ਅਮਰੀਕਾ ’ਚ ਪ੍ਰਵਾਸੀਆਂ ਦੀ ਗੱਡੀ ਨਾਲ ਦਿਲ ਕੰਬਾਊ ਹਾਦਸਾ, 8 ਮੌਤਾਂ
ਟੈਕਸਸ, 9 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਪ੍ਰਵਾਸੀਆਂ ਨੂੰ ਲਿਜਾ ਰਹੀ ਗੱਡੀ ਦੀ ਆਹਮੋ ਸਾਹਮਣੀ ਟੱਕਰ ਦੌਰਾਨ ਘੱਟੋ ਘੱਟ 8 ਜਣਿਆਂ ਦੀ ਮੌਤ ਹੋ ਗਈ। ਕਥਿਤ ਮਨੁੱਖੀ ਤਸਕਰੀ ਹਿਊਸਟਨ ਤੋਂ ਪ੍ਰਵਾਸੀਆਂ ਨੂੰ ਲੈ ਕੇ ਰਵਾਨਾ ਹੋਇਆ ਪਰ ਇਸ ਬਾਰੇ ਪੁਲਿਸ ਨੂੰ ਭਿਣਕ ਲੱਗ ਗਈ ਅਤੇ ਗੱਡੀ ਦਾ ਪਿੱਛਾ ਸ਼ੁਰੂ ਹੋ […]
By : Editor Editor
ਟੈਕਸਸ, 9 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਪ੍ਰਵਾਸੀਆਂ ਨੂੰ ਲਿਜਾ ਰਹੀ ਗੱਡੀ ਦੀ ਆਹਮੋ ਸਾਹਮਣੀ ਟੱਕਰ ਦੌਰਾਨ ਘੱਟੋ ਘੱਟ 8 ਜਣਿਆਂ ਦੀ ਮੌਤ ਹੋ ਗਈ। ਕਥਿਤ ਮਨੁੱਖੀ ਤਸਕਰੀ ਹਿਊਸਟਨ ਤੋਂ ਪ੍ਰਵਾਸੀਆਂ ਨੂੰ ਲੈ ਕੇ ਰਵਾਨਾ ਹੋਇਆ ਪਰ ਇਸ ਬਾਰੇ ਪੁਲਿਸ ਨੂੰ ਭਿਣਕ ਲੱਗ ਗਈ ਅਤੇ ਗੱਡੀ ਦਾ ਪਿੱਛਾ ਸ਼ੁਰੂ ਹੋ ਗਿਆ। ਗ੍ਰਿਫ਼ਤਾਰੀ ਤੋਂ ਬਚਣ ਲਈ ਹੌਂਡਾ ਦੇ ਡਰਾਈਵਰ ਨੇ ਹਾਈਵੇਅ ’ਤੇ ਨੋ ਪਾਸਿੰਗ ਜ਼ੋਨ ਵਿਚ ਇਕ ਟ੍ਰਾਂਸਪੋਰਟ ਟਰੱਕ ਨੂੰ ਪਾਸ ਕਰਨ ਦਾ ਯਤਨ ਕੀਤਾ ਪਰ ਸਾਹਮਣੇ ਤੋਂ ਆ ਰਹੀ ਐਸ.ਯੂ.ਵੀ. ਨਾਲ ਸਿੱਧੀ ਟੱਕਰ ਹੋ ਗਈ। ਜ਼ਾਵਾਲਾ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਦੱਸਿਆ ਕਿ ਪ੍ਰਵਾਸੀਆਂ ਵਾਲੀ ਗੱਡੀ ਵਿਚ ਕੁਲ ਛੇ ਜਣੇ ਸਵਾਰ ਸਨ ਜਦਕਿ ਐਸ.ਯੂ.ਵੀ. ਵਿਚ ਦੋ ਜਣੇ ਮੌਜੂਦ ਸਨ ਅਤੇ ਇਨ੍ਹਾਂ ਵਿਚੋਂ ਕੋਈ ਨਾ ਬਚਿਆ।
ਨਾਜਾਇਜ਼ ਤਰੀਕੇ ਨਾਲ ਅਮਰੀਕਾ ਵਿਚ ਹੋਏ ਸਨ ਦਾਖਲ
ਹਾਦਸੇ ਵਾਲੀ ਥਾਂ ਦੀਆਂ ਦਿਲ ਕੰਬਾਊ ਤਸਵੀਰਾਂ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਟੱਕਰ ਕਿੰਨੀ ਜ਼ੋਰਦਾਰ ਸੀ। ਜ਼ਾਵਾਲਾ ਕਾਊਂਟੀ ਦੇ ਸ਼ੈਰਿਫ ਦਫ਼ਤਰ ਦੇ ਬੁਲਾਰੇ ਕ੍ਰਿਸ ਓਲੀਵਰੇਜ਼ ਨੇ ਦੱਸਿਆ ਕਿ ਬੇਟਸਵਿਲ ਨੇੜੇ ਹਾਈਵੇਅ 57 ’ਤੇ ਹਾਦਸੇ ਮਗਰੋਂ ਗੱਡੀਆਂ ਦੇ ਪਰਖੱਚੇ ਉਡ ਗਏ ਅਤੇ ਕਈ ਲਾਸ਼ਾਂ ਦੀ ਪਛਾਣ ਬੇਹੱਦ ਮੁਸ਼ਕਲ ਨਾਲ ਕੀਤੀ ਜਾ ਸਕੀ। ਪ੍ਰਵਾਸੀਆਂ ਨੂੰ ਲਿਜਾ ਰਹੀ ਗੱਡੀ 21 ਸਾਲ ਦਾ ਡਰਾਈਵਰ ਚਲਾ ਰਿਹਾ ਸੀ। ਪੁਲਿਸ ਨੇ ਕਿਹਾ ਕਿ ਪ੍ਰਵਾਸੀਆਂ ਦੀ ਪਛਾਣ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਇਤਲਾਹ ਦੇਣ ਤੋਂ ਬਾਅਦ ਹੀ ਜਨਤਕ ਕੀਤੀ ਜਾ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੱਡੀ ਵਿਚ ਸਵਾਰ ਪ੍ਰਵਾਸੀ ਹੌਂਡੁਰਸ ਨਾਲ ਸਬੰਧਤ ਸਨ।