ਅਮਰੀਕਾ ’ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਮੌਜਾਂ!
ਵਾਸ਼ਿੰਗਟਨ, 7 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀਆਂ ਇੰਮੀਗ੍ਰੇਸ਼ਨ ਅਦਾਲਤਾਂ ਵਿਚ 25 ਲੱਖ ਮੁਕੱਦਮਿਆਂ ਦਾ ਬੈਕਲਾਗ ਪ੍ਰਵਾਸੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਉਹ ਡਿਪੋਰਟ ਕੀਤੇ ਜਾਣ ਦੇ ਡਰ ਨੂੰ ਭੁਲਾ ਕੇ ਕਈ ਸਾਲ ਤੱਕ ਕਾਨੂੰਨੀ ਤਰੀਕੇ ਨਾਲ ਕੰਮ ਕਰ ਸਕਦੇ ਹਨ। ਮਾਇਗ੍ਰੇਸ਼ਨ ਪੌਲਿਸੀ ਇੰਸਟੀਚਿਊਟ ਦਾ ਕਹਿਣਾ ਹੈ ਕਿ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ […]
By : Editor (BS)
ਵਾਸ਼ਿੰਗਟਨ, 7 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀਆਂ ਇੰਮੀਗ੍ਰੇਸ਼ਨ ਅਦਾਲਤਾਂ ਵਿਚ 25 ਲੱਖ ਮੁਕੱਦਮਿਆਂ ਦਾ ਬੈਕਲਾਗ ਪ੍ਰਵਾਸੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਉਹ ਡਿਪੋਰਟ ਕੀਤੇ ਜਾਣ ਦੇ ਡਰ ਨੂੰ ਭੁਲਾ ਕੇ ਕਈ ਸਾਲ ਤੱਕ ਕਾਨੂੰਨੀ ਤਰੀਕੇ ਨਾਲ ਕੰਮ ਕਰ ਸਕਦੇ ਹਨ। ਮਾਇਗ੍ਰੇਸ਼ਨ ਪੌਲਿਸੀ ਇੰਸਟੀਚਿਊਟ ਦਾ ਕਹਿਣਾ ਹੈ ਕਿ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਕਿਸੇ ਪ੍ਰਵਾਸੀ ਦੀ ਅਦਾਲਤ ਵਿਚ ਪਹਿਲੀ ਪੇਸ਼ੀ ਵਾਸਤੇ ਔਸਤ ਉਡੀਕ ਸਮਾਂ ਚਾਰ ਸਾਲ ਤੱਕ ਪਹੁੰਚ ਗਿਆ ਹੈ।
ਇਸ ਤਰੀਕੇ ਨਾਲ ਪ੍ਰਵਾਸੀ ਸਖ਼ਤ ਮਿਹਨਤ ਕਰ ਕੇ ਆਪਣਾ ਖਰਚਾ ਚਲਾਉਣ ਤੋਂ ਇਲਾਵਾ ਆਪਣੇ ਪਰਵਾਰਾਂ ਨੂੰ ਪੈਸੇ ਭੇਜਣ ਦੇ ਸਮਰੱਥ ਵੀ ਹੋ ਗਏ ਹਨ। ਸਿਰਾਕਿਊਜ਼ ਯੂਨੀਵਰਸਿਟੀ ਨਾਲ ਸਬੰਧਤ ਟ੍ਰਾਂਸੈਕਸ਼ਨਲ ਰਿਕਾਰਡਜ਼ ਐਕਸੈਸ ਕਲੀਅਰਿੰਗ ਹਾਊਸ ਦੀ ਇਕ ਰਿਪੋਰਟ ਮੁਤਾਬਕ ਤਕਰੀਬਨ 650 ਇੰਮੀਗ੍ਰੇਸ਼ਨ ਜੱਜਾਂ ਸਾਹਮਣੇ 24 ਲੱਖ ਤੋਂ ਵੱਧ ਮੁਕੱਦਮੇ ਬਕਾਇਆ ਹਨ।