ਅਮਰੀਕਾ ’ਚ ਸਟੋਰ ਲੁੱਟਣ ਦੇ ਮਾਮਲੇ ਤਹਿਤ ਭਾਰਤੀ ਗ੍ਰਿਫ਼ਤਾਰ
ਮੈਰੀਲੈਂਡ, 29 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਬੰਦੂਕ ਦੀ ਨੋਕ ’ਤੇ ਸਟੋਰ ਲੁੱਟਣ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਅਸ਼ਿਕ ਕੁਮਾਰ ਪਟੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਅਸ਼ਿਕ ਕੁਮਾਰ ਪਟੇਲ ਨੇ ਮਾਊਂਟ ਏਅਰੀ ਦੇ ਰੇਲ ਰੋਡ ਸਟ੍ਰੀਟ ਇਲਾਕੇ ਵਿਚ ਇਕ ਸਟੋਰ ਲੁੱਟਿਆ ਅਤੇ ਉਥੋਂ ਦੇ ਸਟਾਫ ਨੂੰ ਬੰਦੂਕ ਦਿਖਾ […]
By : Editor Editor
ਮੈਰੀਲੈਂਡ, 29 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਬੰਦੂਕ ਦੀ ਨੋਕ ’ਤੇ ਸਟੋਰ ਲੁੱਟਣ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਅਸ਼ਿਕ ਕੁਮਾਰ ਪਟੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਅਸ਼ਿਕ ਕੁਮਾਰ ਪਟੇਲ ਨੇ ਮਾਊਂਟ ਏਅਰੀ ਦੇ ਰੇਲ ਰੋਡ ਸਟ੍ਰੀਟ ਇਲਾਕੇ ਵਿਚ ਇਕ ਸਟੋਰ ਲੁੱਟਿਆ ਅਤੇ ਉਥੋਂ ਦੇ ਸਟਾਫ ਨੂੰ ਬੰਦੂਕ ਦਿਖਾ ਕੇ ਧਮਕਾਇਆ। ਭਾਰਤ ਦੇ ਗੁਜਰਾਤ ਸੂਬੇ ਨਾਲ ਸਬੰਧਤ ਅਸ਼ਿਕ ਕੁਮਾਰ ਪਟੇਲ ਵਿਰੁੱਧ ਦੋਸ਼ ਹੈ ਕਿ ਉਸ ਨੇ ਹਥਿਆਰ ਦਿਖਾ ਕੇ ਸਟੋਰ ਦੇ ਕੈਸ਼ੀਅਰ ਤੋਂ ਨਕਦੀ ਮੰਗੀ।
ਗੁਜਰਾਤ ਦੇ ਅਸ਼ਿਕ ਪਟੇਲ ਵਜੋਂ ਹੋਈ ਸ਼ਨਾਖਤ
ਲੁਟੇਰੇ ਦੇ ਫਰਾਰ ਹੁੰਦਿਆਂ ਹੀ ਸਟੋਰ ਵਾਲਿਆਂ ਨੇ ਪੁਲਿਸ ਨੂੰ ਇਤਲਾਹ ਦੇ ਦਿਤੀ ਅਤੇ ਹੈਰੀਸਨ ਕਾਊਂਟੀ ਦੇ ਡਿਪਟੀਜ਼ ਵੱਲੋਂ ਅਸ਼ਿਕ ਕੁਮਾਰ ਪਟੇਲ ਨੂੰ ਜਲਦ ਹੀ ਕਾਬੂ ਕਰ ਲਿਆ ਗਿਆ। ਲੌਂਗ ਬੀਚ ਪੁਲਿਸ ਨੇ ਦੱਸਿਆ ਕਿ ਮੁਢਲੀ ਪੜਤਾਲ ਤੋਂ ਸਪੱਸ਼ਟ ਹੋ ਗਿਆ ਕਿ ਸ਼ੱਕੀ ਹਥਿਆਰਬੰਦ ਡਕੈਤੀ ਵਿਚ ਸ਼ਾਮਲ ਸੀ ਅਤੇ ਉਸ ਨੂੰ ਫਿਲਹਾਲ ਹੈਰੀਸਨ ਕਾਊਂਟੀ ਦੀ ਜੇਲ ਵਿਚ ਰੱਖਿਆ ਗਿਆ ਹੈ। ਜ਼ਮਾਨਤ ਵਾਸਤੇ ਅਦਾਲਤ ਵੱਲੋਂ ਢਾਈ ਲੱਖ ਡਾਲਰ ਦਾ ਬੌਂਡ ਤੈਅ ਕੀਤਾ ਗਿਆ ਹੈ। ਅਮਰੀਕਾ ਵਿਚ ਡਕੈਤੀਆਂ ਆਮ ਹੁੰਦੀਆਂ ਹਨ ਪਰ ਕਾਨੂੰਨ ਅਧੀਨ ਇਸ ਨੂੰ ਬੇਹੱਦ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ ਅਤੇ ਹਥਿਆਰਬੰਦ ਡਕੈਤੀ ਜਾਂ ਡਕੈਤੀ ਦੀ ਕੋਸ਼ਿਸ਼ ਦਾ ਦੋਸ਼ੀ ਕਰਾਰ ਦਿਤੇ ਜਾਣ ’ਤੇ 20 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ। ਸਜ਼ਾ ਦਾ ਅੱਧਾ ਸਮਾਂ ਲੰਘਣ ਮਗਰੋਂ ਦੋਸ਼ੀ ਪੈਰੋਲ ਦਾ ਹੱਕਦਾਰ ਹੋ ਜਾਂਦਾ ਹੈ।
ਮੈਰੀਲੈਂਡ ਦੇ ਮਾਊਂਟ ਏਅਰੀ ਵਿਚ ਪਿਆ ਸੀ ਡਾਕਾ
ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵਿਚ ਭਾਰਤੀਆਂ ਦੇ ਸਟੋਰਾਂ ਦੀ ਲੁੱਟ ਦੀਆਂ ਵਾਰਦਾਤਾਂ ਵੀ ਆਮ ਗੱਲ ਹੈ ਪਰ ਇਸ ਮਾਮਲੇ ਵਿਚ ਭਾਰਤੀ ਉਤੇ ਹੀ ਸਟੋਰ ਲੁੱਟਣ ਦੇ ਦੋਸ਼ ਲੱਗੇ ਹਨ।