Begin typing your search above and press return to search.

ਅਮਰੀਕਾ ਦੇ ਕਈ ਰਾਜਾਂ ਵਿਚ ਮੁੜ ਬਰਫਬਾਰੀ

ਟੋਰਾਂਟੋ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਲਗਾਤਾਰ ਤੀਜੇ ਦਿਨ ਧੁੰਦ ਕਾਰਨ ਸੜਕੀ ਆਵਾਜਾਈ ਪ੍ਰਭਾਵਤ ਰਹੀ ਅਤੇ ਮੰਗਲਵਾਰ ਬਾਅਦ ਦੁਪਹਿਰ ਕਈ ਇਲਾਕਿਆਂ ਵਿਚ ਮੌਸਮ ਸਾਫ ਹੁੰਦਾ ਮਹਿਸੂਸ ਹੋਇਆ। ਦੂਜੇ ਪਾਸੇ ਅਮਰੀਕਾ ਦੇ ਕਈ ਰਾਜਾਂ ਵਿਚ ਮੁੜ ਬਰਫ਼ਬਾਰੀ ਹੋਣ ਦੀ ਰਿਪੋਰਟ ਹੈ ਜਿਥੇ ਸੋਮਵਾਰ ਅਤੇ ਮੰਗਲਵਾਰ ਨੂੰ ਬਰਫੀਲੇ ਤੂਫਾਨ ਨੇ ਦਸਤਕ ਦਿਤੀ। ਅਮਰੀਕਾ ਦੀ ਨੈਸ਼ਨਲ […]

ਅਮਰੀਕਾ ਦੇ ਕਈ ਰਾਜਾਂ ਵਿਚ ਮੁੜ ਬਰਫਬਾਰੀ
X

Editor EditorBy : Editor Editor

  |  27 Dec 2023 12:01 PM IST

  • whatsapp
  • Telegram
ਟੋਰਾਂਟੋ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਲਗਾਤਾਰ ਤੀਜੇ ਦਿਨ ਧੁੰਦ ਕਾਰਨ ਸੜਕੀ ਆਵਾਜਾਈ ਪ੍ਰਭਾਵਤ ਰਹੀ ਅਤੇ ਮੰਗਲਵਾਰ ਬਾਅਦ ਦੁਪਹਿਰ ਕਈ ਇਲਾਕਿਆਂ ਵਿਚ ਮੌਸਮ ਸਾਫ ਹੁੰਦਾ ਮਹਿਸੂਸ ਹੋਇਆ। ਦੂਜੇ ਪਾਸੇ ਅਮਰੀਕਾ ਦੇ ਕਈ ਰਾਜਾਂ ਵਿਚ ਮੁੜ ਬਰਫ਼ਬਾਰੀ ਹੋਣ ਦੀ ਰਿਪੋਰਟ ਹੈ ਜਿਥੇ ਸੋਮਵਾਰ ਅਤੇ ਮੰਗਲਵਾਰ ਨੂੰ ਬਰਫੀਲੇ ਤੂਫਾਨ ਨੇ ਦਸਤਕ ਦਿਤੀ। ਅਮਰੀਕਾ ਦੀ ਨੈਸ਼ਨਲ ਵੈਦਰ ਸਰਵਿਸ ਮੁਤਾਬਕ ਸਾਊਥ ਡੈਕੋਟਾ, ਨੇਬਰਾਸਕਾ ਅਤੇ ਨਾਲ ਲਗਦੇ ਰਾਜਾਂ ਵਿਚ ਨਵੇਂ ਸਿਰੇ ਤੋਂ ਚਾਰ ਤੋਂ ਛੇ ਇੰਚ ਤੱਕ ਬਰਫਬਾਰੀ ਹੋਣ ਦੀ ਰਿਪੋਰਟ ਹੈ।

ਉਨਟਾਰੀਓ ਵਿਚ ਤੀਜੇ ਦਿਨ ਵੀ ਧੁੰਦ ਤੋਂ ਨਾ ਮਿਲੀ ਰਾਹਤ

ਸੜਕਾਂ ’ਤੇ ਆਵਾਜਾਈ ਮੁਸ਼ਕਲ ਹੋ ਗਈ ਹੈ ਅਤੇ ਕਈ ਥਾਵਾਂ ’ਤੇ ਹੁਣ ਤੱਕ ਬਿਜਲੀ ਸਪਲਾਈ ਬਹਾਲ ਨਹੀਂ ਕੀਤੀ ਜਾ ਸਕੀ। ਨੇਬਰਾਸਕਾ ਦੇ ਪੱਛਮੀ ਇਲਾਕਿਆਂ ਵਿਚ ਮੁੜ ਬਰਫਬਾਰੀ ਹੋ ਰਹੀ ਹੈਜਦਕਿ ਵਯੋਮਿੰਗ ਦੇ ਪੂਰਬੀ ਇਲਾਕਿਆਂ ਵਿਚ ਚਿੱਟੀ ਚਾਦਰ ਵਿਛੀ ਨਜ਼ਰ ਆਈ। ਕੋਲੋਰੈਡਾ ਦੇ ਉਤਰ ਪੂਰਬੀ ਇਲਾਕਿਆਂ ਵਿਚ ਬਰਫਬਾਰੀ ਹੋਣ ਦੀ ਰਿਪੋਰਟ ਹੈ। ਸੜਕਾਂ ’ਤੇ ਤਿਲਕਣ ਵਾਲੇ ਹਾਲਾਤ ਹੋਣ ਕਾਰਨ ਕਈ ਥਾਵਾਂ ’ਤੇ ਹਾਦਸੇ ਹੋਣ ਹੋਣ ਦੀ ਰਿਪੋਰਟ ਹੈ। ਬਰਫਬਾਰੀ ਦੇ ਮੱਦੇਨਜ਼ਰ ਬੁੱਧਵਾਰ ਨੂੰ ਕਈ ਸੜਕਾਂ ਬੰਦ ਰਹਿਣ ਅਤੇ ਡਰਾਈਵਰਾਂ ਨੂੰ ਸੜਕਾਂ ’ਤੇ ਜਾਣ ਤੋਂ ਬਚਣ ਦਾ ਸੁਝਾਅ ਦਿਤਾ ਗਿਆ ਹੈ।
Next Story
ਤਾਜ਼ਾ ਖਬਰਾਂ
Share it