ਅਮਰੀਕਾ : ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ’ਤੇ ਕੱਟਣੀ ਪਵੇਗੀ 2 ਸਾਲ ਜੇਲ
ਹਿਊਸਟਨ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਨੂੰ ਦੋ ਸਾਲ ਜੇਲ ਕੱਟਣੀ ਪਵੇਗੀ। ਜੀ ਹਾਂ, ਟੈਕਸਸ ਸੂਬੇ ਵਿਚ ਪੁਲਿਸ ਨੂੰ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ਦਾ ਹੱਕ ਦੇਣ ਵਾਲਾ ਕਾਨੂੰਨ ਪਾਸ ਕਰ ਦਿਤਾ ਗਿਆ ਹੈ ਅਤੇ ਇਸ ਵਿਚ ਨਾਜਾਇਜ਼ ਪ੍ਰਵਾਸ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਸ਼ਾਮਲ ਕਰਦਿਆਂ 2 ਸਾਲ ਕੈਦ […]
By : Editor Editor
ਹਿਊਸਟਨ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਨੂੰ ਦੋ ਸਾਲ ਜੇਲ ਕੱਟਣੀ ਪਵੇਗੀ। ਜੀ ਹਾਂ, ਟੈਕਸਸ ਸੂਬੇ ਵਿਚ ਪੁਲਿਸ ਨੂੰ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ਦਾ ਹੱਕ ਦੇਣ ਵਾਲਾ ਕਾਨੂੰਨ ਪਾਸ ਕਰ ਦਿਤਾ ਗਿਆ ਹੈ ਅਤੇ ਇਸ ਵਿਚ ਨਾਜਾਇਜ਼ ਪ੍ਰਵਾਸ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਸ਼ਾਮਲ ਕਰਦਿਆਂ 2 ਸਾਲ ਕੈਦ ਦੀ ਸਜ਼ਾ ਤੈਅ ਕੀਤੀ ਗਈ ਹੈ। ਮੰਗਲਵਾਰ ਸ਼ਾਮ ਸੂਬਾ ਅਸੈਂਬਲੀ ਵਿਚ ਪਾਸ ਹੋਣ ਮਗਰੋਂ ਬਿਲ ਐਸ.ਬੀ.-4 ਨੂੰ ਗਵਰਨਰ ਗ੍ਰੇਗ ਐਬਟ ਦੇ ਦਸਤਖਤਾਂ ਵਾਸਤੇ ਭੇਜ ਦਿਤਾ ਗਿਆ।
ਟੈਕਸਸ ਨੇ ਪਾਸ ਕੀਤਾ ਨਵਾਂ ਕਾਨੂੰਨ
ਬਿਲ ਪਾਸ ਹੋਣ ਤੋਂ ਪਹਿਲਾਂ ਡੈਮੋਕ੍ਰੈਟਿਕ ਪਾਰਟੀ ਦੀ ਅਸੈਂਬਲੀ ਮੈਂਬਰ ਜੋਲੈਂਡਾ ਜੋਨਜ਼ ਵੱਲੋਂ ਐਸ.ਬੀ.-4 ਦੇ ਹਮਾਇਤੀਆਂ ਨੂੰ ਸਰਾਸਰ ਨਸਲੀ ਕਰਾਰ ਦਿਤਾ ਗਿਆ। ਟੈਕਸਸ ਦੀ ਦੇਖਾ-ਦੇਖੀ ਐਰੀਜ਼ੋਨਾ ਵਿਚ ਵੀ ਅਜਿਹਾ ਕਾਨੂੰਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਦਕਿ ਫਲੋਰੀਡਾ ਸਰਕਾਰ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਪਹਿਲਾਂ ਹੀ ਵੱਖਰੇ ਤਰੀਕੇ ਨਾਲ ਪੇਸ਼ ਆ ਰਹੀ ਹੈ। ਨਵਾਂ ਕਾਨੂੰਨ ਨਾ ਸਿਰਫ ਪੁਲਿਸ ਦੀਆਂ ਤਾਕਤਾਂ ਵਿਚ ਵਾਧਾ ਕਰਦਾ ਹੈ, ਸਗੋਂ ਜੱਜਾਂ ਨੂੰ ਵੀ ਅਧਿਕਾਰ ਦਿੰਦਾ ਹੈ ਕਿ ਉਹ ਗ੍ਰਿਫ਼ਤਾਰ ਪ੍ਰਵਾਸੀਆਂ ਨੂੰ ਆਪਣੇ ਮੁਲਕ ਵਾਪਸ ਜਾਣ ਦੇ ਹੁਕਮ ਜਾਰੀ ਕਰ ਸਕਣ।