ਅਮਰੀਕਾ ’ਚ ਟ੍ਰੈਫਿਕ ਨਾਕੇ ’ਤੇ ਪੁਲਿਸ ਹੱਥੋਂ ਕਾਲੇ ਦੀ ਮੌਤ
ਐਟਲਾਂਟਾ, 19 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਪੁਲਿਸ ਹੱਥੋਂ ਇਕ ਹੋਰ ਕਾਲੇ ਦੀ ਮੌਤ ਦਾ ਮਾਮਲਾ ਸੁਰਖੀਆਂ ਵਿਚ ਹੈ ਅਤੇ ਟ੍ਰੈਫਿਕ ਨਾਕੇ ’ਤੇ ਵਾਪਰੇ ਘਟਨਾਕ੍ਰਮ ਦੀ ਵੀਡੀਓ ਵੀ ਜਨਤਕ ਕਰ ਦਿਤੀ ਗਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ 53 ਸਾਲ ਦੇ ਲੈਨਰਡ ਐਲਨ ਕਿਓਰ ਨੂੰ 16 ਸਾਲ ਉਸ ਅਪਰਾਧ ਦੇ ਦੋਸ਼ ਹੇਠ ਜੇਲ […]
By : Hamdard Tv Admin
ਐਟਲਾਂਟਾ, 19 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਪੁਲਿਸ ਹੱਥੋਂ ਇਕ ਹੋਰ ਕਾਲੇ ਦੀ ਮੌਤ ਦਾ ਮਾਮਲਾ ਸੁਰਖੀਆਂ ਵਿਚ ਹੈ ਅਤੇ ਟ੍ਰੈਫਿਕ ਨਾਕੇ ’ਤੇ ਵਾਪਰੇ ਘਟਨਾਕ੍ਰਮ ਦੀ ਵੀਡੀਓ ਵੀ ਜਨਤਕ ਕਰ ਦਿਤੀ ਗਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ 53 ਸਾਲ ਦੇ ਲੈਨਰਡ ਐਲਨ ਕਿਓਰ ਨੂੰ 16 ਸਾਲ ਉਸ ਅਪਰਾਧ ਦੇ ਦੋਸ਼ ਹੇਠ ਜੇਲ ਵਿਚ ਰੱਖਿਆ ਗਿਆ ਜੋ ਉਸ ਨੇ ਕੀਤਾ ਹੀ ਨਹੀਂ ਸੀ ਅਤੇ ਰਿਹਾਈ ਤੋਂ ਤਿੰਨ ਸਾਲ ਬਾਅਦ ਪੁਲਿਸ ਗੋਲੀ ਨਾਲ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਹਾਲਾਤ ਸਪੱਸ਼ਟ ਕਰਨ ਲਈ ਵੀਡੀਓ ਜਨਤਕ ਕੀਤੀ
ਲੈਨਰਡ ਦੇ ਪਰਵਾਰ ਨੇ ਪੁਲਿਸ ਕਾਰਵਾਈ ’ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਬਿਲਕੁਲ ਨਿਹੱਥਾ ਸੀ ਅਤੇ ਇਸ ਦੇ ਬਾਵਜੂਦ ਮੌਕੇ ’ਤੇ ਮੌਜੂਦ ਅਫਸਰ ਨੇ ਗੋਲੀ ਚਲਾ ਦਿਤੀ। ਪਰਵਾਰ ਵੱਲੋਂ ਨਾਗਰਿਕ ਅਧਿਕਾਰਾਂ ਦੇ ਵਕੀਲ ਬੈਨ ਕਰੰਪ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਜੋ ਇਸ ਤੋਂ ਪਹਿਲਾਂ ਲੱਖਾਂ ਡਾਲਰ ਦੇ ਹਰਜਾਨੇ ਵਾਲੇ ਮੁਕੱਦਮੇ ਜਿੱਤ ਚੁੱਕੇ ਹਨ।