ਅਮਰੀਕਾ ਵੱਲੋਂ ਬਗੈਰ ਵੀਜ਼ਾ ਤੋਂ ਆਏ 5 ਲੱਖ 40 ਹਜ਼ਾਰ ਪ੍ਰਵਾਸੀਆਂ ਦਾ ਸਵਾਗਤ
1.33 ਲੱਖ ਪ੍ਰਵਾਸੀਆਂ ਨੂੰ ਸੀ.ਬੀ.ਪੀ. ਵੰਨ ਰਾਹੀਂ ਦਾਖਲਾ ਮਿਲਿਆ ਵਾਸ਼ਿੰਗਟਨ, 20 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਮੀਗ੍ਰੇਸ਼ਨ ਇਤਿਹਾਸ ਵਿਚ ਪਹਿਲੀ ਵਾਰ ਦੋ ਸਾਲ ਤੋਂ ਘੱਟ ਸਮੇਂ ਦੌਰਾਨ 5 ਲੱਖ 40 ਹਜ਼ਾਰ ਪ੍ਰਵਾਸੀਆਂ ਦਾ ਸਵਾਗਤ ਕੀਤਾ ਗਿਆ ਹੈ ਜਿਨ੍ਹਾਂ ਵਿਚ ਵੱਡੀ ਗਿਣਤੀ ਬਗੈਰ ਵੀਜ਼ਾ ਤੋਂ ਆਏ ਪ੍ਰਵਾਸੀਆਂ ਦੀ ਹੈ ਪਰ ਇਨ੍ਹਾਂ ਨੂੰ ਮੁਲਕ ਵਿਚ ਕਾਨੂੰਨੀ […]
By : Editor (BS)
1.33 ਲੱਖ ਪ੍ਰਵਾਸੀਆਂ ਨੂੰ ਸੀ.ਬੀ.ਪੀ. ਵੰਨ ਰਾਹੀਂ ਦਾਖਲਾ ਮਿਲਿਆ
ਵਾਸ਼ਿੰਗਟਨ, 20 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਮੀਗ੍ਰੇਸ਼ਨ ਇਤਿਹਾਸ ਵਿਚ ਪਹਿਲੀ ਵਾਰ ਦੋ ਸਾਲ ਤੋਂ ਘੱਟ ਸਮੇਂ ਦੌਰਾਨ 5 ਲੱਖ 40 ਹਜ਼ਾਰ ਪ੍ਰਵਾਸੀਆਂ ਦਾ ਸਵਾਗਤ ਕੀਤਾ ਗਿਆ ਹੈ ਜਿਨ੍ਹਾਂ ਵਿਚ ਵੱਡੀ ਗਿਣਤੀ ਬਗੈਰ ਵੀਜ਼ਾ ਤੋਂ ਆਏ ਪ੍ਰਵਾਸੀਆਂ ਦੀ ਹੈ ਪਰ ਇਨ੍ਹਾਂ ਨੂੰ ਮੁਲਕ ਵਿਚ ਕਾਨੂੰਨੀ ਤਰੀਕੇ ਨਾਲ ਰਹਿਣ ਦਾ ਆਰਜ਼ੀ ਹੱਕ ਦਿਤਾ ਗਿਆ ਹੈ। ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਮਾਰਦਿਆਂ ਜਿਥੇ ਗੈਰਕਾਨੂੰਨੀ ਪ੍ਰਵਾਸੀ ਨੂੰ ਕਿਸੇ ਹੱਦ ਤੱਕ ਠੱਲ੍ਹ ਪਾਈ, ਉਥੇ ਉਦਯੋਗਾਂ ਅਤੇ ਕਾਰੋਬਾਰੀਆਂ ਲਈ ਕਿਰਤੀਆਂ ਦਾ ਵੀ ਪ੍ਰਬੰਧ ਕਰ ਦਿਤਾ। ਸੀ.ਬੀ.ਪੀ. ਵੰਨ ਐਪ ਰਾਹੀਂ 30 ਜੂਨ ਤੱਕ 1 ਲੱਖ 33 ਹਜ਼ਾਰ ਪ੍ਰਵਾਸੀਆਂ ਨੂੰ ਦਾਖਲਾ ਦਿਤਾ ਗਿਆ ਜਦਕਿ ਪੈਰੋਲ ਦੇ ਅਧਿਕਾਰ ਦੀ ਅੰਨ੍ਹੇਵਾਹ ਵਰਤੋਂ ਕਰਦਿਆਂ 1 ਲੱਖ 68 ਹਜ਼ਾਰ ਅਜਿਹੇ ਪ੍ਰਵਾਸੀਆਂ ਲਈ ਦਰਵਾਜ਼ੇ ਖੋਲ੍ਹੇ ਗਏ ਜਿਨ੍ਹਾਂ ਕੋਲ ਅਮਰੀਕੀ ਸਪੌਂਸਰ ਮੌਜੂਦ ਸਨ। ਇਸ ਤੋਂ ਇਲਾਵਾ ਯੂਕਰੇਨ ਤੋਂਆਏ ਇਕ ਲੱਖ 41 ਹਜ਼ਾਰ ਰਫਿਊਜੀ ਅਤੇ ਅਫਗਾਨਿਸਤਾਨ ਤੋਂ ਆਏ 77 ਹਜ਼ਾਰ ਰਫਿਊਜੀ ਵੀ ਕੁਲ ਅੰਕੜੇ ਵਿਚ ਸ਼ਾਮਲ ਹਨ। ਬਾਇਡਨ ਸਰਕਾਰ ਵੱਲੋਂ ਤਿਆਰ ਕੀਤਾ ਪੈਰੋਲ ਨਿਯਮ ਪਿਛਲੇ ਤਿੰਨ ਦਹਾਕੇ ਦੌਰਾਨ ਸਭ ਤੋਂ ਵੱਧ ਪ੍ਰਵਾਸੀਆਂ ਦੇ ਅਮਰੀਕਾ ਵਿਚ ਦਾਖਲ ਹੋਣ ਦਾ ਆਧਾਰ ਬਣਿਆ ਹੈ। ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਕਹਿੰਦੀ ਹੈ ਕਿ ਬਾਇਡਨ ਸਰਕਾਰ ਨੇ ਸੰਸਦ ਦੀ ਸਹਿਮਤੀ ਤੋਂ ਬਗੈਰ ਪੈਰੋਲ ਨਿਯਮ ਘੜਿਆ ਹੈ ਅਤੇ ਵੱਡੇ ਪੱਧਰ ’ਤੇ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ।