ਅਮਰੀਕਾ ਚੋਣਾਂ ਤੋਂ ਪਹਿਲਾਂ ਟਰੰਪ-ਟਰੂਡੋ ਦਰਮਿਆਨ ਮੁਲਾਕਾਤ ਦੀਆਂ ਕਨਸੋਆਂ
ਔਟਵਾ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਮਰੀਕਾ ਦੇ ਸਾਬਕਾ ਰਾਸ਼ਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਦੀਆਂ ਕਨਸੋਆਂ ਦਰਮਿਆਨ ਅਮਰੀਕਾ ਵਿਚ ਕੈਨੇਡਾ ਦੀ ਰਾਜਦੂਤ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਯੋਜਨਾ ਬਾਰੇ ਕੋਈ ਜਾਣਕਾਰੀ ਨਹੀਂ। ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਕਰਸਟਨ ਹਿਲਮੈਨ ਨੇ ਕਿਹਾ ਕਿ ਇਹ ਸਵਾਲ ਪ੍ਰਧਾਨ ਮੰਤਰੀ ਨੂੰ ਪੁੱਛਿਆ ਜਾਵੇ […]
By : Editor Editor
ਔਟਵਾ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਮਰੀਕਾ ਦੇ ਸਾਬਕਾ ਰਾਸ਼ਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਦੀਆਂ ਕਨਸੋਆਂ ਦਰਮਿਆਨ ਅਮਰੀਕਾ ਵਿਚ ਕੈਨੇਡਾ ਦੀ ਰਾਜਦੂਤ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਯੋਜਨਾ ਬਾਰੇ ਕੋਈ ਜਾਣਕਾਰੀ ਨਹੀਂ। ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਕਰਸਟਨ ਹਿਲਮੈਨ ਨੇ ਕਿਹਾ ਕਿ ਇਹ ਸਵਾਲ ਪ੍ਰਧਾਨ ਮੰਤਰੀ ਨੂੰ ਪੁੱਛਿਆ ਜਾਵੇ ਤਾਂ ਬਿਹਤਰ ਹੋਵੇਗਾ।
ਕੈਨੇਡਾ ਦੀ ਰਾਜਦੂਤ ਨੇ ਕਿਹਾ, ਮੈਨੂੰ ਕੋਈ ਜਾਣਕਾਰੀ ਨਹੀਂ
ਪ੍ਰਧਾਨ ਮੰਤਰੀ ਦਫਤਰ ਦੇ ਬੁਲਾਰੇ ਮੁਹੰਮਦ ਹੁਸੈਨ ਸਪੱਸ਼ਟ ਕਰ ਦਿਤਾ ਕਿ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਦੌਰਾਨ ਟਰੰਪ ਨਾਲ ਮੁਲਾਕਾਤ ਦੀ ਕੋਈ ਯੋਜਨਾ ਨਹੀਂ ਪਰ ਬੁਲਾਰੇ ਵੱਲੋਂ ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਬਾਅਦ ਵਿਚ ਵੀ ਦੋਹਾਂ ਆਗੂਆਂ ਵਿਚਾਲੇ ਕਿਸੇ ਮੀਟਿੰਗ ਦੇ ਆਸਾਰ ਨਹੀਂ। ਇਥੇ ਦਸਣਾ ਬਣਦਾ ਹੈ ਕਿ ਸਕੋਸ਼ੀਆ ਬੈਂਕ ਦੀ ਤਾਜ਼ਾ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਚੋਣਾਂ ਦੇ ਨਤੀਜਿਆਂ ਦਾ ਕੈਨੇਡਾ ਦੀ ਆਰਥਿਕਤਾ ’ਤੇ ਵੱਡਾ ਅਸਰ ਪੈ ਸਕਦਾ ਹੈ।
ਟਰੰਪ ਦੀ ਜਿੱਤ ਕੈਨੇਡਾ ਵਾਸਤੇ ਪੈਦਾ ਕਰ ਸਕਦੀ ਐ ਮੁਸ਼ਕਲਾਂ
ਟਰੰਪ ਦੀ ਜਿੱਤ ਹੋਣ ਦੀ ਸੂਰਤ ਵਿਚ ਮਹਿੰਗਾਈ ਵਧਣ ਦੀ ਰਫ਼ਤਾਰ ਜ਼ਿਆਦਾ ਹੋਵੇਗੀ ਜਦਕਿ ਬਾਇਡਨ ਦੇ ਜਿੱਤਣ ’ਤੇ ਮਹਿੰਗਾਈ ਘੱਟ ਰਫਤਾਰ ਨਾਲ ਵਧੇਗੀ। ਕਰਸਟਨ ਹਿਲਮੈਨ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਕੈਨੇਡਾ ਸਰਕਾਰ ਵੱਲੋਂ ਟਰੰਪ ਦੀ ਮੌਜੂਦਾ ਟੀਮ ਨਾਲ ਸੰਪਰਕ ਕਾਇਮ ਕੀਤਾ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੀ ਮੌਜੂਦਾ ਅਮਲੇ ਵਿਚ ਜ਼ਿਆਦਾਤਰ ਉਹੀ ਚਿਹਰੇ ਹਨ ਜੋ ਉਨ੍ਹਾਂ ਦੀ ਸਾਬਕਾ ਸਰਕਾਰ ਵਿਚ ਸਨ। ਹਿਲਮੈਨ ਨੇ ਅੱਗੇ ਕਿਹਾ ਕਿ ਟਰੰਪ ਦੀ ਟੀਮ ਇਸ ਵੇਲੇ ਘਰੇਲੂ ਮੁੱਦਿਆਂ ਜਿਵੇਂ ਆਰਥਿਕ ਸੁਰੱਖਿਆ ਤੇ ਰੁਜ਼ਗਾਰ ਦੇ ਮੌਕਿਆਂ ਵੱਲ ਜ਼ਿਆਦਾ ਤਰਜੀਹ ਦੇ ਰਹੀ ਹੈ। ਕੈਨੇਡਾ ਵਾਸਤੇ ਇਹ ਸਭ ਫਾਇਦੇਮੰਦ ਹੈ ਕਿਉਂਕਿ ਸਾਡੇ ਕੋਲ ਇਸ ਬਾਰੇ ਵਿਚਾਰ ਵਟਾਂਦਰੇ ਲਈ ਵਿਸਤਾਰਤ ਘੇਰਾ ਮੌਜੂਦ ਹੈ।