ਅਮਰੀਕਾ ਨੇ ਆਰੰਭ ਕੀਤਾ ‘ਪੇਪਰਲੈੱਸ ਵੀਜ਼ਾ’
ਵਾਸ਼ਿੰਗਟਨ, 29 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਪਹੁੰਚਣ ਲਈ ਹੁਣ ਪਾਸਪੋਰਟ ’ਤੇ ਵੀਜ਼ੇ ਦੀ ਮੋਹਰ ਜ਼ਰੂਰੀ ਨਹੀਂ ਰਹਿ ਗਈ। ਜੀ ਹਾਂ, ਬਾਇਡਨ ਸਰਕਾਰ ਵੱਲੋਂ ‘ਪੇਪਰਲੈਸ ਵੀਜ਼ਾ’ ਨਾਲ ਸਬੰਧਤ ਪਾਇਲਟ ਪ੍ਰੌਜੈਕਟ ਸਫ਼ਲਤਾ ਨਾਲ ਮੁਕੰਮਲ ਕਰ ਲਿਆ ਗਿਆ ਹੈ ਅਤੇ ਜਲਦ ਹੀ ਭਾਰਤੀਆਂ ਨੂੰ ਵੀ ਪੇਪਰਲੈਸ ਵੀਜ਼ਾ ਦੀ ਸਹੂਲਤ ਸ਼ੁਰੂ ਕੀਤੀ ਜਾ ਸਕਦੀ ਹੈ। ਵਿਦੇਸ਼ ਵਿਭਾਗ ਵਿਚ […]
By : Editor Editor
ਵਾਸ਼ਿੰਗਟਨ, 29 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਪਹੁੰਚਣ ਲਈ ਹੁਣ ਪਾਸਪੋਰਟ ’ਤੇ ਵੀਜ਼ੇ ਦੀ ਮੋਹਰ ਜ਼ਰੂਰੀ ਨਹੀਂ ਰਹਿ ਗਈ। ਜੀ ਹਾਂ, ਬਾਇਡਨ ਸਰਕਾਰ ਵੱਲੋਂ ‘ਪੇਪਰਲੈਸ ਵੀਜ਼ਾ’ ਨਾਲ ਸਬੰਧਤ ਪਾਇਲਟ ਪ੍ਰੌਜੈਕਟ ਸਫ਼ਲਤਾ ਨਾਲ ਮੁਕੰਮਲ ਕਰ ਲਿਆ ਗਿਆ ਹੈ ਅਤੇ ਜਲਦ ਹੀ ਭਾਰਤੀਆਂ ਨੂੰ ਵੀ ਪੇਪਰਲੈਸ ਵੀਜ਼ਾ ਦੀ ਸਹੂਲਤ ਸ਼ੁਰੂ ਕੀਤੀ ਜਾ ਸਕਦੀ ਹੈ। ਵਿਦੇਸ਼ ਵਿਭਾਗ ਵਿਚ ਵੀਜ਼ਾ ਸੇਵਾਵਾਂ ਬਾਰੇ ਉਪ ਸਹਾਇਕ ਮੰਤਰੀ ਜੂਲੀ ਸਟਫ਼ਟ ਨੇ ਕਿਹਾ ਕਿ ਅਮਰੀਕਾ ਦਾ ਪੇਪਰਲੈਸ ਵੀਜ਼ਾ ਭਾਰਤ ਦੇ ਈ-ਵੀਜ਼ਾ ਤੋਂ ਬਿਲਕੁਲ ਵੱਖਰਾ ਹੈ।
ਭਾਰਤ ਵਿਚ ਜਲਦ ਸ਼ੁਰੂ ਹੋ ਸਕਦੀ ਹੈ ਨਵੀਂ ਸਹੂਲਤ
ਅਮਰੀਕਾ ਵੱਲੋਂ ਡਬਲਿਨ ਸਥਿਤ ਅੰਬੈਸੀ ਵਿਚ ਛੋਟੇ ਪੱਧਰ ’ਤੇ ਪੇਪਰਲੈਸ ਵੀਜ਼ਾ ਯੋਜਨਾ ਸ਼ੁਰੂ ਕੀਤੀ ਗਈ ਅਤੇ ਇਸ ਦੇ ਬੇਹੱਦ ਹਾਂਪੱਖੀ ਸਿੱਟੇ ਸਾਹਮਣੇ ਆਏ। ਜੂਲੀ ਸਟਫਟ ਮੁਤਾਬਕ ਵੀਜ਼ਾ ਹਾਸਲ ਕਰਨ ਦੀ ਪ੍ਰਕਿਰਿਆ ਪਹਿਲਾਂ ਵਾਲੀ ਰਹੇਗੀ ਪਰ ਪਾਸਪੋਰਟ ’ਤੇ ਮੋਹਰ ਲਾਉਣੀ ਦੀ ਜ਼ਰੂਰਤ ਨਹੀਂ ਪਵੇਗੀ। ਨਵੇਂ ਸਾਲ ਤੋਂ ਵੱਖ ਵੱਖ ਮੁਲਕਾਂ ਵਿਚ ਕਾਗਜ਼ ਮੁਕਤ ਵੀਜ਼ਾ ਆਰੰਭਿਆ ਜਾ ਸਕਦਾ ਹੈ। ਦੁਨੀਆਂ ਦੇ ਕੋਨੇ ਕੋਨੇ ਤੱਕ ਇਹ ਸਹੂਲਤ ਪਹੁੰਚਾਉਣ ਵਿਚ ਘੱਟੋ ਘੱਟ 18 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਭਾਰਤੀ ਨਾਗਰਿਕਾਂ ਨੂੰ ਪੇਪਰਲੈਸ ਵੀਜ਼ਾ ਬਾਰੇ ਪੁੱਛੇ ਜਾਣ ’ਤੇ ਜੂਲੀ ਸਟਫ਼ਟ ਨੇ ਉਮੀਦ ਜ਼ਾਹਰ ਕੀਤੀ ਕਿ ਨਵੀਂ ਦਿੱਲੀ ਸਥਿਤ ਅਮਰੀਕੀ ਅੰਬੈਸੀ ਵਿਚ ਇਹ ਸਹੂਲਤ ਜਲਦ ਆਰੰਭ ਹੋ ਸਕਦੀ ਹੈ।
ਐਚ-1ਬੀ ਵੀਜ਼ੇ ਘਰੇਲੂ ਪੱਧਰ ’ਤੇ ਨਵਿਆਉਣ ਦਾ ਕੰਮ ਕਰੇਗਾ ਅਮਰੀਕਾ
ਉਨ੍ਹਾਂ ਕਿਹਾ ਕਿ ਇਹ ਕੋਈ ਈ-ਵੀਜ਼ਾ ਨਹੀਂ ਜਿਵੇਂ ਕਿ ਭਾਰਤ ਸਰਕਾਰ ਵੱਲੋਂ ਕੁਝ ਖਾਸ ਮੁਲਕਾਂ ਦੇ ਨਾਗਰਿਕਾਂ ਨੂੰ ਜਾਰੀ ਕੀਤਾ ਜਾਂਦਾ ਹੈ। ਅਮਰੀਕਾ ਦੇ ਪੇਪਰਲੈਸ ਵੀਜ਼ਾ ਵਾਸਤੇ ਭਾਰਤੀ ਲੋਕਾਂ ਨੂੰ ਇੰਟਰਵਿਊ ਦੇਣੀ ਹੋਵੇਗੀ ਅਤੇ ਜੇ ਕੋਈ ਪਹਿਲੀ ਵਾਰ ਵੀਜ਼ਾ ਮੰਗ ਰਿਹਾ ਹੈ ਤਾਂ ਬਿਲਕੁਲ ਉਸੇ ਪ੍ਰਕਿਰਿਆ ਵਿਚੋਂ ਲੰਘਣਾ ਹੋਵੇਗਾ ਜੋ ਇਸ ਵੇਲੇ ਅਪਣਾਈ ਜਾ ਰਹੀ ਹੈ।