ਅਮਰੀਕਾ ਦੇ ਜੌਰਜੀਆ ’ਚ ਗੋਲੀਬਾਰੀ
ਮਹਿਲਾ ਸਣੇ 4 ਲੋਕਾਂ ਦੀ ਹੋਈ ਮੌਤਹੈਂਪਟਨ, 16 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਤਾਜ਼ਾ ਘਟਨਾ ਜੌਰਜੀਆ ਸੂਬੇ ’ਚ ਇੱਕ ਹਮਲਾਵਰ 4 ਲੋਕਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਮਗਰੋਂ ਫਰਾਰ ਹੋ ਗਿਆ। ਹਾਲਾਂਕਿ ਉਸ ਨੂੰ ਬਾਅਦ ’ਚ ਪੁਲਿਸ ਨੇ ਕਾਬੂ ਕਰ ਲਿਆ, ਪਰ ਇਸ ਹਮਲੇ ਵਿੱਚ ਇੱਕ […]
By : Editor (BS)
ਮਹਿਲਾ ਸਣੇ 4 ਲੋਕਾਂ ਦੀ ਹੋਈ ਮੌਤ
ਹੈਂਪਟਨ, 16 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਤਾਜ਼ਾ ਘਟਨਾ ਜੌਰਜੀਆ ਸੂਬੇ ’ਚ ਇੱਕ ਹਮਲਾਵਰ 4 ਲੋਕਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਮਗਰੋਂ ਫਰਾਰ ਹੋ ਗਿਆ। ਹਾਲਾਂਕਿ ਉਸ ਨੂੰ ਬਾਅਦ ’ਚ ਪੁਲਿਸ ਨੇ ਕਾਬੂ ਕਰ ਲਿਆ, ਪਰ ਇਸ ਹਮਲੇ ਵਿੱਚ ਇੱਕ ਔਰਤ ਸਣੇ 4 ਲੋਕਾਂ ਦੀ ਮੌਤ ਹੋ ਗਈ।
ਇਹ ਘਟਨਾ ਜੌਰਜੀਆ ਸੂਬੇ ਦੇ ਹੈਂਪਟਨ ਸ਼ਹਿਰ ਵਿੱਚ ਵਾਪਰੀ। ਹੇਨਰੀ ਕਾਊਂਟੀ ਦੇ ਅਧਿਕਾਰੀਆਂ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅਟਲਾਂਟਾ ਤੋਂ ਲਗਭਗ 48 ਕਿਲੋਮੀਟਰ ਦੂਰ ਹੈਂਪਟਨ ਸ਼ਹਿਰ ’ਚ ਗੋਲੀਆਂ ਚੱਲਣ ਸਬੰਧੀ ਸੂਚਨਾ ਮਿਲੀ ਸੀ।