Begin typing your search above and press return to search.

ਅਮਰੀਕਾ ਤੇ ਇਜ਼ਰਾਈਲ ਵਿਚ ਵਧੀ ਤਲਖ਼ੀ, ਬਾਈਡਨ ਨੇ ਹਥਿਆਰਾਂ ਦੀ ਸਪਲਾਈ ਰੋਕੀ

ਵਾਸ਼ਿੰਗਟਨ, 8 ਮਈ, ਨਿਰਮਲ : ਗਾਜ਼ਾ ਦੇ ਰਫਾਹ ਸ਼ਹਿਰ ’ਤੇ ਹਮਲੇ ਕਾਰਨ ਇਜ਼ਰਾਈਲ ਅਤੇ ਅਮਰੀਕਾ ਦੇ ਸਬੰਧਾਂ ’ਚ ਤਲਖੀ ਆ ਗਈ ਹੈ। ਇਹ ਤਣਾਅ ਇੰਨਾ ਵੱਧ ਗਿਆ ਹੈ ਕਿ ਅਮਰੀਕਾ ਨੇ ਇਜ਼ਰਾਈਲ ਨੂੰ ਭੇਜੇ ਜਾ ਰਹੇ ਹਥਿਆਰਾਂ ਦੀ ਖੇਪ ਨੂੰ ਰੋਕ ਦਿੱਤਾ ਹੈ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਦੀ ਜੋਅ ਬਾਈਡਨ […]

ਅਮਰੀਕਾ ਤੇ ਇਜ਼ਰਾਈਲ ਵਿਚ ਵਧੀ ਤਲਖ਼ੀ, ਬਾਈਡਨ ਨੇ ਹਥਿਆਰਾਂ ਦੀ ਸਪਲਾਈ ਰੋਕੀ

Editor EditorBy : Editor Editor

  |  8 May 2024 3:19 AM GMT

  • whatsapp
  • Telegram
  • koo


ਵਾਸ਼ਿੰਗਟਨ, 8 ਮਈ, ਨਿਰਮਲ : ਗਾਜ਼ਾ ਦੇ ਰਫਾਹ ਸ਼ਹਿਰ ’ਤੇ ਹਮਲੇ ਕਾਰਨ ਇਜ਼ਰਾਈਲ ਅਤੇ ਅਮਰੀਕਾ ਦੇ ਸਬੰਧਾਂ ’ਚ ਤਲਖੀ ਆ ਗਈ ਹੈ। ਇਹ ਤਣਾਅ ਇੰਨਾ ਵੱਧ ਗਿਆ ਹੈ ਕਿ ਅਮਰੀਕਾ ਨੇ ਇਜ਼ਰਾਈਲ ਨੂੰ ਭੇਜੇ ਜਾ ਰਹੇ ਹਥਿਆਰਾਂ ਦੀ ਖੇਪ ਨੂੰ ਰੋਕ ਦਿੱਤਾ ਹੈ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਦੀ ਜੋਅ ਬਾਈਡਨ ਸਰਕਾਰ ਰਫਾਹ ’ਤੇ ਇਜ਼ਰਾਈਲ ਦੇ ਹਮਲੇ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਇਜ਼ਰਾਈਲ ਨੇ ਰਫਾਹ ’ਤੇ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅਮਰੀਕੀ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਇਜ਼ਰਾਈਲ ਨੂੰ ਭੇਜੇ ਗਏ ਹਥਿਆਰਾਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਦੀ ਵਰਤੋਂ ਰਫਾਹ ’ਚ ਕੀਤੀ ਜਾ ਸਕਦੀ ਹੈ। ਇਸ ਸਮੀਖਿਆ ਦੇ ਹਿੱਸੇ ਵਜੋਂ, ਅਸੀਂ ਪਿਛਲੇ ਹਫ਼ਤੇ ਇਜ਼ਰਾਈਲ ਨੂੰ ਭੇਜੇ ਗਏ 1800-2000 ਐਨਬੀ ਬੰਬਾਂ ਸਮੇਤ ਕਈ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਵ੍ਹਾਈਟ ਹਾਊਸ ਅਤੇ ਪੈਂਟਾਗਨ ਨੇ ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਰੋਕਣ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗਾਲਾਂਟ ਨੇ ਕਿਹਾ ਕਿ ਜੇਕਰ ਹਮਾਸ ਸਮਝੌਤੇ ਤਹਿਤ ਸਾਡੇ ਬੰਧਕਾਂ ਨੂੰ ਰਿਹਾਅ ਨਹੀਂ ਕਰਦਾ ਹੈ ਤਾਂ ਅਸੀਂ ਰਫਾਹ ’ਤੇ ਹੋਰ ਭਿਆਨਕ ਹਮਲੇ ਕਰਾਂਗੇ। ਇਜ਼ਰਾਈਲ ਨੇ ਹਮਾਸ ਨਾਲ ਜੰਗਬੰਦੀ ਸਮਝੌਤੇ ਨੂੰ ਵੀ ਰੱਦ ਕਰ ਦਿੱਤਾ ਹੈ। ਇਜ਼ਰਾਈਲ ਨੇ ਸੋਮਵਾਰ ਰਾਤ ਨੂੰ ਰਫਾਹ ’ਤੇ ਹਮਲਾ ਸ਼ੁਰੂ ਕਰ ਦਿੱਤਾ ਸੀ।

ਜਦੋਂ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ’ਤੇ ਹਮਲਾ ਕੀਤਾ ਸੀ ਤਾਂ ਅਮਰੀਕਾ ਨੇ ਇਜ਼ਰਾਈਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਹਾਲਾਂਕਿ ਰਫਾਹ ’ਤੇ ਇਜ਼ਰਾਈਲ ਦੇ ਹਮਲੇ ਦਾ ਅਮਰੀਕਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅਮਰੀਕਾ ਨੂੰ ਡਰ ਹੈ ਕਿ ਰਫਾਹ ’ਤੇ ਇਜ਼ਰਾਇਲੀ ਹਮਲੇ ਨਾਲ ਵੱਡੀ ਗਿਣਤੀ ’ਚ ਨਾਗਰਿਕਾਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਇਜ਼ਰਾਈਲ-ਹਮਾਸ ਦੀ ਲੜਾਈ ਪੂਰੇ ਅਰਬ ਖੇਤਰ ’ਚ ਫੈਲ ਸਕਦੀ ਹੈ। ਗਾਜ਼ਾ ’ਤੇ ਇਜ਼ਰਾਈਲ ਦੇ ਹਮਲੇ ’ਚ ਹੁਣ ਤੱਕ 34 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਕਾਰਨ ਗਾਜ਼ਾ ’ਚ ਕਰੀਬ 23 ਲੱਖ ਲੋਕ ਭੁੱਖਮਰੀ ਦੀ ਕਗਾਰ ’ਤੇ ਹਨ। ਗਾਜ਼ਾ ਤੋਂ ਇਜ਼ਰਾਇਲੀ ਹਮਲੇ ਤੋਂ ਬਚ ਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਰਫਾਹ ਵਿੱਚ ਸ਼ਰਨ ਲਈ ਹੈ। ਅਜਿਹੇ ’ਚ ਰਫਾਹ ’ਤੇ ਇਜ਼ਰਾਈਲ ਦੇ ਹਮਲੇ ਕਾਰਨ ਵੱਡੀ ਗਿਣਤੀ ’ਚ ਨਾਗਰਿਕਾਂ ਦੇ ਮਾਰੇ ਜਾਣ ਦਾ ਡਰ ਹੈ।

ਇਹ ਵੀ ਪੜ੍ਹੋ

ਡੀਪਫੇਕ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਇਸੇ ਤਰ੍ਹਾਂ ਹੁਣ ਆਲੀਆ ਭੱਟ ਦਾ ਨਵਾਂ ਡੀਪਫੇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਏਆਈ ਦੀ ਵਰਤੋਂ ਕਰਦੇ ਹੋਏ ਆਲੀਆ ਦੇ ਚਿਹਰੇ ਨੂੰ ਅਦਾਕਾਰਾ ਵਾਮਿਕਾ ਗੱਬੀ ਦੇ ਵੀਡੀਓ ਤੇ ਫਿੱਟ ਕੀਤਾ ਗਿਆ ਹੈ।

ਵਾਮਿਕਾ ਨੇ ਇਹ ਵੀਡੀਓ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸ਼ੇਅਰ ਕੀਤੀ ਸੀ। ਇਸ ਵੀਡੀਓ ਵਿਚ ਉਹ ਲਾਲ ਰੰਗ ਦੀ ਸਾੜੀ ਪਾਈ ਨਜ਼ਰ ਆ ਰਹੀ ਹੈ। ਅਸਲ ਵਿਚ ਇਸ ਲੁੱਕ ’ਚ ਉਹ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਹੀਰਾਮੰਡੀ’ ਦੀ ਸਕ੍ਰੀਨਿੰਗ ਤੇ ਪਹੁੰਚੀ ਸੀ।

ਕਿਸੇ ਨੇ ਇਸ ਵੀਡੀਓ ਨਾਲ ਛੇੜਛਾੜ ਕਰਕੇ ਇਸ ਵਿੱਚ ਆਲੀਆ ਦਾ ਚਿਹਰਾ ਪਾ ਕੇ ਵਾਇਰਲ ਕਰ ਦਿੱਤਾ ਹੈ। ਹੁਣ ਆਲੀਆ ਦਾ ਫਰਜ਼ੀ ਵੀਡੀਓ ਸਾਹਮਣੇ ਆਉਣ ਨਾਲ ਏਆਈ ਤਕਨੀਕ ਦੀ ਇੱਕ ਵਾਰ ਫਿਰ ਆਲੋਚਨਾ ਹੋ ਰਹੀ ਹੈ।

ਇਸ ਤੋਂ ਪਹਿਲਾਂ ਵੀ ਆਲੀਆ ਭੱਟ ਦਾ ਇੱਕ ਡੀਪ ਫੇਕ ਵੀਡੀਓ ਸਾਹਮਣੇ ਆ ਚੁੱਕਾ ਹੈ। ਉਸ ਡੀਪਫੇਕ ਵੀਡੀਓ ਵਿਚ ਸਫੇਦ ਅਤੇ ਨੀਲੇ ਰੰਗ ਦੀ ਫੁੱਲਦਾਰ ਡਰੈਸ ਪਹਿਨੀ ਇਕ ਲੜਕੀ ਬੋਲਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਏਆਈ ਟੂਲ ਦੀ ਮਦਦ ਨਾਲ ਵੀਡੀਓ ਵਿਚ ਆਲੀਆ ਦੇ ਚਿਹਰੇ ਦਾ ਇੰਨਾ ਵਧੀਆ ਇਸਤੇਮਾਲ ਕੀਤਾ ਗਿਆ ਹੈ ਕਿ ਇਕ ਨਜ਼ਰ ਵਿਚ ਇਹ ਕੁੜੀ ਆਲੀਆ ਭੱਟ ਵਰਗੀ ਲੱਗਦੀ ਹੈ। ਹਾਲਾਂਕਿ ਉਸ ਦੇ ਐਕਸ਼ਨ ਅਤੇ ਬਾਡੀ ਪੋਸਚਰ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵੀਡੀਓ ਫਰਜ਼ੀ ਹੈ।

Next Story
ਤਾਜ਼ਾ ਖਬਰਾਂ
Share it