ਅਮਰੀਕਾ ਚੋਣਾਂ : ਟਰੰਪ ਦੇ ਹੱਕ ਵਿਚ ਆਉਣ ਲੱਗੇ ਅਫਰੀਕੀ ਮੂਲ ਦੇ ਲੋਕ
ਵਾਸ਼ਿੰਗਟਨ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਆਮ ਚੋਣਾਂ ਤੋਂ ਪਹਿਲਾਂ ਹੈਰਾਨਕੁੰਨ ਰੁਝਾਨ ਨਜ਼ਰ ਆ ਰਹੇ ਹਨ। ਚੋਣ ਸਰਵੇਖਣਾਂ ਮੁਤਾਬਕ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੇ ਹੱਕ ਵਿਚ ਆਉਣ ਵਾਲੇ ਅਫਰੀਕੀ ਮੂਲ ਦੇ ਲੋਕਾਂ ਦੀ ਗਿਣਤੀ ਢਾਈ ਗੁਣਾ ਤੱਕ ਵਧ ਚੁੱਕੀ ਹੈ ਜਦਕਿ ਹੋਰ ਕਈ ਘੱਟ ਗਿਣਤੀ ਵਰਗ ਵੀ ਉਨ੍ਹਾਂ ਦੀ ਹਮਾਇਤ ਕਰ ਰਹੇ ਹਨ। […]
By : Editor Editor
ਵਾਸ਼ਿੰਗਟਨ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਆਮ ਚੋਣਾਂ ਤੋਂ ਪਹਿਲਾਂ ਹੈਰਾਨਕੁੰਨ ਰੁਝਾਨ ਨਜ਼ਰ ਆ ਰਹੇ ਹਨ। ਚੋਣ ਸਰਵੇਖਣਾਂ ਮੁਤਾਬਕ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੇ ਹੱਕ ਵਿਚ ਆਉਣ ਵਾਲੇ ਅਫਰੀਕੀ ਮੂਲ ਦੇ ਲੋਕਾਂ ਦੀ ਗਿਣਤੀ ਢਾਈ ਗੁਣਾ ਤੱਕ ਵਧ ਚੁੱਕੀ ਹੈ ਜਦਕਿ ਹੋਰ ਕਈ ਘੱਟ ਗਿਣਤੀ ਵਰਗ ਵੀ ਉਨ੍ਹਾਂ ਦੀ ਹਮਾਇਤ ਕਰ ਰਹੇ ਹਨ। ਦੂਜੇ ਪਾਸੇ ਰਾਸ਼ਟਰਪਤੀ ਜੋਅ ਬਾਇਡਨ ਦੀ ਹਮਾਇਤ ਕਰ ਰਹੇ ਕਾਲਿਆਂ ਦੀ ਗਿਣਤੀ ਵਿਚ 12 ਫੀ ਸਦੀ ਕਮੀ ਵੇਖਣ ਨੂੰ ਮਿਲੀ ਹੈ। ਸਿਆਸੀ ਮਾਹਰ ਵੱਲੋਂਲ ਇਸ ਉਤਾਰ-ਚੜਾਅ ਨੂੰ ਜੋਅ ਬਾਇਡਨ ਵਾਸਤੇ ਮਾੜਾ ਸੰਕੇਤ ਮੰਨਿਆ ਜਾ ਰਿਹਾ ਹੈ।
2020 ਦੇ ਮੁਕਾਬਲੇ ਹਮਾਇਤੀਆਂ ਦੀ ਗਿਣਤੀ ਢਾਈ ਗੁਣਾ ਵਧੀ
ਸੀ.ਐਨ.ਐਨ. ਦੇ ਸਿਆਸੀ ਵਿਸ਼ਲੇਸ਼ਕ ਹੈਰੀ ਇਨਟਨ ਮੁਤਾਬਕ ਤਾਜ਼ਾ ਸਰਵੇਖਣਾਂ ਦੇ ਆਧਾਰ ’ਤੇ ਟਰੰਪ ਇਤਿਹਾਸ ਸਿਰਜ ਸਕਦੇ ਹਨ ਜਿਨ੍ਹਾਂ ਨੂੰ 1960 ਮਗਰੋਂ ਅਫਰੀਕੀ ਮੂਲ ਦੇ ਲੋਕਾਂ ਦੀਆਂ ਸਭ ਤੋਂ ਵੱਧ ਵੋਟਾਂ ਮਿਲਣ ਦੇ ਆਸਾਰ ਹਨ। ਚੋਣ ਸਰਵੇਖਣ ਮੁਤਾਬਕ 18 ਸਾਲ ਤੋਂ 49 ਸਾਲ ਦੇ ਕਾਲੇ ਵੋਟਰਾਂ ਵਿਚ ਟਰੰਪ ਦੀ ਮਕਬੂਲੀਅਤ ਕਾਫੀ ਜ਼ਿਆਦਾ ਵਧੀ ਹੈ। ਇਸ ਉਮਰ ਵਰਗ ਵਿਚੋਂ 25 ਫੀ ਸਦੀ ਨੇ ਕਿਹਾ ਕਿ ਉਹ ਟਰੰਪ ਨੂੰ ਵੋਟ ਪਾਉਣਗੇ। ਚਾਰ ਸਾਲ ਪਹਿਲਾਂ ਅਜਿਹੇ ਹਾਲਾਤ ਬਿਲਕੁਲ ਨਹੀਂ ਸਨ। ਦੂਜੇ ਪਾਸੇ 50 ਸਾਲ ਤੋਂ ਵੱਧ ਉਮਰ ਵਾਲੇ 82 ਫੀ ਸਦੀ ਵੋਟਰ ਹੁਣ ਵੀ ਜੋਅ ਬਾਇਡਨ ਨੂੰ ਪਹਿਲੀ ਪਸੰਦ ਦੱਸ ਰਹੇ ਹਨ। ਇਸੇ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਡੀ.ਸੀ. ਦੇ ਨੈਸ਼ਨਲ ਮਿਊਜ਼ੀਅਮ ਆਫ ਐਫਰਿਕਨ ਅਮੈਰਿਕਨ ਹਿਸਟਰੀ ਐਂਡ ਕਲਚਰ ਵਿਚ ਪੁੱਜੇ ਅਤੇ ਕਿਹਾ, ‘‘ਕਾਲਿਆਂ ਦਾ ਇਤਿਹਾਸ, ਅਮਰੀਕਾ ਦਾ ਇਤਿਹਾਸ ਹੈ ਪਰ ਕੁਝ ਲੋਕ ਇਸ ਇਤਿਹਾਸ ਨੂੰ ਮਿਟਾ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਣਾ ਚਾਹੁੰਦੇ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਮੇਰਾ ਨਾਂ ਜੋਅ ਬਾਇਡਨ ਹੈ ਅਤੇ ਮੈਂ ਨੈਸ਼ਨਲ ਮਿਊਜ਼ੀਅਮ ਆਫ ਐਫਰਿਕਨ ਅਮੈਰਿਕਨ ਹਿਸਟਰੀ ਐਂਡ ਕਲਚਰ ਦਾ ਲਾਈਫ ਟਾਈਮ ਮੈਂਬਰ ਹਾਂ।’’ ਐਤਵਾਰ ਨੂੰ ਜੋਅ ਬਾਇਡਨ ਜਾਰਜੀਆ ਜਾਣਗੇ ਅਤੇ ਅਫਰੀਕੀ ਮੂਲ ਦੇ ਵਿਦਿਆਰਥੀਆਂ ਦੀ ਬਹੁਗਿਣਤੀ ਵਾਲੇ ਮੋਰਹਾਊਸ ਕਾਲਜ ਵਿਚ ਭਾਸ਼ਣ ਦੇਣਗੇ। ਇਸ ਵਾਰ ਵੀ ਜਾਰਜੀਆ ਸੂਬਾ ਹੈਰਾਨਕੁੰਨ ਨਤੀਜੇ ਦੇ ਸਕਦਾ ਹੈ ਜਿਥੋਂ 2020 ਵਿਚ ਬਾਇਡਨ ਮਾਮੂਲੀ ਵੋਟਾਂ ਦੇ ਫਰਕ ਨਾਲ ਜਿੱਤੇ ਸਨ।