Begin typing your search above and press return to search.

ਅਮਰੀਕਾ ’ਚ ਹਾਦਸਾਗ੍ਰਸਤ ਜਹਾਜ਼ ਤੋਂ ਕੰਟੇਨਰ ਲਾਹੁਣ ਦੀ ਸਿਲਸਿਲਾ ਆਰੰਭ

ਬੈਲਟੀਮੋਰ, 8 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਬੈਲਟੀਮੋਰ ਸ਼ਹਿਰ ਵਿਚ ਪੁਲ ਨਾਲ ਟਕਰਾਏ ਸਮੁੰਦਰੀ ਜਹਾਜ਼ ਵਿਚੋਂ ਕੰਟੇਨਰ ਹਟਾਉਣ ਦਾ ਕੰਮ ਐਤਵਾਰ ਨੂੰ ਸ਼ੁਰੂ ਹੋ ਗਿਆ ਪਰ ਜਹਾਜ਼ ਵਿਚ ਫਸੇ 22 ਭਾਰਤੀ ਕਰੂ ਮੈਂਬਰਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਜਹਾਜ਼ ਦੇ ਫਸੇ ਹੋਣ ਕਾਰਨ ਬਾਕੀ ਆਵਾਜਾਈ ਨੂੰ ਆਰਜ਼ੀ ਰਾਹਾਂ ਤੋਂ ਲੰਘਾਇਆ ਜਾ ਰਿਹਾ […]

ਅਮਰੀਕਾ ’ਚ ਹਾਦਸਾਗ੍ਰਸਤ ਜਹਾਜ਼ ਤੋਂ ਕੰਟੇਨਰ ਲਾਹੁਣ ਦੀ ਸਿਲਸਿਲਾ ਆਰੰਭ
X

Editor EditorBy : Editor Editor

  |  8 April 2024 12:13 PM IST

  • whatsapp
  • Telegram

ਬੈਲਟੀਮੋਰ, 8 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਬੈਲਟੀਮੋਰ ਸ਼ਹਿਰ ਵਿਚ ਪੁਲ ਨਾਲ ਟਕਰਾਏ ਸਮੁੰਦਰੀ ਜਹਾਜ਼ ਵਿਚੋਂ ਕੰਟੇਨਰ ਹਟਾਉਣ ਦਾ ਕੰਮ ਐਤਵਾਰ ਨੂੰ ਸ਼ੁਰੂ ਹੋ ਗਿਆ ਪਰ ਜਹਾਜ਼ ਵਿਚ ਫਸੇ 22 ਭਾਰਤੀ ਕਰੂ ਮੈਂਬਰਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਜਹਾਜ਼ ਦੇ ਫਸੇ ਹੋਣ ਕਾਰਨ ਬਾਕੀ ਆਵਾਜਾਈ ਨੂੰ ਆਰਜ਼ੀ ਰਾਹਾਂ ਤੋਂ ਲੰਘਾਇਆ ਜਾ ਰਿਹਾ ਹੈ ਅਤੇ ਇਸ ਨੂੰ ਹਟਾਏ ਜਾਣ ’ਤੇ ਮੁੱਖ ਲਾਂਘਾ ਖੋਲਿ੍ਹਆ ਜਾ ਸਕੇਗਾ।

ਸਮੁੰਦਰੀ ਜਹਾਜ਼ਾਂ ਦੇ ਆਉਣ ਦਾ ਰਾਹ ਖੋਲ੍ਹਣ ਦੇ ਯਤਨ

ਯੂ.ਐਸ. ਕੋਸਟ ਗਾਰਡ ਦੇ ਕੈਪਟਨ ਡੇਵਿਡ ਓ ਕੌਨਲ ਨੇ ਦੱਸਿਆ ਕਿ ਹਾਦਸੇ ਮਗਰੋਂ 32 ਸਮੁੰਦਰੀ ਜਹਾਜ਼ਾਂ ਨੂੰ ਬਦਲਵੇਂ ਲਾਂਘਿਆਂ ਤੋਂ ਲੰਘਾਇਆ ਜਾ ਚੁੱਕਾ ਹੈ। ਇਥੇ ਦਸਣਦਾ ਬਣਦਾ ਹੈ ਕਿ 26 ਮਾਰਚ ਨੂੰ ਵਾਪਰੇ ਹਾਦਸੇ ਦੌਰਾਨ ਪਟੈਪਸਕੋ ਨਦੀ ’ਤੇ ਬਣਿਆ ਪੁਲ ਜਹਾਜ਼ ਦੀ ਟੱਕਰ ਨਾਲ ਟੁੱਟ ਗਿਆ ਸੀ ਅਤੇ ਇਸ ਉਤੇ ਕੰਮ ਕਰ ਰਹੇ ਕਾਮਿਆਂ ਵਿਚੋਂ 6 ਦੀ ਮੌਤ ਹੋ ਗਈ। ਇਸ ਵੇਲੇ 12 ਤੋਂ ਵੱਧ ਕਰੇਨਾਂ ਹਾਦਸਾਗ੍ਰਸਤ ਜਹਾਜ਼ ਉਤੇ ਲੱਦੇ ਕੰਟੇਨਰਾਂ ਨੂੰ ਲਾਹੁਣ ਦਾ ਕੰਮ ਕਰ ਰਹੀਆਂ ਹਨ ਅਤੇ ਇਸ ਮਗਰੋਂ ਜਹਾਜ਼ ਨੂੰ ਮੁਰੰਮਤ ਵਾਸਤੇ ਲਿਜਾਇਆ ਜਾਵੇਗਾ।

Next Story
ਤਾਜ਼ਾ ਖਬਰਾਂ
Share it