ਅਮਰੀਕਾ ਨੂੰ ਮਿਲ ਸਕਦੈ ਭਾਰਤੀ ਮੂਲ ਦਾ ਰਾਸ਼ਟਰਪਤੀ
ਨਿੱਕੀ ਤੇ ਵਿਵੇਕ ਮਗਰੋਂ ਮੈਦਾਨ ’ਚ ਉੱਤਰੇ ਹਰਸ਼ਵਰਧਨ ਸਿੰਘਵਾਸ਼ਿੰਗਟਨ, 30 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਨੂੰ ਇਸ ਵਾਰ ਭਾਰਤੀ ਮੂਲ ਦਾ ਰਾਸ਼ਟਰਪਤੀ ਮਿਲ ਸਕਦਾ ਹੈ, ਕਿਉਂਕਿ ਚੰਗਾ ਅਸਰ ਰਸੂਖ ਰੱਖਣ ਵਾਲੇ ਭਾਰਤੀ ਮੂਲ ਦੇ ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰਨ ਜਾ ਰਹੇ ਨੇ। ਨਿੱਕੀ ਹੈਲੀ ਤੇ ਰਾਮਾਸਵਾਮੀ ਮਗਰੋਂ ਹਰਸ਼ਵਰਧਨ ਸਿੰਘ ਨੇ ਵੀ ਇਸ ਅਹੁਦੇ […]
By : Editor (BS)
ਨਿੱਕੀ ਤੇ ਵਿਵੇਕ ਮਗਰੋਂ ਮੈਦਾਨ ’ਚ ਉੱਤਰੇ ਹਰਸ਼ਵਰਧਨ ਸਿੰਘ
ਵਾਸ਼ਿੰਗਟਨ, 30 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਨੂੰ ਇਸ ਵਾਰ ਭਾਰਤੀ ਮੂਲ ਦਾ ਰਾਸ਼ਟਰਪਤੀ ਮਿਲ ਸਕਦਾ ਹੈ, ਕਿਉਂਕਿ ਚੰਗਾ ਅਸਰ ਰਸੂਖ ਰੱਖਣ ਵਾਲੇ ਭਾਰਤੀ ਮੂਲ ਦੇ ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰਨ ਜਾ ਰਹੇ ਨੇ। ਨਿੱਕੀ ਹੈਲੀ ਤੇ ਰਾਮਾਸਵਾਮੀ ਮਗਰੋਂ ਹਰਸ਼ਵਰਧਨ ਸਿੰਘ ਨੇ ਵੀ ਇਸ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ।ਅਮਰੀਕਾ ’ਚ ਅਗਲੇ ਸਾਲ ਯਾਨੀ 2024 ’ਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਜੋਅ ਬਾਇਡਨ ਅਤੇ ਡੌਨਾਲਡ ਟਰੰਪ ਵਿਚਾਲੇ ਹੁਣੇ ਤੋਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਇਸ ਵਾਰ ਭਾਰਤੀ ਮੂਲ ਦੇ ਕੁਝ ਅਮਰੀਕੀ ਨੇਤਾਵਾਂ ਦੇ ਨਾਮ ਵੀ ਅਹੁਦੇ ਲਈ ਸਾਹਮਣੇ ਆ ਰਹੇ ਨੇ, ਜੋ ਅਮਰੀਕਾ ਨੂੰ ਹੋਰ ਵਧੀਆ ਬਣਾਉਣ ਲਈ ਟਰੰਪ ਨੂੰ ਪਛਾੜਨਾ ਚਾਹੁੰਦੇ ਹਨ।
ਦੱਸ ਦੇਈਏ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਵਿਰੁੱਧ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ, ਨਿੱਕੀ ਹੈਲੀ ਅਤੇ ਹਰਸ਼ਵਰਧਨ ਸਿੰਘ ਚੋਣਾਂ ਲੜਨਗੇ। ਹਾਲਾਂਕਿ ਟਰੰਪ ਸਾਰੀਆਂ ਕਾਨੂੰਨੀ ਚੁਣੌਤੀਆਂ ਦੇ ਬਾਵਜੂਦ 2024 ਦੀਆਂ ਚੋਣਾਂ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਦੀ ਦੌੜ ਵਿੱਚ ਅੱਗੇ ਚੱਲ ਰਹੇ ਨੇ।