ਅਮਰੀਕਾ ਤੋਂ ਆਸਟ੍ਰੇਲੀਆ ਤੱਕ ਰਾਮ ਮੰਦਰ ਦੇ ਇਤਿਹਾਸਕ ਸਮਾਗਮ ਦੀਆਂ ਗੂੰਜਾਂ
ਨਿਊ ਯਾਰਕ, 22 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਯੋਧਿਆ ਵਿਖੇ ਨਵੇਂ ਬਣੇ ਰਾਮ ਮੰਦਰ ਵਿਚ ਰਾਮ ਲੱਲਾ ਦੀ ਮੂਰਤੀ ਸੁਸ਼ੋਭਿਤ ਕਰਨ ਮੌਕੇ ਅਮਰੀਕਾ ਤੋਂ ਆਸਟ੍ਰੇਲੀਆ ਤੱਕ ਸਮਾਗਮਾਂ ਦੀ ਗੂੰਜ ਸੁਣੀ ਗਈ। ਨਿਊ ਯਾਰਕ ਦੇ ਟਾਈਮਜ਼ ਸਕੁਏਅਰ ਵਿਖੇ ਹਿੰਦੂ ਭਾਈਚਾਰੇ ਦੇ ਲੋਕ ਇਕੱਤਰ ਹੋਏ ਜਦਕਿ ਅਮਰੀਕਾ ਦੇ ਵੱਖ ਵੱਖ ਰਾਜਾਂ ਵਿਚ ਕਾਰ ਰੈਲੀਆਂ ਵੀ ਕੱਢੀਆਂ ਗਈਆਂ। ਕੈਨੇਡਾ […]
By : Editor Editor
ਨਿਊ ਯਾਰਕ, 22 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਯੋਧਿਆ ਵਿਖੇ ਨਵੇਂ ਬਣੇ ਰਾਮ ਮੰਦਰ ਵਿਚ ਰਾਮ ਲੱਲਾ ਦੀ ਮੂਰਤੀ ਸੁਸ਼ੋਭਿਤ ਕਰਨ ਮੌਕੇ ਅਮਰੀਕਾ ਤੋਂ ਆਸਟ੍ਰੇਲੀਆ ਤੱਕ ਸਮਾਗਮਾਂ ਦੀ ਗੂੰਜ ਸੁਣੀ ਗਈ। ਨਿਊ ਯਾਰਕ ਦੇ ਟਾਈਮਜ਼ ਸਕੁਏਅਰ ਵਿਖੇ ਹਿੰਦੂ ਭਾਈਚਾਰੇ ਦੇ ਲੋਕ ਇਕੱਤਰ ਹੋਏ ਜਦਕਿ ਅਮਰੀਕਾ ਦੇ ਵੱਖ ਵੱਖ ਰਾਜਾਂ ਵਿਚ ਕਾਰ ਰੈਲੀਆਂ ਵੀ ਕੱਢੀਆਂ ਗਈਆਂ। ਕੈਨੇਡਾ ਦੀ ਰਾਜਧਾਨੀ ਔਟਵਾ ਦੇ ਹਿੰਦੂ ਮੰਦਰ ਵਿਚ ਇਕੱਤਰ ਹੋਏ ਸ਼ਰਧਾਲੂ ਇਤਿਹਾਸਕ ਪਲਾਂ ਦੇ ਗਵਾਹ ਬਣੇ ਅਤੇ ਨਿਊਜ਼ੀਲੈਂਡ ਦੇ ਮੰਤਰੀ ਡੇਵਿਡ ਸੀਮੋਰ ਵਧਾਈਆਂ ਦਿੰਦੇ ਨਜ਼ਰ ਆਏ।
ਅਮਰੀਕਾ ਦੇ ਕਈ ਰਾਜਾਂ ਵਿਚ ਕੱਢੀਆਂ ਕਾਰ ਰੈਲੀਆਂ
ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਰਾਮ ਭਗਤਾਂ ਨੇ ਰੈਲੀ ਕੱਢੀ ਜੋ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚੋਂ ਹੁੰਦੀ ਹੋਈ ਆਇਫਿਲ ਟਾਵਰ ਪੁੱਜੀ। ਇਸੇ ਦੌਰਾਨ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਨਾਲ ਹਿੰਦੂਆਂ ਦਾ ਸਦੀਆਂ ਪੁਰਾਣਾ ਸੁਪਨਾ ਪੂਰਾ ਹੋ ਗਿਆ ਹੈ। ਲਿਬਰਲ ਐਮ.ਪੀ. ਚੰਦਰਾ ਆਰਿਆ ਨੇ ਟਵੀਟ ਕਰਦਿਆਂ ਕਿਹਾ ਕਿ ਔਟਵਾ ਦੇ ਹਿੰਦੂ ਮੰਦਰ ਵਿਚ ਸੈਂਕੜੇ ਸ਼ਰਧਾਲੂ ਇਕੱਤਰ ਹੋਏ ਅਤੇ ਪ੍ਰਾਣ ਪ੍ਰਤਿਸ਼ਠਾ ਦੀ ਇਤਿਹਾਸਕ ਰਸਮ ਦਾ ਹਿੱਸਾ ਬਣੇ। ਅਮਰੀਕਾ ਦੇ ਮਿਨੇਸੋਟਾ ਸੂਬੇ ਵਿਚ ਫਰੀਜ਼ਿੰਗ ਟੈਂਪਰੇਚਰ ਦੀ ਪ੍ਰਵਾਹ ਨਾ ਕਰਦਿਆਂ ਹਿੰਦੂ ਭਾਈਚਾਰੇ ਵੱਲੋਂ 10 ਕਿਲੋਮੀਟਰ ਲੰਮੀ ਕਾਰ ਰੈਲੀ ਕੱਢੀ ਗਈ। ਹੈਮਲ ਲੀਜਨ ਪਾਰਕ ਵਿਖੇ ਪੂਜਾ ਪਾਠ ਮਗਰੋਂ ਕਾਰ ਰੈਲੀ ਆਰੰਭ ਹੋਈ ਅਤੇ ਜੋ ਮੇਪਲ ਗਰੋਵ ਦੇ ਹਿੰਦੂ ਮੰਦਰ ਵਿਖੇ ਸੰਪੰਨ ਹੋਈ।
ਕੈਨੇਡਾ ਦੀ ਰਾਜਧਾਨੀ ਵਿਚ ਇਕੱਤਰ ਹੋਏ ਸੈਂਕੜੇ ਸ਼ਰਧਾਲੂ
ਅਮਰੀਕਾ ਦੇ ਇਨ੍ਹਾਂ ਦੋਹਾਂ ਸ਼ਹਿਰਾਂ ਵਿਚ 40 ਹਜ਼ਾਰ ਤੋਂ ਵੱਧ ਹਿੰਦੂ ਵਸਦੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਦਿਗਵਿਜੇ ਸ਼ੰਕਰ ਨੇ ਕਿਹਾ ਕਿ ਰੈਲੀ ਵਿਚ ਸਾਰੇ ਭੈਣ ਭਰਾਵਾਂ ਦੇ ਸ਼ਾਮਲ ’ਤੇ ਬੇਹੱਦ ਖੁਸ਼ੀ ਹੋ ਰਹੀ ਹੈ। ਇਸੇ ਦੌਰਾਨ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਆਪਣੇ ਘਰ ਵਿਚ ਮੂਰਤੀ ਸਥਾਪਨਾ ਦੀਆਂ ਰਸਮਾਂ ਨਿਭਾਈਆਂ ਅਤੇ ਮੁਲਕ ਦੇ ਸਾਰੇ ਮੰਦਰਾਂ ਵਿਚ ਦੀਪਮਾਲਾ ਕੀਤੀ ਗਈ। ਬਰਤਾਨੀਆ ਵਿਚ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਕਾਰ ਰੈਲੀ ਕੱਢੀ ਜਿਸ ਨੇ ਵੈਸਟ ਲੰਡਨ ਤੋਂ ਈਸਟ ਲੰਡਨ ਤੱਕ ਸਫਰ ਤੈਅ ਕੀਤਾ।