ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਉਮਰ ਕਾਦਰ ਦੀ ਅਪੀਲ ਰੱਦ
ਵਾਸ਼ਿੰਗਟਨ, 21 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੈਨੇਡਾ ਵਿਚ ਜੰਮੇ ਗੁਆਂਤਨਾਮੋ ਦੇ ਸਾਬਕਾ ਕੈਦੀ ਉਮਰ ਕਾਦਰ ਦੀ ਅਪੀਲ ਰੱਦ ਕਰ ਦਿਤੀ ਹੈ ਜਿਸ ਤਹਿਤ ਅਫਗਾਨਿਸਤਾਨ ਵਿਚ ਅਮਰੀਕੀ ਫੌਜੀ ਦੇ ਕਤਲ ਸਣੇ ਹੋਰ ਜੰਗੀ ਅਪਰਾਧਾਂ ਨਾਲ ਸਬੰਧਤ ਦੋਸ਼ ਹਟਾਉਣ ਦੀ ਮੰਗ ਕੀਤੀ ਗਈ। ਉਮਰ ਕਾਦਰ ਨੂੰ ਮਈ 2015 ਵਿਚ ਰਿਹਾਅ […]
By : Editor Editor
ਵਾਸ਼ਿੰਗਟਨ, 21 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੈਨੇਡਾ ਵਿਚ ਜੰਮੇ ਗੁਆਂਤਨਾਮੋ ਦੇ ਸਾਬਕਾ ਕੈਦੀ ਉਮਰ ਕਾਦਰ ਦੀ ਅਪੀਲ ਰੱਦ ਕਰ ਦਿਤੀ ਹੈ ਜਿਸ ਤਹਿਤ ਅਫਗਾਨਿਸਤਾਨ ਵਿਚ ਅਮਰੀਕੀ ਫੌਜੀ ਦੇ ਕਤਲ ਸਣੇ ਹੋਰ ਜੰਗੀ ਅਪਰਾਧਾਂ ਨਾਲ ਸਬੰਧਤ ਦੋਸ਼ ਹਟਾਉਣ ਦੀ ਮੰਗ ਕੀਤੀ ਗਈ। ਉਮਰ ਕਾਦਰ ਨੂੰ ਮਈ 2015 ਵਿਚ ਰਿਹਾਅ ਕਰ ਦਿਤਾ ਗਿਆ ਸੀ ਅਤੇ 2019 ਵਿਚ ਇਕ ਕੈਨੇਡੀਅਨ ਨੇ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਉਸ ਦੇ ਜੰਗੀ ਅਪਰਾਧਾਂ ਨਾਲ ਸਬੰਧਤ ਸਜ਼ਾ ਖ਼ਤਮ ਹੋ ਚੁੱਕੀ ਹੈ। ਤਿੰਨ ਜੱਜਾਂ ਦੇ ਪੈਨਲ ਵੱਲੋਂ ਸੁਣਾਇਆ ਫੈਸਲਾ ਸਰਬਸੰਮਤੀ ਨਾਲ ਨਹੀਂ ਆਇਆ।
ਗੁਆਂਤਨਾਮੋ ਦੇ ਸਾਬਕਾ ਕੈਦੀ ਨੇ ਦੋਸ਼ ਹਟਾਉਣ ਦੀ ਕੀਤੀ ਸੀ ਅਪੀਲ
ਜਸਟਿਸ ਬਰੈਟ ਕਵਾਨੌਫ ਅਤੇ ਜਸਟਿਸ ਕੇ. ਬ੍ਰਾਊਨ ਜੈਕਸਨ ਨੇ ਮੁਕੱਦਮੇ ਦੀ ਸੁਣਵਾਈ ਵਿਚ ਹਿੱਸਾ ਨਹੀਂ ਲਿਆ ਕਿਉਂਕਿ ਦੋਵੇਂ ਜਣੇ ਅਪੀਲ ਅਦਾਲਤਾਂ ਦੇ ਜੱਜ ਰਹਿੰਦਿਆਂ ਉਮਰ ਕਾਦਰ ਦੇ ਮੁਕੱਦਮੇ ਦੀ ਸੁਣਵਾਈ ਕਰ ਚੁੱਕੇ ਸਨ। ਉਮਰ ਕਾਦਰ ਨੂੰ ਅੱਠ ਸਾਲ ਦੀ ਸਜ਼ਾ ਸੁਣਾਏ ਜਾਣ ਮਗਰੋਂ ਲੰਮਾ ਸਮਾਂ ਕਿਊਬਾ ਦੀ ਗੁਆਂਤਨਾਮੋ ਬੇਅ ਜੇਲ ਵਿਚ ਰੱਖਿਆ ਗਿਆ ਪਰ ਮਈ 2015 ਵਿਚ ਰਿਹਾਈ ਮਿਲ ਗਈ। ਉਮਰ ਕਾਦਰ ਉਸ ਵੇਲੇ 15 ਸਾਲ ਦਾ ਸੀ ਜਦੋਂ ਅਫਗਾਨਿਸਤਾਨ ਵਿਚ ਅਲਕਾਇਦਾ ਦੇ ਇਕ ਸ਼ੱਕੀ ਅੱਡੇ ’ਤੇ ਕਾਰਵਾਈ ਕਰਦਿਆਂ ਅਮਰੀਕਾ ਫੌਜਾਂ ਨੇ ਉਸ ਨੂੰ ਕਾਬੂ ਕੀਤਾ। ਕਾਰਵਾਈ ਦੌਰਾਨ ਉਮਰ ਕਾਦਰ ਨੇ ਹਥਗੋਲਾ ਸੁੱਟਿਆ ਜਿਸ ਕਰ ਕੇ ਸਾਰਜੈਂਟ ਕ੍ਰਿਸਟੋਫਰ ਸਪੀਅਰ ਦੀ ਮੌਤ ਹੋ ਗਈ। ਅਫਗਾਨਿਸਤਾਨ ਤੋਂ ਕਾਬੂ ਕਰ ਕੇ ਉਮਰ ਕਾਦਰ ਨੂੰ ਗੁਆਂਤਨਾਮੋ ਲਿਜਾਇਆ ਗਿਆ ਅਤੇ ਫੌਜੀ ਕਮਿਸ਼ਨਰ ਵੱਲੋਂ ਜੰਗੀ ਅਪਰਾਧਾਂ ਨਾਲ ਸਬੰਧਤ ਦੋਸ਼ ਲਾਏ ਗਏ।