ਅਮਰੀਕਾ ਵਿਚ ਉਡਦੇ ਜਹਾਜ਼ ਦਾ ਖਿੱਲਰ ਗਿਆ ਇੰਜਣ
ਡੈਨਵਰ, 8 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ 135 ਹਵਾਈ ਮੁਸਾਫਰਾਂ ਦੀ ਜਾਨ ਮੁੱਠੀ ਵਿਚ ਆ ਗਈ ਜਦੋਂ ਜਹਾਜ਼ ਦਾ ਇੰਜਣ ਅਸਮਾਨ ਵਿਚ ਹੀ ਖਿੱਲਰਨ ਲੱਗਾ। ਇੰਜਣ ਦੇ ਪੱਤਰੇ ਵੱਜਣ ਕਾਰਨ ਜਹਾਜ਼ ਦਾ ਖੰਭ ਵੀ ਨੁਕਸਾਨਿਆ ਗਿਆ ਅਤੇ ਮੁਸਾਫਰ ਪ੍ਰਮਾਤਮਾ ਅੱਗੇ ਅਰਦਾਸ ਕਰਨ ਲੱਗੇ। ਨਾਜ਼ੁਕ ਹਾਲਾਤ ਦੇ ਬਾਵਜੂਦ ਜਹਾਜ਼ ਨੂੰ ਡੈਨਵਰ ਹਵਾਈ ਅੱਡੇ ’ਤੇ ਸੁਰੱਖਿਅਤ […]
By : Editor Editor
ਡੈਨਵਰ, 8 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ 135 ਹਵਾਈ ਮੁਸਾਫਰਾਂ ਦੀ ਜਾਨ ਮੁੱਠੀ ਵਿਚ ਆ ਗਈ ਜਦੋਂ ਜਹਾਜ਼ ਦਾ ਇੰਜਣ ਅਸਮਾਨ ਵਿਚ ਹੀ ਖਿੱਲਰਨ ਲੱਗਾ। ਇੰਜਣ ਦੇ ਪੱਤਰੇ ਵੱਜਣ ਕਾਰਨ ਜਹਾਜ਼ ਦਾ ਖੰਭ ਵੀ ਨੁਕਸਾਨਿਆ ਗਿਆ ਅਤੇ ਮੁਸਾਫਰ ਪ੍ਰਮਾਤਮਾ ਅੱਗੇ ਅਰਦਾਸ ਕਰਨ ਲੱਗੇ। ਨਾਜ਼ੁਕ ਹਾਲਾਤ ਦੇ ਬਾਵਜੂਦ ਜਹਾਜ਼ ਨੂੰ ਡੈਨਵਰ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰ ਲਿਆ ਗਿਆ ਜੋ ਸਾਊਥ ਵੈਸਟ ਏਅਰਲਾਈਨਜ਼ ਦਾ ਬੋਇੰਗ 737 ਮਾਡਲ ਜਹਾਜ਼ ਸੀ।
135 ਮੁਸਾਫਰਾਂ ਦੀ ਵਾਲ-ਵਾਲ ਬਚੀ ਜਾਨ
ਮੀਡੀਆ ਰਿਪੋਰਟਾਂ ਮੁਤਾਬਕ ਹਵਾਈ ਜਹਾਜ਼ ਡੈਨਵਰ ਤੋਂ ਹਿਊਸਟਨ ਜਾ ਰਿਹਾ ਸੀ ਜਦੋਂ ਟੇਕਔਫ ਦੌਰਾਨ ਹਾਦਸੇ ਦੀ ਸ਼ੁਰੂਆਤ ਹੋਈ। ਸਾਊਥ ਵੈਸਟ ਏਅਰਲਾਈਨਜ਼ ਦੇ ਜਹਾਜ਼ ਨਾਲ ਇਕ ਹਫਤੇ ਵਿਚ ਦੂਜਾ ਹਾਦਸਾ ਸਾਹਮਣੇ ਆਇਆ ਹੈ ਜਦਕਿ ਬੋਇੰਗ ਦੇ 737 ਜਹਾਜ਼ਾਂ ਨਾਲ ਇਕ ਮਗਰੋਂ ਇਕ ਹਾਦਸੇ ਸਾਹਮਣੇ ਆ ਰਹੇ ਹਨ। ਇਸ ਤੋਂ ਪਹਿਲਂ ਵੀਰਵਾਰ ਨੂੰ ਜਹਾਜ਼ ਦੇ ਇੰਜਣ ਵਿਚ ਅੱਗ ਲੱਗਣ ਕਾਰਨ ਟੈਕਸਸ ਦੀ ਫਲਾਈਟ ਰੱਦ ਕਰਨੀ ਪਈ ਸੀ। ਉਧਰ ਸਾਊਥ ਵੈਸਟ ਏਅਰਲਾਈਨਜ਼ ਨੇ ਇਕ ਬਿਆਨ ਜਾਰੀ ਕਰਦਿਆਂ ਮੁਸਾਫਰਾਂ ਨੂੰ ਹੋਈ ਪ੍ਰੇਸ਼ਾਨੀ ਵਾਸਤੇ ਮੁਆਫੀ ਮੰਗੀ ਅਤੇ ਕਿਹਾ ਕਿ ਮੁਸਾਫਰਾਂ ਨੂੰ ਹਿਊਸਟਨ ਭੇਜਣ ਵਾਸਤੇ ਦੂਜੇ ਜਹਾਜ਼ ਦਾ ਪ੍ਰਬੰਧ ਕੀਤਾ ਗਿਆ।
ਹੰਗਾਮੀ ਹਾਲਾਤ ਵਿਚ ਡੈਨਵਰ ਹਵਾਈ ਅੱਡੇ ’ਤੇ ਉਤਾਰਿਆ ਜਹਾਜ਼
ਇਸੇ ਦੌਰਾਨ ਫੈਡਰਲ ਐਵੀਏਸ਼ਨ ਅਥਾਰਟੀ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਹਾਦਸੇ ਦਾ ਸ਼ਿਕਾਰ ਬਣੇ ਜਹਾਜ਼ ਨੂੰ 2015 ਵਿਚ ਖਰੀਦਿਆ ਗਿਆ ਸੀ ਪਰ ਏਅਰਲਾਈਨ ਵੱਲੋਂ ਇਹ ਨਹੀਂ ਦੱਸਿਆ ਕਿ ਕੀ ਇੰਜਣ ਦੇ ਰੱਖ ਰਖਾਅ ਵਿਚ ਕੋਈ ਕਮੀ ਰਹਿ ਗਈ। ਇਕ ਮਗਰੋਂ ਇਕ ਹਾਦਸਿਆਂ ਕਾਰਨ ਬੋਇੰਗ ਵੀ ਵਿਵਾਦਾਂ ਵਿਚ ਹੈ। 5 ਜਨਵਰੀ ਨੂੰ 16 ਹਜ਼ਾਰ ਫੁੱਟ ਦੀ ਉਚਾਈ ’ਤੇ ਉਡ ਰਹੇ ਬੋਇੰਗ 737 ਮੈਕਸ ਜਹਾਜ਼ ਦਾ ਦਰਵਾਜ਼ਾ ਟੁੱਟ ਕੇ ਡਿੱਗ ਗਿਆ ਅਤੇ ਮੁਸਾਫਰਾਂ ਦੀ ਜਾਨ ਮੁਸ਼ਕਲ ਨਾਲ ਹੀ ਬਚਾਈ ਜਾ ਸਕੀ।