Begin typing your search above and press return to search.

ਅਮਰੀਕਾ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਇੰਡੀਆਨਾਪੌਲਿਸ, 16 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਦੋ ਗੱਡੀਆਂ ਦੀ ਆਹਮੋ ਸਾਹਮਣੀ ਟੱਕਰ ਦੌਰਾਨ ਪੰਜਾਬੀ ਨੌਜਵਾਨ ਦਮ ਤੋੜ ਗਿਆ। ਨੌਜਵਾਨ ਦੀ ਸ਼ਨਾਖਤ 42 ਸਾਲ ਦੇ ਸੁਖਵਿੰਦਰ ਸਿੰਘ ਵਜੋਂ ਕੀਤੀ ਗਈ ਹੈ ਜੋ ਆਪਣੇ ਪਿੱਛੇ ਪਤਨੀ, 15 ਸਾਲ ਦਾ ਬੇਟਾ ਅਤੇ 10 ਸਾਲ ਦੀ ਬੇਟੀ ਛੱਡ ਗਿਆ ਹੈ। ਹਾਦਸਾ ਅਮਰੀਕਾ ਦੇ ਇੰਡੀਆਨਾਪੌਲਿਸ ਸੂਬੇ ਦੀ ਜੌਹਨਸਨ […]

ਅਮਰੀਕਾ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

Hamdard Tv AdminBy : Hamdard Tv Admin

  |  16 Oct 2023 3:18 AM GMT

  • whatsapp
  • Telegram
  • koo

ਇੰਡੀਆਨਾਪੌਲਿਸ, 16 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਦੋ ਗੱਡੀਆਂ ਦੀ ਆਹਮੋ ਸਾਹਮਣੀ ਟੱਕਰ ਦੌਰਾਨ ਪੰਜਾਬੀ ਨੌਜਵਾਨ ਦਮ ਤੋੜ ਗਿਆ। ਨੌਜਵਾਨ ਦੀ ਸ਼ਨਾਖਤ 42 ਸਾਲ ਦੇ ਸੁਖਵਿੰਦਰ ਸਿੰਘ ਵਜੋਂ ਕੀਤੀ ਗਈ ਹੈ ਜੋ ਆਪਣੇ ਪਿੱਛੇ ਪਤਨੀ, 15 ਸਾਲ ਦਾ ਬੇਟਾ ਅਤੇ 10 ਸਾਲ ਦੀ ਬੇਟੀ ਛੱਡ ਗਿਆ ਹੈ। ਹਾਦਸਾ ਅਮਰੀਕਾ ਦੇ ਇੰਡੀਆਨਾਪੌਲਿਸ ਸੂਬੇ ਦੀ ਜੌਹਨਸਨ ਕਾਊਂਟੀ ਦੇ ਗਰੀਨਵੁੱਡ ਇਲਾਕੇ ਵਿਚ ਵਾਪਰਿਆ।

ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਸੀ ਸੁਖਵਿੰਦਰ ਸਿੰਘ

ਸੜਕ ’ਤੇ ਜ਼ਿਆਦਾ ਟ੍ਰੈਫਿਕ ਨਾ ਹੋਣ ਦੇ ਬਾਵਜੂਦ ਦੋ ਤੇਜ਼ ਰਫਤਾਰ ਗੱਡੀਆਂ ਦੀ ਆਹਮੋ ਸਾਹਮਣੀ ਟੱਕਰ ਤੋਂ ਪੁਲਿਸ ਬੇਹੱਦ ਹੈਰਾਨ ਹੈ। ਜੌਹਨਸਨ ਕਾਊਂਟੀ ਦੀ ਪੁਲਿਸ ਨੇ ਦੱਸਿਆ ਕਿ ਭਿਆਨਕ ਹਾਦਸੇ ਮਗਰੋਂ ਤਿੰਨ ਜਣਿਆਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਸੁਖਵਿੰਦਰ ਸਿੰਘ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਇਕ ਦਿਨ ਬਾਅਦ ਦਮ ਤੋੜ ਗਿਆ। ਪੁਲਿਸ ਮੁਤਾਬਕ ਸੁਖਵਿੰਦਰ ਸਿੰਘ ਹੌਂਡਾ ਐਕੌਰਡ ਗੱਡੀ ਵਿਚ ਜਾ ਰਿਹਾ ਸੀ ਜੋ ਸਾਹਮਣੇ ਤੋਂ ਆ ਰਹੀ ਕੈਡੀਲੈਕ ਐਸਕਾਲੇਡ ਵਿਚ ਜਾ ਵੱਜੀ।

ਇੰਡੀਆਨਾਪੌਲਿਸ ਦੇ ਗਰੀਨਵੁੱਡ ਇਲਾਕੇ ਵਿਚ ਹੋਈ ਗੱਡੀਆਂ ਦੀ ਟੱਕਰ

ਹਾਦਸੇ ਵੇਲੇ ਗੱਡੀ ਦੀ ਰਫ਼ਤਾਰ ਤਕਰੀਬਨ 105 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ। ਸੁਖਵਿੰਦਰ ਸਿੰਘ ਗੱਡੀ ਵਿਚ ਇਕੱਲਾ ਸੀ ਜਦਕਿ ਕੈਡੀਲੈਕ ਵਿਚ ਸਵਾਰ 52 ਸਾਲ ਦੇ ਸ਼ਖਸ ਅਤੇ ਅਤੇ ਉਸ ਦੀ ਮਹਿਲਾ ਸਾਥੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

Next Story
ਤਾਜ਼ਾ ਖਬਰਾਂ
Share it