ਅਮਰੀਕਾ ਵਿਚ ਟਾਰਨੈਡੋ ਕਾਰਨ ਭਾਰੀ ਨੁਕਸਾਨ
ਓਕਲਾਹੋਮਾ, 30 ਅਪੈ੍ਰਲ, ਨਿਰਮਲ : ਅਮਰੀਕਾ ਦੇ ਆਇਓਵਾ ਅਤੇ ਓਕਲਾਹੋਮਾ ਰਾਜਾਂ ਵਿੱਚ ਪਿਛਲੇ ਦੋ ਦਿਨਾਂ ਵਿੱਚ 35 ਤੋਂ ਵੱਧ ਟਾਰਨੈਡੋ ਆਏ ਹਨ। ਵਾਸ਼ਿੰਗਟਨ ਪੋਸਟ ਮੁਤਾਬਕ ਤੂਫਾਨ ਕਾਰਨ ਹੁਣ ਤੱਕ ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। 100 ਤੋਂ ਵੱਧ ਲੋਕ ਜ਼ਖਮੀ ਹਨ। ਤੂਫਾਨ ਕਾਰਨ ਇਕੱਲੇ ਸਲਫਰ ਸ਼ਹਿਰ ਵਿਚ 30 ਤੋਂ ਵੱਧ ਲੋਕ […]
By : Editor Editor
ਓਕਲਾਹੋਮਾ, 30 ਅਪੈ੍ਰਲ, ਨਿਰਮਲ : ਅਮਰੀਕਾ ਦੇ ਆਇਓਵਾ ਅਤੇ ਓਕਲਾਹੋਮਾ ਰਾਜਾਂ ਵਿੱਚ ਪਿਛਲੇ ਦੋ ਦਿਨਾਂ ਵਿੱਚ 35 ਤੋਂ ਵੱਧ ਟਾਰਨੈਡੋ ਆਏ ਹਨ। ਵਾਸ਼ਿੰਗਟਨ ਪੋਸਟ ਮੁਤਾਬਕ ਤੂਫਾਨ ਕਾਰਨ ਹੁਣ ਤੱਕ ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। 100 ਤੋਂ ਵੱਧ ਲੋਕ ਜ਼ਖਮੀ ਹਨ।
ਤੂਫਾਨ ਕਾਰਨ ਇਕੱਲੇ ਸਲਫਰ ਸ਼ਹਿਰ ਵਿਚ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇੱਥੋਂ ਦੀਆਂ ਜ਼ਿਆਦਾਤਰ ਇਮਾਰਤਾਂ ਤਬਾਹ ਹੋ ਚੁੱਕੀਆਂ ਹਨ ਅਤੇ ਹੁਣ ਤੱਕ ਪੰਜ ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ। ਆਇਓਵਾ ਅਤੇ ਓਕਲਾਹੋਮਾ ਵਿੱਚ 500 ਤੋਂ ਵੱਧ ਘਰ ਟਾਰਨੈਡੋ ਨਾਲ ਤਬਾਹ ਹੋ ਗਏ ਹਨ।
ਓਕਲਾਹੋਮਾ ਦੇ ਗਵਰਨਰ ਕੇਵਿਨ ਸਟਿੱਟ ਨੇ ਕਿਹਾ ਕਿ ਪੂਰੇ ਸ਼ਹਿਰ ਵਿੱਚ ਤਬਾਹੀ ਮਚੀ ਹੋਈ ਹੈ। ਲੋਕਾਂ ਦੇ ਕਾਰੋਬਾਰ ਨੂੰ ਨੁਕਸਾਨ ਹੋਇਆ ਹੈ। 20 ਹਜ਼ਾਰ ਤੋਂ ਵੱਧ ਘਰਾਂ ਵਿੱਚ ਬਿਜਲੀ ਚਲੀ ਗਈ ਹੈ। ਸਮਾਚਾਰ ਏਜੰਸੀ ਅਨੁਸਾਰ, ਸ਼ਨੀਵਾਰ ਅਤੇ ਐਤਵਾਰ ਦੇ ਵਿਚਕਾਰ ਇੱਕੋ ਸਮੇਂ 35 ਟਾਰਨੈਡੋ ਰਿਕਾਰਡ ਕੀਤੇ ਗਏ। ਜਦੋਂ ਕਿ ਸ਼ੁੱਕਰਵਾਰ ਨੂੰ ਇਹ ਅੰਕੜਾ 70 ਤੋਂ ਪਾਰ ਸੀ। ਸ਼ੁੱਕਰਵਾਰ (26 ਅਪ੍ਰੈਲ) ਨੂੰ ਅਮਰੀਕੀ ਰਾਜਾਂ ਵਿੱਚ ਇੱਕੋ ਸਮੇਂ 70 ਤੋਂ ਵੱਧ ਤੂਫ਼ਾਨ ਰਿਕਾਰਡ ਕੀਤੇ ਗਏ।
ਵ੍ਹਾਈਟ ਹਾਊਸ ਦੇ ਅਧਿਕਾਰੀਆਂ ਮੁਤਾਬਕ ਰਾਸ਼ਟਰਪਤੀ ਜੋਅ ਬਾਈਡਨ ਨੇ ਐਤਵਾਰ ਨੂੰ ਓਕਲਾਹੋਮਾ ਦੇ ਗਵਰਨਰ ਨਾਲ ਗੱਲ ਕੀਤੀ ਅਤੇ ਮਦਦ ਦਾ ਭਰੋਸਾ ਦਿੱਤਾ। ਅਧਿਕਾਰੀਆਂ ਮੁਤਾਬਕ ਸ਼ਨੀਵਾਰ ਰਾਤ ਨੂੰ ਸ਼ਹਿਰ ’ਚ ਤੂਫਾਨ ਕਾਰਨ ਭਾਰੀ ਮੀਂਹ ਪਿਆ, ਜਿਸ ਕਾਰਨ ਇਲਾਕੇ ’ਚ ਹੜ੍ਹ ਆ ਗਿਆ। ਇਸ ਦੇ ਪ੍ਰਭਾਵ ਕਾਰਨ ਕਈ ਕਾਰਾਂ ਪਲਟ ਗਈਆਂ ਅਤੇ ਇਮਾਰਤਾਂ ਦੀਆਂ ਛੱਤਾਂ ਅਤੇ ਕੰਧਾਂ ਟੁੱਟ ਗਈਆਂ। ਇਸ ਤੋਂ ਬਾਅਦ ਲੋਕਾਂ ਦੀ ਮਦਦ ਲਈ ਐਮਰਜੈਂਸੀ ਟੀਮਾਂ ਭੇਜੀਆਂ ਗਈਆਂ।
ਮੌਸਮ ਵਿਭਾਗ ਦੀ ਚੇਤਾਵਨੀ ਤੋਂ ਬਾਅਦ ਅਮਰੀਕਾ ਦੀਆਂ 12 ਕਾਉਂਟੀਆਂ ਵਿੱਚ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ। ਓਕਲਾਹੋਮਾ ਮੌਸਮ ਸੇਵਾ ਨੇ ਐਤਵਾਰ ਨੂੰ 250 ਤੂਫਾਨ ਚੇਤਾਵਨੀਆਂ ਅਤੇ 494 ਗੰਭੀਰ ਤੂਫਾਨ ਚੇਤਾਵਨੀਆਂ ਜਾਰੀ ਕੀਤੀਆਂ। ਇਸ ਤੋਂ ਪਹਿਲਾਂ 1974 ਅਤੇ 2011 ਵਿੱਚ ਓਕਲਾਹੋਮਾ ਵਿੱਚ ਅਜਿਹੇ ਵੱਡੇ ਟਾਰਨੈਡੋ ਆਏ ਸਨ।