ਅਮਰੀਕਾ ’ਚ ਪੰਜਾਬੀ ਅੱਲ੍ਹੜ ਨਦੀ ਵਿਚ ਡੁੱਬਿਆ
ਕੈਲੇਫੋਰਨੀਆ, 21 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ 17 ਸਾਲ ਦਾ ਜਗਦੀਪ ਸਿੰਘ ਰਿਆੜ ਨਦੀ ਵਿਚ ਡੁੱਬਣ ਕਾਰਨ ਦਮ ਤੋੜ ਗਿਆ। ਜਗਦੀਪ ਸਿੰਘ ਰਿਆੜ ਆਪਣੇ ਦੋਸਤਾਂ ਨਾਲ ਮਰਸੈਡ ਨਦੀ ਵਿਚ ਕਿਸ਼ਤੀ ਚਲਾ ਰਿਹਾ ਸੀ ਜਦੋਂ ਅਚਾਨਕ ਪਾਣੀ ਉਸ ਨੂੰ ਰੋੜ੍ਹ ਕੇ ਲੈ ਗਿਆ। 11 ਮਈ ਤੋਂ ਲਾਪਤਾ ਜਗਦੀਪ ਸਿੰਘ ਰਿਆੜ ਦੀ ਲਾਸ਼ […]
By : Editor Editor
ਕੈਲੇਫੋਰਨੀਆ, 21 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ 17 ਸਾਲ ਦਾ ਜਗਦੀਪ ਸਿੰਘ ਰਿਆੜ ਨਦੀ ਵਿਚ ਡੁੱਬਣ ਕਾਰਨ ਦਮ ਤੋੜ ਗਿਆ। ਜਗਦੀਪ ਸਿੰਘ ਰਿਆੜ ਆਪਣੇ ਦੋਸਤਾਂ ਨਾਲ ਮਰਸੈਡ ਨਦੀ ਵਿਚ ਕਿਸ਼ਤੀ ਚਲਾ ਰਿਹਾ ਸੀ ਜਦੋਂ ਅਚਾਨਕ ਪਾਣੀ ਉਸ ਨੂੰ ਰੋੜ੍ਹ ਕੇ ਲੈ ਗਿਆ। 11 ਮਈ ਤੋਂ ਲਾਪਤਾ ਜਗਦੀਪ ਸਿੰਘ ਰਿਆੜ ਦੀ ਲਾਸ਼ ਬੀਤੇ ਐਤਵਾਰ ਨੂੰ ਬਰਾਮਦ ਕੀਤੀ ਗਈ। ਮਰਸੈਡ ਕਾਊਂਟੀ ਦੇ ਸ਼ੈਰਿਫ ਦਫਤਰ ਵੱਲੋਂ ਲਾਪਤਾ ਅੱਲ੍ਹੜ ਦੀ ਭਾਲ ਵਾਸਤੇ ਗੋਤਾਖੋਰਾਂ ਦੀ ਟੀਮ ਤੈਨਾਤ ਕੀਤੀ ਗਈ ਅਤੇ ਹੈਗਮੈਨ ਪਾਰਕ ਵਿਚੋਂ ਲੰਘਦੀ ਮਰਸੈਡ ਨਦੀ ਵਿਚ ਹਰ ਪਾਸੇ ਗੋਤਾਖੋਰਾਂ ਨੇ ਤਲਾਸ਼ ਸ਼ੁਰੂ ਕਰ ਦਿਤੀ।
11 ਮਈ ਤੋਂ ਲਾਪਤਾ ਸੀ ਜਗਦੀਪ ਸਿੰਘ ਰਿਆੜ
ਲੰਮੀ ਜੱਦੋ-ਜਹਿਦ ਮਗਰੋਂ ਜਗਦੀਪ ਸਿੰਘ ਰਿਆੜ ਦੀ ਲਾਸ਼ ਬਰਾਮਦ ਹੋ ਗਈ ਅਤੇ ਸ਼ੈਰਿਫ ਦਫਤਰ ਵੱਲੋਂ ਜਗਦੀਪ ਸਿੰਘ ਦੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਰਵਾਰ ਵਾਸਤੇ ਐਨਾ ਵੱਡਾ ਸਦਮਾ ਬਰਦਾਸ਼ਤ ਕਰਨਾ ਸੌਖਾ ਨਹੀਂ ਅਤੇ ਦੁੱਖ ਦੀ ਇਸ ਘੜੀ ਵਿਚ ਪੂਰਾ ਮਹਿਕਮਾ ਉਨ੍ਹਾਂ ਦੇ ਨਾਲ ਹੈ। ਦੂਜੇ ਪਾਸੇ ਜਗਦੀਪ ਸਿੰਘ ਦੇ ਚਚੇਰੇ ਭਰਾ ਨੇ ਦੱਸਿਆ ਕਿ ਉਹ 11 ਮਈ ਦੀ ਸ਼ਾਮ ਤਕਰੀਬਨ 7.30 ਵਜੇ ਲਾਪਤਾ ਹੋਇਆ। ਇਸ ਤੋਂ ਪਹਿਲਾਂ ਮਰਸੈਡ ਕਾਊਂਟੀ ਵੱਲੋਂ ਨਦੀ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਦੇ ਮੱਦੇਨਜ਼ਰ ਇਸ ਤੋਂ ਦੂਰ ਰਹਿਣ ਦੀ ਚਿਤਾਵਨੀ ਦਿਤੀ ਗਈ ਸੀ।
ਮਰਸੈਡ ਨਦੀ ਵਿਚੋਂ ਐਤਵਾਰ ਨੂੰ ਬਰਾਮਦ ਹੋਈ ਲਾਸ਼
ਇਸੇ ਦੌਰਾਨ ਗੋਤਾਖੋਰਾਂ ਦੀ ਟੀਮ ਵਿਚ ਸ਼ਾਮਲ ਜੁਆਨ ਹਰਡੀਆ ਨੇ ਦੱਸਿਆ ਕਿ ਮਦਰਜ਼ ਡੇਅ ਤੋਂ ਇਕ ਦਿਨ ਪਹਿਲਾਂ 30 ਸਾਲ ਦੀ ਬਰੈਂਡਾ ਡਿਊਰਨ ਦੀ ਦੇਹ ਨਦੀ ਵਿਚੋਂ ਬਰਾਮਦ ਕੀਤੀ ਗਈ। ਬਰੈਂਡਾ ਨੇ ਆਪਣੀ ਬੇਟੀ ਨੂੰ ਬਚਾਉਂਦਿਆਂ ਦਰਿਆ ਵਿਚ ਛਾਲ ਮਾਰੀ ਸੀ। ਜੁਆਨ ਵੱਲੋਂ ਨੌਜਵਾਨ ਨੂੰ ਨਸੀਹਤ ਦਿਤੀ ਗਈ ਪਾਣੀ ਵਿਚ ਕੋਈ ਲਾਪ੍ਰਵਾਹੀ ਨਾਲ ਵਰਤੀ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਚਿਤਾਵਨੀ ਜਾਰੀ ਹੋਣ ’ਤੇ ਦਰਿਆ ਦੇ ਡੂੰਘੇ ਪਾਣੀ ਤੋਂ ਦੂਰ ਰਹਿਣਾ ਹੀ ਬਿਹਤਰ ਹੋਵੇਗਾ।