ਅਮਰੀਕਾ ’ਚ ਪੰਜਾਬੀ ਨੌਜਵਾਨ ਨਾਲ ਵਰਤਿਆ ਭਾਣਾ
ਕੈਲੇਫੋਰਨੀਆ, 17 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। 29 ਸਾਲ ਦਾ ਤੀਰਥ ਸਿੰਘ ਕੈਲੇਫੋਰਨੀਆ ਵਿਚ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਦੇ ਯਤਨ ਕਰ ਰਿਹਾ ਸੀ ਪਰ ਅਣਕਿਆਸੇ ਤੌਰ ’ਤੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਤੀਰਥ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਉਹ ਆਪਣੇ […]
By : Editor Editor
ਕੈਲੇਫੋਰਨੀਆ, 17 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। 29 ਸਾਲ ਦਾ ਤੀਰਥ ਸਿੰਘ ਕੈਲੇਫੋਰਨੀਆ ਵਿਚ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਦੇ ਯਤਨ ਕਰ ਰਿਹਾ ਸੀ ਪਰ ਅਣਕਿਆਸੇ ਤੌਰ ’ਤੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਤੀਰਥ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਖੂਨ ਦੀ ਉਲਟੀ ਆਉਣ ਮਗਰੋਂ ਤੋੜਿਆ ਦਮ
ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਮਹਿੰਦੀਪੁਰ ਨਾਲ ਸਬੰਧਤ ਤੀਰਥ ਸਿੰਘ ਸਿਰਫ 17 ਮਹੀਨੇ ਪਹਿਲਾਂ ਹੀ ਅਮਰੀਕਾ ਪੁੱਜਾ ਸੀ। ਜਿਉਂ ਹੀ ਤੀਰਥ ਸਿੰਘ ਦੀ ਮੌਤ ਦੀ ਖਬਰ ਮਹਿੰਦੀਪੁਰ ਪੁੱਜੀ ਤਾਂ ਹਰ ਪਾਸੇ ਸੋਗ ਪਸਰ ਗਿਆ। ਤੀਰਥ ਸਿੰਘ ਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਮਰੀਕਾ ਪਹੁੰਚਣ ਮਗਰੋਂ ਛੋਟੇ ਮੋਟੇ ਕੰਮ ਕਰ ਕੇ ਉਸ ਨੇ ਆਪਣਾ ਗੁਜ਼ਾਰਾ ਚਲਾਇਆ ਅਤੇ ਹੁਣ ਟਰੱਕ ਡਰਾਈਵਰ ਦਾ ਲਾਇਸੰਸ ਹਾਸਲ ਕਰਨ ਦੇ ਯਤਨ ਕਰ ਰਿਹਾ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਤੀਰਥ ਸਿੰਘ ਦੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਉਸ ਨੇ ਆਪਣੇ ਮਾਪਿਆਂ ਨਾਲ ਫੋਨ ’ਤੇ ਗੱਲ ਕੀਤੀ ਸੀ। ਇਸ ਮਗਰੋਂ ਅਮਰੀਕਾ ਤੋਂ ਫੋਨ ਆ ਗਿਆ ਕਿ ਤੀਰਥ ਸਿੰਘ ਨੂੰ ਖੂਨ ਦੀ ਉਲਟੀ ਆਈ ਅਤੇ ਉਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਦੂਜੇ ਪਾਸੇ ਕੈਲੇਫੋਰਨੀਆ ਦੇ ਮੈਨਟੀਕਾ ਨਾਲ ਸਬੰਧਤ ਨਰਿੰਦਰ ਸਿੰਘ ਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਲਿਖਿਆ ਹੈ ਕਿ ਤੀਰਥ ਸਿੰਘ ਦੇ ਮਾਪੇ ਆਖਰੀ ਵਾਰ ਆਪਣੇ ਪੁੱਤ ਦਾ ਚਿਹਰਾ ਵੇਖਣਾ ਚਾਹੁੰਦੇ ਹਨ।
17 ਮਹੀਨੇ ਪਹਿਲਾਂ ਹੀ ਅਮਰੀਕਾ ਪੁੱਜਾ ਸੀ ਤੀਰਥ ਸਿੰਘ
ਤੀਰਥ ਸਿੰਘ ਸੁਨਹਿਰੀ ਭਵਿੱਖ ਦੀ ਭਾਲ ਵਿਚ ਅਮਰੀਕਾ ਆਇਆ ਅਤੇ ਆਪਣੇ ਮਕਸਦ ਵਿਚ ਸਫਲ ਹੁੰਦਾ ਵੀ ਨਜ਼ਰ ਆ ਰਿਹਾ ਸੀ ਪਰ ਅਚਾਨਕ ਅਣਹੋਣੀ ਵਾਪਰ ਗਈ। ਤੀਰਥ ਸਿੰਘ ਦੀ ਦੇਹ ਪੰਜਾਬ ਭੇਜਣ ਵਿਚ 6 ਹਫਤੇ ਦਾ ਸਮਾਂ ਲੱਗ ਸਕਦਾ ਹੈ। ਚੇਤੇ ਰਹੇ ਕਿ ਅਮਰੀਕਾ ਦੇ ਜਾਰਜੀਆ ਸੂਬੇ ਵਿਚ ਬੀਤੇ ਦਿਨੀਂ ਵਾਪਰੇ ਦਰਦਨਾਕ ਹਾਦਸੇ ਦੌਰਾਨ ਤਿੰਨ ਭਾਰਤੀ ਅੱਲ੍ਹੜਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚੋਂ ਦੋ ਕੁੜੀਆਂ ਸਨ ਜਿਨ੍ਹਾਂ ਦੀ ਸ਼ਨਾਖਤ ਅਵਨੀ ਸ਼ਰਮਾ ਸ਼ਰੇਆ ਅਵਸਰਲਾ ਅਤੇ ਆਰਿਅਨ ਜੋਸ਼ੀ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਆਰਿਅਨ ਅਤੇ ਸ਼ਰੇਆ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਅਵਨੀ ਨੇ ਨੌਰਥ ਫੁਲਰਟਨ ਹਸਪਤਾਲ ਵਿਚ ਆਖਰੀ ਸਾਹ ਲਏ। ਹਾਦਸੇ ਦੌਰਾਨ ਜ਼ਖਮੀ ਦੋ ਵਿਦਿਆਰਥੀਆਂ ਦੀ ਸ਼ਨਾਖਤ ਰਿਤਵਕ ਸੰਪਲੀ ਅਤੇ ਮੁਹੰਮਦ ਲਿਆਕਤ ਵਜੋਂ ਕੀਤੀ ਗਈ ਹੈ।
ਨਵਾਂ ਸ਼ਹਿਰ ਦੇ ਪਿੰਡ ਮਹਿੰਦੀਪੁਰ ਨਾਲ ਸਬੰਧਤ ਸੀ ਤੀਰਥ ਸਿੰਘ
ਪੁਲਿਸ ਦਾ ਮੰਨਣਾ ਹੈ ਕਿ ਹਾਦਸਾ ਤੇਜ਼ ਰਫਤਾਰ ਕਾਰਨ ਵਾਪਰਿਆ ਅਤੇ ਭਾਰਤੀ ਵਿਦਿਆਰਥੀਆਂ ਵਾਲੀ ਕਾਰ ਦੇ ਡਰਾਈਵਰ ਨੇ ਕੰਟਰੋਲ ਗੁਆ ਦਿਤਾ ਜਿਸ ਮਗਰੋਂ ਗੱਡੀ ਸੜਕ ਦੇ ਇਕ ਪਾਸੇ ਲੱਗੇ ਦਰੱਖਤ ਵਿਚ ਵੱਜਣ ਮਗਰੋਂ ਪਲਟ ਗਈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਹਾਦਸੇ ਦੌਰਾਨ ਜਾਨ ਗਵਾਉਣ ਵਾਲਾ ਆਰਿਅਨ ਜੋਸ਼ੀ, ਹਾਈ ਸਕੂਲ ਦਾ ਵਿਦਿਆਰਥੀ ਸੀ ਜਦਕਿ ਅਵਨੀ ਅਤੇ ਸ਼ਰੇਆ ਜਾਰਜੀਆ ਯੂਨੀਵਰਸਿਟੀ ਵਿਚ ਆਪਣਾ ਪਹਿਲਾ ਸਾਲ ਪੂਰਾ ਕਰ ਚੁੱਕੀਆਂ ਸਨ। ਹਾਦਸੇ ਦੇ ਸ਼ਿਕਾਰ ਬਣੀ ਕਾਰ ਵਿਚ ਪੰਜ ਜਣੇ ਸਵਾਰ ਸਨ ਅਤੇ ਦੋ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।