵੀ ਮੌਜੂਦ ਹੈ ਅਤੇ ਜਾਂ ਫਿਰ ਇੰਪਲੌਇਰ ਬਦਲਣ ਵਾਸਤੇ ਅਰਜ਼ੀ ਦਾਖਲ ਕਰਨ ਦਾ ਰਾਹ ਵੀ ਮੌਜੂਦ ਹੈ। ਇਥੇ ਦਸਣਾ ਬਣਦਾ ਹੈ ਕਿ ਮੌਜੂਦਾ ਵਰ੍ਹੇ ਦੌਰਾਨ ਅਮਰੀਕਾ ਦੀਆਂ 237 ਟੈਕ ਕੰਪਨੀਆਂ 58 ਹਜ਼ਾਰ ਤੋਂ ਵੱਧ ਮੁਲਾਜ਼ਮ ਹਟਾ ਚੁੱਕੀਆਂ ਹਨ।
ਵਿਜ਼ਟਰ ਵੀਜ਼ਾ ਲੈਣ ਦੀ ਸਹੂਲਤ ਵੀ ਦਿਤੀ
ਨੌਕਰੀ ਜਾਣ ਦੀ ਸੂਰਤ ਵਿਚ ਐਚ-1ਬੀ ਵੀਜ਼ਾ ’ਤੇ ਅਮਰੀਕਾ ਆਏ ਵਿਦੇਸ਼ੀ ਨਾਗਰਿਕਾਂ ਕੋਲ ਨਵਾਂ ਰੁਜ਼ਗਾਰ ਲੱਭਣ ਵਾਸਤੇ 60 ਦਿਨ ਦਾ ਸਮਾਂ ਹੁੰਦਾ ਹੈ ਅਤੇ ਇਸ ਦੌਰਾਨ ਨਵੀਂ ਨੌਕਰੀ ਨਾ ਮਿਲਣ ’ਤੇ ਉਸ ਨੂੰ ਵਾਪਸ ਜਾਣਾ ਪੈਂਦਾ ਹੈ ਪਰ ਇੰਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕਰ ਦਿਤਾ ਹੈ ਕਿ ਜਦੋਂ ਕੋਈ ਨੌਨ ਇੰਮੀਗ੍ਰੈਂਟ ਵਰਕਰ ਬੇਰੁਜ਼ਗਾਰ ਹੁੰਦਾ ਹੈ ਤਾਂ ਉਸ ਨੂੰ ਆਪਣੇ ਕੋਲ ਮੌਜੂਦ ਬਦਲਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਕੁਝ ਮਾਮਲਿਆਂ ਵਿਚ ਲੋਕ ਇਹੀ ਮੰਨ ਲੈਂਦੇ ਹਨ ਕਿ 60 ਦਿਨ ਤੋਂ ਬਾਅਦ ਅਮਰੀਕਾ ਛੱਡਣ ਤੋਂ ਸਿਵਾਏ ਕੋਈ ਚਾਰਾ ਨਹੀਂ ਬਚਦਾ ਪਰ ਨੌਨ ਇੰਮੀਗ੍ਰੈਂਟ ਵੀਜ਼ਾ ਵਾਲਿਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਕੋਲ ਕਈ ਬਦਲ ਮੌਜੂਦ ਹੁੰਦੇ ਹਨ। ਸਭ ਤੋਂ ਪਹਿਲਾਂ ਐਚ-1ਬੀ ਵੀਜ਼ਾ ਧਾਰਕਾਂ ਨੂੰ ਚਾਹੀਦਾ ਹੈ ਕਿ ਉਹ ਨਵੀਂ ਨੌਕਰੀ ਦੀ ਭਾਲ ਕਰਨ ਅਤੇ ਵੀਜ਼ਾ ਮਿਆਦ ਵਧਾਉਣ ਦੀ ਅਰਜ਼ੀ ਦਾਖਲ ਕੀਤੀ ਜਾਵੇ। ਦੂਜੇ ਪਾਸੇ ਕੁਝ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਕੰਮ ਕਰਨ ਵਾਸਤੇ ਅਧਿਕਾਰਤ ਹੁੰਦੇ ਹਨ ਅਤੇ ਇਸ ਦਾ ਲਾਭ ਉਠਾਇਆ ਜਾ ਸਕਦਾ ਹੈ। ਇੰਮੀਗ੍ਰੇਸ਼ਨ ਵਿਭਾਗ ਨੇ ਅਖੀਰ ਵਿਚ ਕਿਹਾ ਕਿ ਆਪਣੇ ਮੁਲਕ ਵਾਪਸੀ ਕਰਨ ਵਾਲੇ ਅਮਰੀਕਾ ਵਿਚ ਨਵੀਆਂ ਨੌਕਰੀਆਂ ਦੀ ਭਾਲ ਜਾਰੀ ਰੱਖਣ ਜਿਨ੍ਹਾਂ ਦੀ ਵਾਪਸੀ ਵਿਚ ਵਧੀ ਹੋਈ ਮਿਆਦ ਮੁਤਾਬਕ ਕੋਈ ਅੜਿੱਕਾ ਨਹੀਂ ਆਵੇਗਾ।