ਅਮਰੀਕਾ ’ਚ ਭਾਰਤੀ ਮੂਲ ਦੇ ਮੋਟਲ ਮਾਲਕ ਦਾ ਗੋਲੀਆਂ ਮਾਰ ਕੇ ਕਤਲ
ਐਟਲਾਂਟਾ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਨੌਰਥ ਕੈਰੋਲਾਈਨਾ ਸੂਬੇ ਵਿਚ ਭਾਰਤੀ ਮੂਲ ਦੇ ਮੋਟਲ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਦਕਿ ਜਾਰਜੀਆ ਸੂਬੇ ਵਿਚ ਇਕ ਔਰਤ ਨੂੰ ਗੁਲਾਮ ਬਣਾ ਕੇ ਰੱਖਣ ਦੇ ਦੋਸ਼ ਹੇਠ ਮੋਟਲ ਦੇ ਮੈਨੇਜਰ 71 ਸਾਲਾ ਸ਼ਰੀਸ਼ ਤਿਵਾੜੀ ਨੂੰ ਤਕਰੀਬਨ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ […]
By : Editor Editor
ਐਟਲਾਂਟਾ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਨੌਰਥ ਕੈਰੋਲਾਈਨਾ ਸੂਬੇ ਵਿਚ ਭਾਰਤੀ ਮੂਲ ਦੇ ਮੋਟਲ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਦਕਿ ਜਾਰਜੀਆ ਸੂਬੇ ਵਿਚ ਇਕ ਔਰਤ ਨੂੰ ਗੁਲਾਮ ਬਣਾ ਕੇ ਰੱਖਣ ਦੇ ਦੋਸ਼ ਹੇਠ ਮੋਟਲ ਦੇ ਮੈਨੇਜਰ 71 ਸਾਲਾ ਸ਼ਰੀਸ਼ ਤਿਵਾੜੀ ਨੂੰ ਤਕਰੀਬਨ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੂਜੇ ਪਾਸੇ ਫਲੋਰੀਡਾ ਸੂਬੇ ਵਿਚ ਇਕ ਫੁੱਟਬਾਲ ਟੀਮ ਦੇ ਮੈਨੇਜਰ ਅਮਿਤ ਪਟੇਲ ਵਿਰੁੱਧ 22 ਮਿਲੀਅਨ ਡਾਲਰ ਗਬਨ ਕਰਨ ਦੇ ਦੋਸ਼ ਲੱਗੇ ਹਨ। ਨੌਰਥ ਕੈਰੋਲਾਈਨਾ ਵਿਖੇ ਮਾਰੇ ਗਏ ਮੋਟਲ ਮਾਲਕ ਦੀ ਸ਼ਨਾਖਤ 46 ਸਾਲ ਦੇ ਸਤਿਅਨ ਨਾਇਕ ਵਜੋਂ ਕੀਤੀ ਗਈ ਹੈ।
ਨੌਰਥ ਕੈਰੋਲਾਈਨਾ ਵਿਚ ਵਾਪਰੀ ਹੌਲਨਾਕ ਵਾਰਦਾਤ
ਦੱਸਿਆ ਜਾ ਰਿਹਾ ਹੈ ਕਿ ਇਕ ਬੇਘਰ ਸ਼ਖਸ ਨੇ ਸਤਿਅਨ ਨੂੰ ਗੋਲੀਆਂ ਮਾਰੀਆਂ ਜਿਸ ਨੇ ਬਾਅਦ ਵਿਚ ਖੁਦਕੁਸ਼ੀ ਕਰ ਲਈ। ਨਿਊ ਪੋਰਟ ਦੇ ਪੁਲਿਸ ਮੁਖੀ ਕੀਥ ਲੂਇਸ ਨੇ ਦੱਸਿਆ ਕਿ ਗੋਲੀਬਾਰੀ ਦੀ ਇਤਲਾਹ ਮਿਲਣ ਤੋਂ ਕੁਝ ਹੀ ਮਿੰਟਾਂ ਵਿਚ ਪੁਲਿਸ ਅਫਸਰ ਮੌਕਾ ਏ ਵਾਰਦਾਤ ’ਤੇ ਪੁੱਜ ਗਏ ਪਰ ਉਦੋਂ ਤੱਕ ਸਤਿਅਨ ਜੈਨ ਦਮ ਤੋੜ ਚੁੱਕਾ ਸੀ। ਦੂਜੇ ਪਾਸੇ ਜਾਰਜੀਆ ਸੂਬੇ ਦੀ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਸ਼ਰੀਸ਼ ਤਿਵਾੜੀ ਅਮਰੀਕਾ ਦਾ ਗਰੀਨ ਕਾਰਡ ਹੋਲਡਰ ਹੈ ਅਤੇ 2020 ਵਿਚ ਜਾਰਜੀਆ ਦੇ ਕਾਰਟਰਜ਼ ਵਿਲੇ ਵਿਖੇ ਇਕ ਮੋਟਲ ਚਲਾਉਣਾ ਸ਼ੁਰੂ ਕੀਤਾ। ਤਿਵਾੜੀ ਨੇ ਮੋਟਲ ਵਿਚ ਇਕ ਨੌਕਰਾਣੀ ਨੂੰ ਰੱਖਿਆ ਅਤੇ ਰਹਿਣ ਵਾਸਤੇ ਕਮਰਾ ਵੀ ਮੁਹੱਈਆ ਕਰਵਾਇਆ। ਸ਼ਰੀਸ਼ ਤਿਵਾੜੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਔਰਤ ਅਤੀਤ ਵਿਚ ਬੇਘਰ ਰਹਿ ਚੁੱਕੀ ਹੈ ਅਤੇ ਹੈਰੋਇਨ ਦਾ ਨਸ਼ਾ ਕਰਨ ਦੀ ਆਦੀ ਵੀ ਹੈ। ਤਿਵਾੜੀ ਨੇ ਔਰਤ ਨਾਲ ਵਾਅਦਾ ਕੀਤਾ ਕਿ ਉਹ ਉਸ ਦੇ ਬੱਚੇ ਦੀ ਕਸਟਡੀ ਦਿਵਾਉਣ ਵਿਚ ਮਦਦ ਕਰੇਗਾ ਅਤੇ ਵਕੀਲ ਦੀਆਂ ਸੇਵਾਵਾਂ ਵੀ ਮੁਹੱਈ ਕਰਵਾਏਗਾ। ਲਾਰਿਆਂ ਵਿਚ ਲਾ ਕੇ ਤਿਵਾੜੀ ਨੇ ਔਰਤ ਦਾ ਸਰੀਰਕ ਫਾਇਦਾ ਉਠਾਇਆ ਅਤੇ ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਉਸ ਨੂੰ ਮੋਟਲ ਵਿਚੋਂ ਕੱਢਣ ਦੀ ਧਮਕੀ ਦਿਤੀ।