ਅਮਰੀਕਾ ’ਚ ਗਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀਆਂ ਦੀਆਂ ਬਾਛਾਂ ਖਿੜੀਆਂ
ਵਾਸ਼ਿੰਗਟਨ , 27 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਗਰੀਨ ਕਾਰਡ ਦੀ ਉਡੀਕ ਰਹੇ ਭਾਰਤੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਵਾਈਟ ਹਾਊਸ ਦੇ ਇਕ ਕਮਿਸ਼ਨ ਵੱਲੋਂ ਪੱਕੇ ਵਰਕ ਪਰਮਿਟ ਅਤੇ ਹੋਰ ਜ਼ਰੂਰੀ ਯਾਤਰਾ ਦਸਤਾਵੇਜ਼ ਜਾਰੀ ਕਰਨ ਦੀ ਸਿਫਾਰਸ਼ ਕਰ ਦਿਤੀ ਗਈ। ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਸਿਫਾਰਸ਼ ਪ੍ਰਵਾਨ ਕਰਨ ਦੀ ਸੂਰਤ ਵਿਚ ਹਜ਼ਾਰਾ […]
By : Hamdard Tv Admin
ਵਾਸ਼ਿੰਗਟਨ , 27 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਗਰੀਨ ਕਾਰਡ ਦੀ ਉਡੀਕ ਰਹੇ ਭਾਰਤੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਵਾਈਟ ਹਾਊਸ ਦੇ ਇਕ ਕਮਿਸ਼ਨ ਵੱਲੋਂ ਪੱਕੇ ਵਰਕ ਪਰਮਿਟ ਅਤੇ ਹੋਰ ਜ਼ਰੂਰੀ ਯਾਤਰਾ ਦਸਤਾਵੇਜ਼ ਜਾਰੀ ਕਰਨ ਦੀ ਸਿਫਾਰਸ਼ ਕਰ ਦਿਤੀ ਗਈ। ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਸਿਫਾਰਸ਼ ਪ੍ਰਵਾਨ ਕਰਨ ਦੀ ਸੂਰਤ ਵਿਚ ਹਜ਼ਾਰਾ ਭਾਰਤੀਆਂ ਨੂੰ ਇਸ ਦਾ ਫਾਇਦਾ ਹੋਵੇਗਾ।
ਵਾਈਟ ਹਾਊਸ ਵੱਲੋਂ ਪੱਕੇ ਵਰਕ ਪਰਮਿਟ ਜਾਰੀ ਕਰਨ ਦੀ ਸਿਫ਼ਾਰਸ਼
ਵਾਈਟ ਹਾਊਸ ਦੇ ਕਮਿਸ਼ਨ ਦੀ ਸਿਫਾਰਸ਼ ਕਹਿੰਦੀ ਹੈ ਕਿ ਗਰੀਨ ਕਾਰਡ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਮੁਢਲੇ ਪੜਾਅ ਵਿਚ ਹੀ ਇੰਪਲੌਇਮੈਂਟ ਆਥੋਰਾਈਜ਼ੇਸ਼ਨ ਕਾਰਡ ਜਾਰੀ ਕਰ ਦਿਤਾ ਜਾਵੇ ਜਿਸ ਨਾਲ ਭਵਿੱਖ ਵਿਚ ਬਿਨੈਕਾਰਾਂ ਨੂੰ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
18 ਲੱਖ ਗਰੀਨ ਕਾਰਡ ਅਰਜ਼ੀਆਂ ਦਾ ਬੈਕਲਾਗ ਖਤਮ ਕਰਨ ਦਾ ਉਪਰਾਲਾ
ਗਰੀਨ ਕਾਰਡ ਅਰਜ਼ੀਆਂ ਦਾ ਬੈਕਲਾਗ 18 ਲੱਖ ਤੋਂ ਟੱਪਣ ਕਰ ਕੇ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਆਪਣੇ ਜਿਊਂਦੇ ਜੀਅ ਅਮਰੀਕਾ ਵਿਚ ਪੱਕੇ ਹੋਣ ਦੀ ਉਮੀਦ ਨਹੀਂ ਪਰ ਪੱਕਾ ਵਰਕ ਪਰਮਿਟ ਹੋਣ ’ਤੇ ਅਮਰੀਕਾ ਵਿਚੋਂ ਕੱਢੇ ਜਾਣ ਦਾ ਡਰ ਹਮੇਸ਼ਾ ਲਈ ਖਤਮ ਹੋ ਜਾਵੇਗਾ।