ਅਮਰੀਕਾ ਵਿਚ ਮਾਰੇ ਗਏ ਸਿੱਖਾਂ ਨੂੰ ਯਾਦ ਕੀਤਾ, 15 ਅਪੈ੍ਰਲ ਨੂੰ ਹੋਈ ਸੀ ਗੋਲੀਬਾਰੀ
ਵਾਸ਼ਿੰਗਟਨ, 3 ਮਈ, ਹ.ਬ. : ਅਮਰੀਕਾ ਦੇ ਇੰਡੀਆਨਾ ’ਚ 15 ਅਪ੍ਰੈਲ ਨੂੰ ਹੋਈ ਗੋਲ਼ੀਬਾਰੀ ਦੀ ਘਟਨਾ ’ਚ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ਪ੍ਰੋਗਰਾਮ ਕੀਤਾ ਗਿਆ। ਇੰਡੀਆਨਾ ’ਚ 19 ਸਾਲਾ ਬ੍ਰੇਂਡਨ ਸਕਾਟ ਨੇ ਫੈਡਐਕਸ ਫੈਸਿਲਿਟੀ ਸੈਂਟਰ ’ਚ ਚਾਰ ਸਿੱਖਾਂ ਸਮੇਤ ਅੱਠ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸ਼ਨਿਚਰਵਾਰ ਨੂੰ ਇੱਥੇ ਸਿੱਖ […]
By : Hamdard Tv Admin
ਵਾਸ਼ਿੰਗਟਨ, 3 ਮਈ, ਹ.ਬ. : ਅਮਰੀਕਾ ਦੇ ਇੰਡੀਆਨਾ ’ਚ 15 ਅਪ੍ਰੈਲ ਨੂੰ ਹੋਈ ਗੋਲ਼ੀਬਾਰੀ ਦੀ ਘਟਨਾ ’ਚ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ਪ੍ਰੋਗਰਾਮ ਕੀਤਾ ਗਿਆ। ਇੰਡੀਆਨਾ ’ਚ 19 ਸਾਲਾ ਬ੍ਰੇਂਡਨ ਸਕਾਟ ਨੇ ਫੈਡਐਕਸ ਫੈਸਿਲਿਟੀ ਸੈਂਟਰ ’ਚ ਚਾਰ ਸਿੱਖਾਂ ਸਮੇਤ ਅੱਠ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸ਼ਨਿਚਰਵਾਰ ਨੂੰ ਇੱਥੇ ਸਿੱਖ ਭਾਈਚਾਰੇ ਨੇ ਮਾਰੇ ਗਏ ਸਿੱਖਾਂ ਦੀ ਯਾਦ ’ਚ ਸਿਟੀ ਸਟੇਡੀਅਮ ’ਚ ਇਕ ਰੈਲੀ ਕੀਤੀ। ਇਸ ’ਚ ਸ਼ਹਿਰ ਦੇ ਲੋਕਾਂ ਨਾਲ ਸੂਬੇ ਤੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ। ਇੱਥੇ ਇੰਡੀਆਨਾ ਦੇ ਗਵਨਰ ਇਰਿਕ ਹੋਲਕੋਂਬ ਨੇ ਕਿਹਾ ਕਿ ਉਹ ਸਿੱਖ ਭਾਈਚਾਰੇ ਤੇ ਪੀੜਤਾਂ ਦੇ ਪਰਿਵਾਰਾਂ ਨਾਲ ਹਨ। ਕਈ ਸੰਸਦ ਮੈਂਬਰਾਂ ਨੇ ਵੀ ਸੋਗ ਸੰਦੇਸ਼ ਭੇਜੇ ਹਨ। ਅਮਰੀਕਾ ’ਚ ਇਕ ਹੋਰ ਗੋਲ਼ੀਬਾਰੀ ਦੀ ਘਟਨਾ ਵਿਸਕਾਨਸਿਨ ’ਚ ਹੋਈ। ਇੱਥੇ ਗ੍ਰੀਨ ਵੇਅ ਦੇ ਕੈਸੀਨੋ ’ਚ ਇਕ ਹਮਲਾਵਰ ਨੇ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਇਕ ਨੂੰ ਜ਼ਖ਼ਮੀ ਕਰ ਦਿੱਤਾ। ਇਹ ਹਮਲਾਵਾਰ ਕਿਸੇ ਵਿਅਕਤੀ ਦੀ ਭਾਲ ’ਚ ਆਇਆ ਸੀ। ਜਦੋਂ ਉਹ ਨਹੀਂ ਮਿਲਿਆ ਤਾਂ ਉਸ ਦੇ ਸਾਥੀਆਂ ਨੂੰ ਵੀ ਗੋਲੀ ਮਾਰ ਦਿੱਤੀ।