Begin typing your search above and press return to search.

ਅਮਰੀਕਾ ਤੋਂ 13 ਮਿਲੀਅਨ ਡਾਲਰ ਦਾ ਨਸ਼ਾ ਲਿਆ ਰਹੇ ਪਤੀ-ਪਤਨੀ ਕਾਬੂ

ਟੋਰਾਂਟੋ, 16 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਤੋਂ 13 ਮਿਲੀਅਨ ਡਾਲਰ ਮੁੱਲ ਦਾ ਨਸ਼ਾ ਲਿਆ ਰਹੇ ਟੋਰਾਂਟੋ ਦੇ ਪਤੀ-ਪਤਨੀ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰ.ਸੀ.ਐਮ.ਪੀ. ਵੱਲੋਂ ਕਾਬੂ ਕੀਤਾ ਗਿਆ ਹੈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਵਿੰਡਸਰ ਦੇ ਅੰਬੈਸਡਰ ਬ੍ਰਿਜ ਰਾਹੀਂ ਕੈਨੇਡਾ ਵਿਚ ਦਾਖਲ ਹੋ ਰਹੇ ਟਰੱਕ ਵਿਚ ਇਹ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਪੁਲਿਸ ਮੁਤਾਬਕ […]

ਅਮਰੀਕਾ ਤੋਂ 13 ਮਿਲੀਅਨ ਡਾਲਰ ਦਾ ਨਸ਼ਾ ਲਿਆ ਰਹੇ ਪਤੀ-ਪਤਨੀ ਕਾਬੂ
X

Editor EditorBy : Editor Editor

  |  16 Nov 2023 12:27 PM IST

  • whatsapp
  • Telegram

ਟੋਰਾਂਟੋ, 16 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਤੋਂ 13 ਮਿਲੀਅਨ ਡਾਲਰ ਮੁੱਲ ਦਾ ਨਸ਼ਾ ਲਿਆ ਰਹੇ ਟੋਰਾਂਟੋ ਦੇ ਪਤੀ-ਪਤਨੀ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰ.ਸੀ.ਐਮ.ਪੀ. ਵੱਲੋਂ ਕਾਬੂ ਕੀਤਾ ਗਿਆ ਹੈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਵਿੰਡਸਰ ਦੇ ਅੰਬੈਸਡਰ ਬ੍ਰਿਜ ਰਾਹੀਂ ਕੈਨੇਡਾ ਵਿਚ ਦਾਖਲ ਹੋ ਰਹੇ ਟਰੱਕ ਵਿਚ ਇਹ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਪੁਲਿਸ ਮੁਤਾਬਕ ਟਰੱਕ ਵਿਚ ਲੱਦੇ ਸਮਾਨ ’ਤੇ ਪਹਿਲੀ ਨਜ਼ਰੇ ਕੋਈ ਸ਼ੱਕ ਨਾ ਹੋਇਆ ਪਰ ਜਿਉਂ ਜਿਉਂ ਪੜਤਾਲ ਅੱਗੇ ਵਧੀ ਤਾਂ ਮੈਥਮਫੈਟਾਮਿਨ ਦੀ ਮੌਜੂਦਗੀ ਹੋਣ ਦੇ ਸੰਕੇਤ ਮਿਲੇ।

ਟੋਰਾਂਟੋ ਨਾਲ ਸਬੰਧਤ ਜੋੜੇ ਦੇ ਟਰੱਕ ਵਿਚੋਂ ਮਿਲੇ ਨਸ਼ੀਲੇ ਪਦਾਰਥ

ਨਸ਼ੀਲੇ ਪਦਾਰਥ ਨੂੰ ਟਰੱਕ ਵਿਚ ਲੱਦੇ ਸਮਾਨ ਦਾ ਇੰਨ ਬਿੰਨ ਰੂਪ ਦੇ ਕੇ ਰੱਖਿਆ ਗਿਆ ਸੀ। ਮਾਮਲੇ ਦੀ ਪੜਤਾਲ ਅੱਗੇ ਵਧੀ ਤਾਂ ਟਰੱਕ ਡਰਾਈਵਰ ਨੇ ਭੇਤ ਖੋਲ੍ਹਣੇ ਸ਼ੁਰੂ ਕਰ ਦਿਤੇ। ਪੁਲਿਸ ਨੇ 120 ਕਿਲੋ ਕੋਕੀਨ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ। ਇਕ ਮਗਰੋਂ ਇਕ ਕੜੀਆਂ ਜੁੜੀਆਂ ਤਾਂ 100 ਕਿਲੋ ਮੈਥਮਫੈਟਾਮਿਨ ਬਰਾਮਦ ਕਰਨ ਵਿਚ ਵੀ ਸਫਲਤਾ ਮਿਲੀ ਜਦਕਿ ਦੋ ਕਿਲੋ ਐਮ.ਡੀ.ਐਮ.ਏ. ਅਤੇ ਕਈ ਕਿਲੋ ਭੰਗ ਵੀ ਬਰਾਮਦ ਹੋਈ।

Next Story
ਤਾਜ਼ਾ ਖਬਰਾਂ
Share it