ਅਮਰੀਕਾ ਤੋਂ ਕੈਨੇਡਾ ਭੇਜੀਆਂ 274 ਪਸਤੌਲਾਂ ਤੇ ਰਾਈਫਲਾਂ ਜ਼ਬਤ
ਟੋਰਾਂਟੋ, 23 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਅਮਰੀਕਾ ਦੀ ਮਦਦ ਨਾਲ ਨਾਜਾਇਜ਼ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਹੈਂਡਗੰਨਜ਼ ਅਤੇ ਅਸਾਲਟ ਰਾਈਫਲਾਂ ਦੇ ਰੂਪ ਵਿਚ ਕੁਲ 274 ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਵਰਤੋਂ ਕੈਨੇਡੀਅਨ ਅਪਰਾਧੀਆਂ ਵੱਲੋਂ ਕੀਤੀ ਜਾਣੀ ਸੀ। ਅਮਰੀਕਾ ਦੇ ਜਾਂਚਕਰਤਾਵਾਂ ਮੁਤਾਬਕ ਅਪਰਾਧੀਆਂ ਦਾ ਨੈਟਵਰਕ […]
By : Editor Editor
ਟੋਰਾਂਟੋ, 23 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਅਮਰੀਕਾ ਦੀ ਮਦਦ ਨਾਲ ਨਾਜਾਇਜ਼ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਹੈਂਡਗੰਨਜ਼ ਅਤੇ ਅਸਾਲਟ ਰਾਈਫਲਾਂ ਦੇ ਰੂਪ ਵਿਚ ਕੁਲ 274 ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਵਰਤੋਂ ਕੈਨੇਡੀਅਨ ਅਪਰਾਧੀਆਂ ਵੱਲੋਂ ਕੀਤੀ ਜਾਣੀ ਸੀ। ਅਮਰੀਕਾ ਦੇ ਜਾਂਚਕਰਤਾਵਾਂ ਮੁਤਾਬਕ ਅਪਰਾਧੀਆਂ ਦਾ ਨੈਟਵਰਕ ਫਲੋਰੀਡਾ ਤੋਂ ਉਨਟਾਰੀਓ ਤੱਕ ਹਥਿਆਰਾਂ ਦੀ ਤਸਕਰੀ ਦਾ ਲਾਂਘਾ ਤਿਆਰ ਕਰਨਾ ਚਾਹੁੰਦਾ ਸੀ ਪਰ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਸਾਜ਼ਿਸ਼ ਦਾ ਪਰਦਾ ਫ਼ਾਸ਼ ਕਰ ਦਿਤਾ ਗਿਆ।
ਉਨਟਾਰੀਓ ਦੇ ਇਤਿਹਾਸ ਵਿਚ ਹਥਿਆਰਾਂ ਦਾ ਸਭ ਤੋਂ ਵੱਡਾ ਜ਼ਖੀਰਾ
ਓਰੀਲੀਆ ਵਿਖੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਮੁੱਖ ਦਫ਼ਤਰ ਵਿਚ ਪ੍ਰੈਸ ਕਾਨਫਰੰਸ ਦੌਰਾਨ ਅਮਰੀਕਾ ਦੇ ਜਾਂਚ ਅਫਸਰ ਮੈਥਿਊ ਸਕਾਰਪੀਨੋ ਨੇ ਦੱਸਿਆ ਕਿ ਹਥਿਆਰ ਤਸਕਰੀ ਦੇ ਲਾਂਘੇ ਵਾਸਤੇ ਬਫਲੋ ਅਤੇ ਨਿਆਗਰਾ ਰੀਜਨ ਦੇ ਕੌਮਾਂਤਰੀ ਐਂਟਰੀ ਪੋਰਟਸ ਵਰਤੇ ਜਾਣੇ ਸਨ। ਪ੍ਰੌਜੈਕਟ ਸੈਕਸਮ ਤਹਿਤ ਪਰਦੇ ਹੇਠ ਕੰਮ ਕਰ ਰਹੇ ਅਫ਼ਸਰਾਂ ਨੇ ਜਾਲ ਵਿਛਾ ਦਿਤਾ ਅਤੇ ਕੈਨੇਡਾ ਲਿਆਂਦੀਆਂ ਜਾ ਰਹੀਆਂ 168 ਪਸਤੌਲਾਂ ਤੇ ਰਾਈਫਲਾਂ ਅਮਰੀਕਾ ਵਿਚ ਜ਼ਬਤ ਕੀਤੀਆਂ ਗਈਆਂ ਜਦਕਿ 106 ਹਥਿਆਰ ਉਨਟਾਰੀਓ ਵਿਚ ਜ਼ਬਤ ਕੀਤੇ ਗਏ।
25 ਲੱਖ ਡਾਲਰ ਦੇ ਹਥਿਆਰਾਂ ਨਾਲ ਨਸ਼ੀਲੇ ਪਦਾਰਥ ਵੀ ਬਰਾਮਦ
ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਡਿਟੈਕਟਿਵ ਇੰਸਪੈਕਟ ਲੀ ਫੁਲਫਰਡ ਨੇ ਦੱਸਿਆ ਕਿ ਤਕਰੀਬਨ ਪੰਜ ਕ੍ਰਿਮੀਨਲ ਨੈਟਵਰਕਸ ਦੀ ਸ਼ਨਾਖਤ ਕੀਤੀ ਗਈ ਜੋ ਗਰੇਟਰ ਟੋਰਾਂਟੋ ਏਰੀਆ ਤੱਕ ਹਥਿਆਰ ਪਹੁੰਚਾਉਣੇ ਚਾਹੁੰਦੇ ਸਨ। ਪੂਰੀ ਤਿਆਰੀ ਮਗਰੋਂ ਗਰੇਟਰ ਟੋਰਾਂਟੋ ਏਰੀਆ ਅਤੇ ਨਿਆਗਰਾ ਰੀਜਨ ਵਿਚ 17 ਟਿਕਾਣਿਆਂ ’ਤੇ ਛਾਪੇ ਮਾਰਦਿਆਂ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ।