ਅਮਰੀਕਾ ਵਿਚ ਦਰਦਨਾਕ ਹਾਦਸੇ ਦੌਰਾਨ ਭਾਰਤੀ ਦੀ ਮੌਤ
ਬ੍ਰਨਜ਼ਵਿਕ ਸਿਟੀ, 20 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਓਹਾਇਓ ਸੂਬੇ ਵਿਚ ਦਰਦਨਾਕ ਸੜਕ ਹਾਦਸੇ ਦੌਰਾਨ ਭਾਰਤੀ ਮੂਲ ਦੀ ਪਿਊਸ਼ ਪਟੇਲ ਦੀ ਮੌਤ ਹੋ ਗਈ। 52 ਸਾਲ ਦਾ ਪਿਊਸ਼ ਪਟੇਲ ਪੈਦਲ ਜਾ ਰਿਹਾ ਸੀ ਜਦੋਂ ਇਕ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿਤੀ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਹਾਦਸਾ ਓਹਾਇਓ ਸੂਬੇ ਦੀ […]
By : Editor Editor
ਬ੍ਰਨਜ਼ਵਿਕ ਸਿਟੀ, 20 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਓਹਾਇਓ ਸੂਬੇ ਵਿਚ ਦਰਦਨਾਕ ਸੜਕ ਹਾਦਸੇ ਦੌਰਾਨ ਭਾਰਤੀ ਮੂਲ ਦੀ ਪਿਊਸ਼ ਪਟੇਲ ਦੀ ਮੌਤ ਹੋ ਗਈ। 52 ਸਾਲ ਦਾ ਪਿਊਸ਼ ਪਟੇਲ ਪੈਦਲ ਜਾ ਰਿਹਾ ਸੀ ਜਦੋਂ ਇਕ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿਤੀ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਹਾਦਸਾ ਓਹਾਇਓ ਸੂਬੇ ਦੀ ਮੈਡਾਈਨਾ ਕਾਊਂਟੀ ਦੇ ਬ੍ਰਨਜ਼ਵਿਕ ਸ਼ਹਿਰ ਵਿਚ ਵਾਪਰਿਆ।
52 ਸਾਲ ਦੇ ਪਿਊਸ਼ ਪਟੇਲ ਵਜੋਂ ਕੀਤੀ ਗਈ ਸ਼ਨਾਖ਼ਤ
ਓਹਾਇਓ ਸਟੇਟ ਹਾਈਵੇਅ ਪੈਟਰੌਲ ਵੱਲੋਂ ਜਾਰੀ ਬਿਆਨ ਮੁਤਾਬਕ ਪਿਊਸ਼ ਪਟੇਲ ਬ੍ਰਨਜ਼ਵਿਕ ਹਿਲ ਦੀ ਔਟਮਵੁੱਡ ਲੇਨ ਨੇੜੇ ਸਬਸਟੇਸ਼ਨ ਰੋਡ ’ਤੇ ਜਾ ਰਿਹਾ ਸੀ ਜਦੋਂ ਦੱਖਣ ਵੱਲ ਜਾਂਦੀ ਇਕ ਫੌਕਸਵੈਗਨ ਗੌਲਫ ਜੀ.ਟੀ.ਆਈ. ਨੇ ਉਸ ਨੂੰ ਟੱਕਰ ਮਾਰ ਦਿਤੀ। ਅਚਾਨਕ ਵੱਜੀ ਟੱਕਰ ਮਗਰੋਂ ਪਿਊਸ਼ ਪਟੇਲ ਬੁੜਕ ਕੇ ਅੱਗੇ ਜਾ ਡਿੱਗਾ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ’ਤੇ ਹੀ ਦਮ ਤੋੜ ਗਿਆ। ਪੁਲਿਸ ਨੇ ਦੱਸਿਆ ਕਿ ਫੌਕਸਵੈਗਨ ਦੇ 25 ਸਾਲਾ ਡਰਾਈਵਰ ਨੂੰ ਹਾਦਸੇ ਦੌਰਾਨ ਕੋਈ ਸੱਟ ਨਹੀਂ ਲੱਗੀ ਅਤੇ ਉਸ ਨੇ ਸੇਫਟੀ ਬੈਲਟ ਲਾਈ ਹੋਈ ਸੀ। ਪੁਲਿਸ ਵੱਲੋਂ ਹਾਦਸੇ ਦੀ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।