ਅਮਰੀਕਾ ਦੇ ਗੁਰਦਵਾਰੇ ਵਿਚੋਂ ਗੋਲਕ ਹੋਈ ਚੋਰੀ
ਸੈਨ ਐਂਟੋਨੀਓ, 1 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਟੈਕਸਸ ਸੂਬੇ ਵਿਚ ਇਕ ਗੁਰਦਵਾਰਾ ਸਾਹਿਬ ਵਿਚੋਂ ਦਿਨ-ਦਿਹਾੜੇ ਗੋਲਕ ਚੋਰੀ ਹੋਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਸੈਨ ਐਂਟੋਨੀਓ ਸ਼ਹਿਰ ਦੇ ਗੁਰਦਵਾਰਾ ਸਿੱਖ ਧਰਮਸਾਲ ਵਿਖੇ ਵਾਪਰੀ ਵਾਰਦਾਤ ਮਗਰੋਂ ਪ੍ਰਬੰਧਕ ਕਮੇਟੀ ਵੱਲੋਂ ਹੋਰਨਾਂ ਗੁਰਦਵਾਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਸੁਚੇਤ ਰਹਿਣ ਲਈ ਆਖਿਆ ਗਿਆ ਹੈ। ਗੁਰਦਵਾਰਾ ਸਿੱਖ ਧਰਮਸਾਲ […]
By : Editor (BS)
ਸੈਨ ਐਂਟੋਨੀਓ, 1 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਟੈਕਸਸ ਸੂਬੇ ਵਿਚ ਇਕ ਗੁਰਦਵਾਰਾ ਸਾਹਿਬ ਵਿਚੋਂ ਦਿਨ-ਦਿਹਾੜੇ ਗੋਲਕ ਚੋਰੀ ਹੋਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਸੈਨ ਐਂਟੋਨੀਓ ਸ਼ਹਿਰ ਦੇ ਗੁਰਦਵਾਰਾ ਸਿੱਖ ਧਰਮਸਾਲ ਵਿਖੇ ਵਾਪਰੀ ਵਾਰਦਾਤ ਮਗਰੋਂ ਪ੍ਰਬੰਧਕ ਕਮੇਟੀ ਵੱਲੋਂ ਹੋਰਨਾਂ ਗੁਰਦਵਾਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਸੁਚੇਤ ਰਹਿਣ ਲਈ ਆਖਿਆ ਗਿਆ ਹੈ। ਗੁਰਦਵਾਰਾ ਸਿੱਖ ਧਰਮਸਾਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪਾਲ ਸਿੰਘ ਨੇ ਦੱਸਿਆ ਕਿ ਗੋਲਕ ਵਿਚ ਤਕਰੀਬਨ ਪੰਜ ਹਜ਼ਾਰ ਡਾਲਰ ਸਨ ਅਤੇ ਚੋਰ ਗੋਲਕ ਤੋੜ ਕੇ ਸਾਰੀ ਰਕਮ ਇਕ ਥੈਲੇ ਵਿਚ ਪਾ ਕੇ ਲੈ ਗਿਆ। ਵਾਰਦਾਤ ਦੀ ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਚੋਰ ਦਰਬਾਰ ਹਾਲ ਵਿਚ ਦਾਖਲ ਹੁੰਦਾ ਹੈ ਅਤੇ ਸ੍ਰੀ ਗ੍ਰੰਥ ਸਾਹਿਬ ਦੇ ਅੱਗੇ ਪਈ ਗੋਲਕ ਘੜੀਸ ਕੇ ਬਾਹਰ ਵੱਲ ਲੈ ਜਾਂਦਾ ਹੈ। ਦਰਬਾਰ ਹਾਲ ਦੇ ਮੁੱਖ ਦਰਵਾਜ਼ੇ ਨੇੜੇ ਜਾ ਕੇ ਉਹ ਗੋਲਕ ਦਾ ਜਿੰਦਾ ਤੋੜਦਾ ਹੈ ਅਤੇ ਸਾਰੀ ਰਕਮ ਇਕ ਥੈਲੇ ਵਿਚ ਭਰਨੀ ਸ਼ੁਰੂ ਕਰ ਦਿੰਦਾ ਹੈ। ਚੋਰ ਨੇ ਕਾਲੀ ਸ਼ਰਟ ਅਤੇ ਜੀਨਜ਼ ਪਹਿਨੀ ਹੋਈ ਸੀ ਅਤੇ ਇਕ ਸਿਲਵਰ ਕਲਰ ਕਾਰ ਵਿਚ ਫਰਾਰ ਹੋਇਆ। ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।